
(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਅਮਰੀਕਾ ਦਾ ਉਪ ਰਾਸ਼ਟਰਪਤੀ ਮਾਈਕ ਪੈਂਸ ਨੇ ਇੱਕ ਚਿੱਠੀ ਰਾਹੀਂ ਹਾਊਸ ਆਫ ਰਿਪਰਜ਼ੈਨਟੇਟਿਵਜ਼ ਸਪੀਕਰ ਨੈਨਸੀ ਪੈਲੋਸੀ ਨੂੰ ਸਾਫ ਸ਼ਬਦਾਂ ਵਿੱਚ 25ਵੀਂ ਸੋਧ ਦੇ ਇਸਤੇਮਾਲ ਦਾ ਸਹਾਰਾ ਲੈ ਕੇ ਚੋਣ ਹਾਰ ਚੁਕੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਹਟਾਉਣ ਦੇ ਫੈਸਲੇ ਤੋਂ ਇਨਕਾਰ ਕੀਤਾ ਹੈ ਪਰੰਤੂ ਉਨ੍ਹਾਂ ਇਹ ਵੀ ਕਿਹਾ ਹੈ ਕਿ ਉਹ ਪੱਕੀ ਤੌਰ ਤੇ ਟਰੰਪ ਦੇ ਖ਼ਿਲਾਫ਼ ਇੰਪੀਚਮੈਂਟ ਦੌਰਾਨ ਵੋਟ ਕਰਨਗੇ ਅਤੇ ਇਸ ਗੱਲ ਦੀ ਉਹ ਗਰੰਟੀ ਦਿੰਦੇ ਹਨ। ਉਨ੍ਹਾਂ ਕਿਹਾ ਕਿ ਮਹਿਜ਼ ਅੱਠ ਦਿਨ ਰਹਿ ਗਏ ਹਨ ਡੋਨਾਡਲ ਟਰੰਪ ਦੇ ਕਾਰਜਕਾਲ ਦੇ ਅਤੇ ਇਸ ਦੌਰਾਨ ਉਨ੍ਹਾਂ ਨੂੰ ਕਿਹਾ ਗਿਆ ਕਿ ਉਹ ਸੰਵਿਧਾਨ ਦੀ 25ਵੀਂ ਸੋਧ ਦਾ ਸਹਾਰਾ ਲੈ ਕੇ ਇਹ ਕਹਿ ਦੇਣ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਕੰਮ ਕਰਨ ਦੇ ਯੋਗ ਨਹੀਂ ਹਨ ਅਤੇ ਆਪਣੀਆਂ ਸੇਵਾਵਾਂ ਨਿਭਾਉਣ ਦੇ ਵੀ ਯੋਗ ਨਹੀਂ ਹਨ ਅਤੇ ਉਨ੍ਹਾਂ ਨੂੰ ਹਟਾ ਕੇ ਆਪਣੇ ਆਪ ਨੂੰ ਰਾਸ਼ਟਰਪਤੀ ਘੋਸ਼ਿਤ ਕਰ ਦੇਣ -ਜਿਸਦੇ ਕਿ ਉਹ ਖ਼ਿਲਾਫ਼ ਹਨ ਅਤੇ ਅਜਿਹੀ ਕੋਈ ਵੀ ਕਾਰਵਾਈ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਅਜਿਹੀਆਂ ਕਾਰਵਾਈਆਂ ਸਾਡੇ ਦੇਸ਼ ਅਤੇ ਸੰਵਿਧਾਨ ਦੇ ਹਿਤ ਵਿੱਚ ਨਹੀਂ ਹਨ ਅਤੇ ਉਹ ਅਜਿਹਾ ਬਿਲਕੁਲ ਵੀ ਨਹੀਂ ਕਰਨਗੇ। ਹੋਰ ਖ਼ਬਰਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।