ਅਮਰਜੀਤ ਲੁਬਾਣਾ ਦੀ ਪੁਸਤੱਕ ‘ਮਿਲਾ ਨਹੀਂ ਤੁੱਮ ਸਾ’ ਲੋਕ ਅਰਪਣ ਕੀਤੀ

ਸਾਹਿਤ ਰਚਨਾ ਜਿੰਦਗੀ ਦੀ ਸਾਧਨਾ ਦੀ ਉਪਜ ਹੁੰਦੀ ਐ…. ਡਾ ਅਮਨ

ਰਾਜਪੁਰਾ — ਲੋਕ ਸਾਹਿਤ ਸੰਗਮ ਦੀ ਸਾਹਿਤਕ ਇਕੱਤਰਤਾ ਰੋਟਰੀ ਭਵਨ ਦੇ ਹਾਲ ਵਿਚ ਡਾ ਗੁਰਵਿੰਦਰ ਅਮਨ ਦੀ ਪ੍ਰਧਾਨਗੀ ਵਿਚ ਹੋਈ। ਜਿਸ ਵਿਚ ਵਿਸ਼ੇਸ਼ ਮਹਿਮਾਨ ਰੋਟਰੀ ਕਲੱਬ ਦੇ ਅਗਾਮੀ ਪ੍ਰਧਾਨ ਜੋਗਿੰਦਰ ਬਾਂਸਲ ਸਨ।  ਮੌਕੇ ਸੰਗਮ ਦੇ ਪ੍ਰਧਾਨ ਡਾ ਗੁਰਵਿੰਦਰ ਅਮਨ ਨੇ ਕਿਹਾ ਕਿ ਸਾਹਿਤ ਰਚਨਾ ਜਿੰਦਗੀ ਦੀ ਸਾਧਨਾ ਹੈ। ਸਾਹਿਤਕਾਰ ਸਮਾਜਿਕ ਵਰਤਾਰਾ ਆਪਣੀ  ਸੂਖ਼ਮ ਦ੍ਰਿਸ਼ਟੀ ਨਾਲ ਦੇਖਕੇ ਆਪਣੀ ਕਲਾਕ੍ਰਿਤੀ ਰਾਹੀਂ  ਚਿੱਤਰ ਦਿੰਦਾ ਹੈ। ਇਹੋ ਕੰਮ ਅਮਰਜੀਤ ਸਿੰਘ ਲੁਬਾਣਾ ਨੇ ਕੀਤਾ ਹੈ।ਉਨ੍ਹਾਂ ਸ੍ਰ ਲੁਬਾਣਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਕਿਤਾਬ ਉਨ੍ਹਾਂ ਦੀ ਸਾਹਿਤ ਸਾਧਨਾ ਦਾ ਹੀ ਸਿੱਟਾ ਹੈ।  ਇਸ ਉਪਰੰਤ ਸਭਾ ਦਾ ਆਗਾਜ਼ ਕੁਲਵੰਤ ਜੱਸਲ ਨੇ ਤੂੰਬੀ ਦੀ ਟੁਣਕਾਰ ਨਾਲ ਰਾਂਝੇ ਨੇ ਧਾਹ ਮਾਰੀ ਨਾਲ ਕੀਤਾ। ਗੁਰਵਿੰਦਰ ਆਜ਼ਾਦ ਦੀ ਕਵਿਤਾ ‘ਕਦੇ ਚੰਦ ਵੱਲ ਤੱਕਾਂ ਕਦੇ ਤਾਰਿਆਂ ਦੇ ਵੱਲ ‘ਸੁਣਾਕੇ ਚੰਗਾ ਰੰਗ ਬੰਨਿਆ। ਸੁਰਿੰਦਰ ਸੋਹਣਾ ਨੇ ਅਜੋਕੇ ਪਾਖੰਡੀ ਸਾਧਾਂ ਤੇ ਨਿਸ਼ਾਨਾ ਸਾਧਿਆ ਅਤੇ ‘ਫੇਰ ਹਾਸੇਗੀ ਦੁਨੀਆ ਸੱਜਣੋ ਫੇਰ ਉਹੀ ਦਿਨ ਆਵਣਗੇ ‘ ਆਸ਼ਵਾਦੀ ਸੁਨੇਹਾ ਦਿਤਾ । ਪ੍ਰੋ ਸ਼ਤਰੁਘਨ ਗੁਪਤਾ ਨੇ ‘ਬਚਪਨ ਤੇਰੀ ਯਾਦ ਬਹੂਤ ਆਉਂਦੀ ਐ ‘ ਸੁਣਾਕੇ ਸਬ ਦਾ ਮਨ ਮੋਹ ਲਿਆ। ਸੁਨੀਤਾ ਦੇਸ਼ਰਾਜ ਦੀ ਕਵਿਤਾ ‘ਲਾਰਾ’ ਸੁਣਾਈ।  ਤਾਰਾ ਸਿੰਘ ਮਾਠਿਅੜਾ ਨੇ ਬੁਲੰਦ ਆਵਾਜ਼ ਵਿਚ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਵਾਰ ਸੁਣਾਈ। ਬਚਨ ਸਿੰਘ ਬਚਨ ਸੋਢੀ ਦੀ ਤਰੰਨੁਮ ਚ ਗ਼ਜ਼ਲ ਕਾਬਲੇ ਤਾਰੀਫ ਸੀ। ਨਾਵਲਿਸਟ ਕੁਲਵੰਤ ਸ਼ਰਮਾ ਦਾ ਗੀਤ ਵਧੀਆ ਸੀ। ਲੋਕ ਕਵੀ  ਕਰਮ ਸਿੰਘ ਹਕੀਰ ਨੇ ‘ਹਿੰਮਤ ਨਾ ਹਾਰੀ ਦਿਨ ਤੱਤੇ ਲੰਘ ਜਾਵਣਗੇ ਸੁਣਾਕੇ ਸ੍ਰੋਤਿਆਂ ਨੂੰ ਕੀਲਿਆ। ਅੰਗਰੇਜ ਕਲੇਰ ਨੇ ਜਿਥੇ ਸਭਾ ਦੀ ਕਾਰਵਾਈ ਚਲਾਈ ਉੱਥੇ ਆਪਣੀ ਕਵਿਤਾ ‘ਖਾਨਾਬਦੋਸ਼ ਹੂੰ ਮੈ ‘ ਆਪਣੀ ਪ੍ਰਪੱਕਤਾ ਦਾ ਸਬੂਤ ਦਿੱਤਾ। ਪ੍ਰਧਾਨ ਡਾ ਗੁਰਵਿੰਦਰ ਅਮਨ ਨੇ ਆਪਣੀ ਮਿੰਨੀ ਕਹਾਣੀ ‘ਸਹਿਮ ‘ਤੇ ਹੈ ਤੋਂ ਸੀ ‘ ਸੁਣਾਕੇ ਅਜੋਕੇ ਸਮਾਜ ਤੇ ਕਟਾਕਸ਼ ਕੀਤਾ। ਮੁੱਖ ਮਹਿਮਾਨ ਜੋਗਿੰਦਰ ਬਾਂਸਲ ਨੇ ਸਾਰੇ ਸਾਹਿਤਕਾਰਾਂ ਦਾ ਜਿੱਥੇ ਧੰਨਵਾਦ ਕੀਤਾ ਉੱਥੇ ਸਭਨੂੰ ਵਧਾਈ ਵੀ ਦਿਤੀ। ਤਸਵੀਰ ; ਲੋਕ ਸਾਹਿਤ ਸੰਗਮ ਦੇ ਸਮਾਗਮ ਵਿਚ ਅਮਰਜੀਤ ਸਿੰਘ ਲੁਬਾਣਾ ਦੀ ਕਿਤਾਬ ਰਿਲੀਜ਼ ਕਰਦੇ ਸੰਗਮ ਮੇਂਬਰ।

Install Punjabi Akhbar App

Install
×