ਨਿਊ ਸਾਊਥ ਵੇਲਜ਼ ਦੇ ਬਰੋਕਨ ਹਿਲਜ਼ ਖੇਤਰ ਵਿਚਲੇ ਮੈਨਿੰਡੀ ਵੇਅਰ ਪੂਲ ਵਿਖੇ ਲੱਖਾਂ ਦੀ ਤਾਦਾਦ ਵਿੱਚ ਮੱਛੀਆਂ ਮ੍ਰਿਤ ਪਾਈਆਂ ਗਈਆਂ ਹਨ।
ਮ੍ਰਿਤ ਮੱਛੀਆਂ ਨਾਲ ਭਰੀ ਹੋਈ ਨਦੀ ਨੂੰ ਦੇਖ ਕੇ ਸਥਾਨਕ ਲੋਕਾਂ ਦਾ ਕਹਿਣਾ ਹੈ ਦੱਸ ਲੱਖ ਤੋਂ ਵੀ ਜ਼ਿਆਦਾ ਵਿੱਚ ਇਨ੍ਹਾਂ ਦੀ ਗਿਣਤੀ ਹੋ ਸਕਦੀ ਹੈ।
ਰਾਜ ਦੇ ਸਬੰਧਤ ਵਿਭਾਗ ਦਾ ਕਹਿਣਾ ਹੈ ਕਿ ਅਜਿਹਾ ਵਰਤਾਰਾ ਕਦੀ ਵੀ ਹੋ ਸਕਦਾ ਹੈ ਅਤੇ ਖਾਸ ਕਰਕੇ ਜਦੋਂ ਤਾਪਮਾਨ ਵਿੱਚ ਬਦਲਾਅ ਆਉਂਦਾ ਹੈ ਤਾਂ ਅਜਿਹਾ ਵਾਪਰ ਜਾਂਦਾ ਹੈ। ਪਰੰਤੂ ਵਿਭਾਗ ਹਾਲੇ ਇਸ ਦੀ ਜਾਂਚ ਕਰ ਰਿਹਾ ਹੈ ਅਤੇ ਜਲਦੀ ਹੀ ਇਸਦੀ ਰਿਪੋਰਟ ਸੌਂਪੀ ਜਾਵੇਗੀ।