ਆਸਟ੍ਰੇਲੀਆ ਅੰਦਰ ਘੱਟ ਤੋਂ ਘੱਟ ਮਜ਼ਦੂਰੀ ਵਾਲਿਆਂ ਨੂੰ 13 ਡਾਲਰ ਪ੍ਰਤੀ ਹਫਤੇ ਦੀ ਵਧਾਈ

(ਐਸ.ਬੀ.ਐਸ.) ਫੇਅਰ ਵਰਕ ਕਮਿਸ਼ਨ ਅਨੁਸਾਰ, ਦੇਸ਼ ਅੰਦਰ ਘੱਟ ਤੋਂ ਘੱਟ ਮਜ਼ਦੂਰੀ ਪਾਊਣ ਵਾਲਿਆਂ ਵਾਸਤੇ ਸਰਕਾਰ ਨੇ ਮਜ਼ਦੂਰੀ ਵਿੱਚ ਵਾਧਾ ਕਰਕੇ 13 ਡਾਲਰ ਪ੍ਰਤੀ ਹਫਤੇ ਦਾ ਤੋਹਫਾ ਦਿੱਤਾ ਹੈ। ਇਸ ਤਰਾ੍ਹਂ ਨਾਲ ਕੌਮੀ ਪੱਧਰ ਉਪਰ ਘੱਟ ਤੋਂ ਘੱਟ ਉਜਰਤ ਹੁਣ 753.80 ਡਾਲਰ ਪ੍ਰਤੀ ਹਫਤਾ ਹੋ ਗਈ ਹੈ ਜਾਂ ਕਹਿ ਸਕਦੇ ਹਾਂ ਕਿ 19.84 ਡਾਲਰ ਪ੍ਰਤੀ ਘੰਟਾ। ਇਹ ਵਾਧਾ ਹਿਊਮਨ ਸਰਵਿਸਿਜ਼ ਅਤੇ ਫਰੰਟ ਲਾਈਨ ਕਾਮਿਆਂ ਨੂੰ ਤਾਂ 1 ਜੁਲਾਈ ਤੋਂ ਹੀ ਮਿਲੇਗਾ ਅਤੇ ਉਸਾਰੀ ਅਤੇ ਮੈਨੂਫੈਕਚਰਿੰਗ ਯੂਨਿਟ ਦੇ ਕਰਮਚਾਰੀਆਂ ਨੂੰ ਇਹ 1 ਨਵੰਬਰ ਤੋਂ ਮਿਲੇਗਾ। ਇਸਤੋਂ ਇਲਾਵਾ ਕਲਾ ਦੇ ਖੇਤਰ, ਰਿਟੇਲ, ਹਾਸਪਿਟੈਲਿਟੀ, ਟੂਰਿਜ਼ਮ ਅਤੇ ਏਵੀਏਸ਼ਨ ਸੈਕਟਰ ਵਿੱਚ ਇਹ 1 ਫਰਵਰੀ 2021 ਤੋਂ ਲਾਗੂ ਹੋਵੇਗਾ। ਕਮਿਸ਼ਨ ਦੇ ਪ੍ਰਧਾਨ ਜਸਟਿਸ ਲੇਨ ਰੋਸ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਬੇਸ਼ਕ ਕਰੋਨਾਵਾਇਰਸ ਕਰਕੇ ਦੇਸ਼ ਦੀ ਅਰਥਵਿਵਸਥਾ ਬੁਰੀ ਤਰ੍ਹਾਂ ਡਗਮਗਾਈ ਹੈ ਪਰੰਤੂ ਅਜਿਹੇ ਸਮੇਂ ਵਿੱਚ ਵੀ ਸਰਕਾਰ ਦੁਆਰਾ ਲਿਆ ਗਿਆ ਇਹ ਫੈਸਲਾ ਸ਼ਲਾਘਾ ਯੋਗ ਹੈ।

Install Punjabi Akhbar App

Install
×