… ਜਦੋਂ 14.3 ਮਿਲੀਅਨ ਡਾਲਰ ਜਿੱਤਣ ਵਾਲੇ ਨੇ ਆਪਣੇ ਬੌਸ ਨੂੰ ਕਿਹਾ ”ਮੈਂ ਛੱਡੀ ਨੌਕਰੀ, ਹੁਣ ਨੀ ਮੈਂ ਆਉਂਦਾ”

NZ PIC 12 Aug-1

ਕ੍ਰਾਈਸਟਚਰਚ ਦੇ ਇਕ ਵਿਅਕਤੀ ਦੀ ਹਾਲ ਹੀ ਵਿਚ 14.3 ਮਿਲੀਅਨ ਡਾਲਰ ਦਾ ਪਾਵਰਬਾਲ ਲੋਟੋ ਨਿਕਲੀ ਹੈ। ਇਸ ਵਿਅਕਤੀ ਨੂੰ ਐਨੀ ਖੁਸ਼ੀ ਹੋਈ ਹੈ ਕਿ ਉਸਨੇ ਪਹਿਲਾ ਕੰਮ ਆਪਣੇ ਬੌਸ ਨੂੰ ਫੋਨ ਕਰਕੇ ਇਹ ਕਹਿ ਕਿ ਕੀਤਾ ਕਿ ‘ਮੈਂ ਛੱਡੀ ਤੇਰੀ ਨੌਕਰੀ ਮੈਂ ਨਹੀਂ ਆਉਂਦਾ ਕੰਮ ‘ਤੇ’। ਬੌਸ ਨੇ ਪੈਂਦੇ ਸੱਟੇ ਕਿਹਾ ਪਹਿਲਾਂ ਫਾਇਨਾਂਸ਼ੀਅਲ ਸਕਿਉਰ ਵੀ ਹੈ, ਐਵੇਂ ਨਾ ਜੌਬ ਗਵਾ ਬੈਠੀ। ਇਸ ਨਵੇਂ ਮਿਲੀਅਨਰ ਨੇ ਕਿਹਾ ‘ਯੈਸ ਆਈ ਹੈਵ” ਬੌਸ ਦੀ ਹੈਰਾਨੀ ਤਾਂ ਵਧੀ ਹੀ ਹੈ, ਇਹ ਵਿਅਕਤੀ ਆਪ ਵੀ ਇਸ ਖੁਸ਼ੀ ਵਿਚ ਐਨਾ ਪਾਗਲ ਹੋ ਗਿਆ ਕਿ ਕਈ ਗਲਤੀਆਂ ਕਰੀ ਗਿਆ।
ਜਦੋਂ ਇਸਦੀ ਮਹਿਲਾ ਮਿੱਤਰ ਨੇ ਕਿਹਾ ਹੈ ਕਿ ਮੈਨੂੰ ਲਗਦਾ ਹੈ ਇਸ ਵਾਰ ਤੇਰੀ ਲਾਟਰੀ ਨਿਕਲੂ ਤਾਂ ਇਸਨੇ ਇਕ ਦੁਕਾਨ ਉਤੇ ਇਹ ਟਿਕਟ ਚੈਕ ਕਰਵਾਈ। ਦੁਕਾਨ ‘ਤੇ ਕੰਮ ਕਰਦੇ ਮੁੰਡੇ ਨੇ ਕਿਹਾ ਕਿ ਵਧਾਈ ਹੋ ਤੁਹਾਡੀ 14000 ਡਾਲਰ ਦੀ ਲਾਟਰੀ ਨਿਕਲੀ ਹੈ। ਇਹ ਅਜੇ ਖੁਸ਼ੀ ਵਿਚ ਫੋਨ ਕਰਕੇ ਆਪਣੀ ਮਹਿਲਾ ਮਿੱਤਰ ਨੂੰ ਦੱਸ ਹੀ ਰਿਹਾ ਸੀ ਕਿ ਦੁਕਾਨ ‘ਤੇ ਕੰਮ ਕਰਦੇ ਮੁੰਡੇ ਨੇ ਕਿਹਾ ‘ਨਹੀਂ ਨਹੀਂ 14000 ਨਹੀਂ 14 ਮਿਲੀਅ੍ਵ ਦੀ ਲੋਟੋ ਨਿਕਲੀ ਹੈ। ਬੱਸ ਫਿਰ ਕੀ ਸੀ ਇਹ ਵਿਅਕਤੀ ਲੱਗਾ ਨੱਚਣ-ਕੁੱਦਣ। 
ਕ੍ਰਾਈਸਟਰਚਰ ਤੋਂ ਔਕਲੈਂਡ ਵਿਖੇ ਆਉਣ ਵੇਲੇ ਪਹਿਲਾਂ ਉਸ ਨੂੰ ਜਦੋਂ ਏਅਰਪੋਰਟ ਉਤੇ ਕਿਸੀ ਸਾਮਾਨ ਕਾਰਨ ਸਕਿਉਰਿਟੀ ਨੇ ਰੋਕਿਆ ਤਾਂ ਕਹਿਣ ਲੱਗਾ ‘ਮੈਨੂੰ ਨੂੰ ਪਤਾ ਲਗਦਾ ਅੱਜ ਮੈਂ ਕੀ ਕਰਦਾ, ਕਿਉਂਕ ਮੇਰੀ ਲੋਟੋ ਨਿਕਲੀ ਹੈ।” ਇਸੀ ਤਰ੍ਹਾਂ ਜਹਾਜ਼ ਦੇ ਅੰਦਰ ਕਿਸੀ ਹੋਰ ਸੀਟ ਉਤੇ ਬੈਠ ਗਿਆ ਉਥੇ ਵੀ ਕਹਿਣ ਲੱਗਾ ‘ਸੌਰੀ ਮੇਰੀ ਲੋਟੋ ਨਿਕਲੀ ਹੈ, ਮੈਂਨੂੰ ਨੀ ਅੱਜ ਪਤਾ ਲਗਦਾ।” ਸੋ ਗੱਲ ਕੀ ਲੋਟੋ ਨੇ ਇਸ ਵਿਅਕਤੀ ਦਾ ਜੀਵਨ ਹੀ ਬਦਲ ਦੇਣ ਦੀ ਦਸਤਕ ਦੇ ਦਿੱਤੀ ਹੈ।

Install Punjabi Akhbar App

Install
×