ਬੀ.ਸੀ. ਵਿਚ ਗ਼ੈਰ ਜ਼ਰੂਰੀ ਯਾਤਰਾ ‘ਤੇ ਲੱਗੀਆਂ ਪਾਬੰਦੀਆਂ –ਉਲੰਘਣਾ ਕਰਨ ‘ਤੇ ਹੋਵੇਗਾ 575 ਡਾਲਰ ਜੁਰਮਾਨਾ

ਸਰੀ -ਬੀ ਸੀ ਵਾਸੀਆਂ ਨੂੰ ਸੁਰੱਖਿਅਤ ਰੱਖਣ ਅਤੇ ਸੂਬਾਈ ਸਿਹਤ-ਸੰਭਾਲ ਸਿਸਟਮ ਨੂੰ ਕੋਵਿਡ -19 ਤੋਂ ਬਚਾਉਣ ਲਈ ਸੂਬਾ ਸਰਕਾਰ ਵੱਲੋਂ ਯਾਤਰਾ ਪਾਬੰਦੀਆਂ ਲਾਈਆਂ ਗਈਆਂ ਹਨ। ਬੀ.ਸੀ. ਦੇ ਸੂਬਾਈ ਸਿਹਤ ਅਫਸਰ ਡਾ. ਬੋਨੀ ਹੈਨਰੀ ਦੀ ਸਲਾਹ ‘ਤੇ ਜਨਤਕ ਸੁਰੱਖਿਆ ਅਤੇ ਸੋਲਿਸਿਟਰ ਜਨਰਲ ਮੰਤਰੀ ਮਾਈਕ ਫਰਨਵਰਥ ਨੇ ਸੂਬੇ ਦੇ ਤਿੰਨ ਖੇਤਰਾਂ ਵਿੱਚ ਗੈਰ ਜ਼ਰੂਰੀ ਯਾਤਰਾ ‘ਤੇ ਰੋਕ ਲਾਉਣ ਲਈ ਐਮਰਜੈਂਸੀ ਪ੍ਰੋਗਰਾਮ ਐਕਟ ਦੀਆਂ ਅਸਾਧਾਰਨ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਇੱਕ ਨਵਾਂ ਆਦੇਸ਼ ਜਾਰੀ ਕੀਤਾ ਹੈ।
ਇਹ ਆਦੇਸ਼ ਨਾਲ ਕੇਵਲ ਖੇਤਰੀ ਜ਼ੋਨਾਂ ਦੇ ਵਿਚਕਾਰ ਯਾਤਰਾ ’ਤੇ ਕਾਨੂੰਨੀ ਸੀਮਾ ਹੋਵੇਗੀ, ਪਰ ਪੂਰੇ ਬੀ ਸੀ ਵਿੱਚ ਸਿਹਤ ਸੁਰੱਖਿਆ ਦੇ ਦਿਸ਼ਾ ਨਿਰਦੇਸ਼ਾਂ ਵਿੱਚ ਕੋਈ ਤਬਦੀਲੀ ਨਹੀਂ ਹੈ।

ਇਹ ਆਦੇਸ਼ 23 ਅਪ੍ਰੈਲ ਤੋਂ 25 ਮਈ, 2021 ਤੱਕ ਲਾਗੂ ਰਹੇਗਾ। ਇਹ ਹੁਕਮ ਸੂਬੇ ਵਿਚ ਬਾਹਰੋਂ ਆਏ ਗੈਰ-ਜ਼ਰੂਰੀ ਯਾਤਰਾ ਕਰਨ ਵਾਲੇ ਵੀ ਸ਼ਾਮਲ ਹਨ।
ਇਹ ਆਦੇਸ਼ ਗੈਰ-ਜ਼ਰੂਰੀ ਯਾਤਰਾ ‘ਤੇ ਲਾਗੂ ਹੋਵੇਗਾ ਪਰ ਅਜਿਹੇ ਹਾਲਾਤਾਂ ਵਿੱਚ ਜਿਥੇ ਯਾਤਰਾ ਜ਼ਰੂਰੀ ਹੈ ਜਿਵੇਂ ਕਿ ਸਕੂਲ ਜਾਂ ਕੰਮ ‘ਤੇ ਜਾਣਾ, ਚੀਜ਼ਾਂ ਦੀ ਵਪਾਰਕ ਢੋਆ-ਢੁਆਈ, ਮੁੱਖ ਨਿਵਾਸ ਵਿੱਚ ਵਾਪਸ ਜਾਣਾ, ਬਾਲ-ਸੰਭਾਲ ਤੱਕ ਪਹੁੰਚ, ਸਿਹਤ ਸੰਭਾਲ ਪ੍ਰਾਪਤ ਕਰਨਾ ਜਾਂ ਕਿਸੇ ਨੂੰ ਸਿਹਤ ਸੰਭਾਲ ਪ੍ਰਾਪਤ ਕਰਨ ਵਿਚ ਸਹਾਇਤਾ ਕਰਨਾ ਆਦਿ ਲਈ ਇਸ ਤੋਂ ਛੋਟ ਹੋਵੇਗੀ। ਇਸ ਐਮਰਜੈਂਸੀ ਪ੍ਰੋਗਰਾਮ ਐਕਟ ਯਾਤਰਾ ਦੇ ਆਦੇਸ਼ ਦੀ ਉਲੰਘਣਾ ਕਰਨ ਵਾਲੇ 575 ਡਾਲਰ ਦਾ ਜੁਰਮਾਨਾ ਹੋ ਸਕਦਾ ਹੈ।

 (ਹਰਦਮ ਮਾਨ) +1 604 308 6663 maanbabushahi@gmail.com

Install Punjabi Akhbar App

Install
×