ਅਜ਼ਾਦੀ ਦਿਵਸ ਨੂੰ ਸਮਰਪਿਤ ਹੋਏ ਪ੍ਰੋਗਰਾਮ, ਚ’ ਉੱਘੇ ਗਾਇਕ ਮੀਕਾ ਸਿੰਘ ਨੇ ਪੰਜਾਬੀ, ਹਿੰਦੀ ਗੀਤਾਂ ਦੀ ਝੜੀ ਲਗਾ ਕੇ ਸਰੋਤਿਆਂ ਨੂੰ ਝੂੰਮਣ ਲਾਇਆ

  • ਅਨੁਰਾਗ ਕੁਮਾਰ ਕਮਿਊਨਿਟੀ ਮਨਿਸਟਰ ਵਲੋਂ ਰਾਸ਼ਟਰੀ ਝੰਡਾ ਵੀ ਝੁਲਾਇਆ ਗਿਆ ਅਤੇ ਹੈਲੀਕਾਪਟਰ ਰਾਹੀਂ ਫੁੱਲਾਂ ਦੀ ਵਰਖਾ ਕੀਤੀ
image2
ਵਰਜੀਨੀਆ, 2 ਸਤੰਬਰ  (ਰਾਜ ਗੋਗਨਾ)—ਮਨੀਸ਼ ਸੂਦ ਜੋ ਕਲਚਰਲ ਪ੍ਰੋਗਰਾਮਾਂ ਦਾ ਬਾਦਸ਼ਾਹ ਹੈ। ਉਸ ਵਲੋਂ ਮੀਕਾ ਸਿੰਘ ਦੇ ਸ਼ੋਅ ਨੂੰ ਅਜ਼ਾਦੀ ਦਿਵਸ ਵਜੋਂ ਮਨਾਇਆ, ਜਿੱਥੇ ਮੈਟਰੋਪੁਲਿਟਨ ਵਾਸ਼ਿੰਗਟਨ ਡੀ. ਸੀ. ਦੇ ਸੈਨੇਟਰ, ਕਾਂਗਰਸਮੈਨ, ਕਾਉਂਟੀ ਅਗਜ਼ੈਕਟਿਵ, ਡਿਪਟੀ ਸੈਕਟਰੀ ਅਤੇ ਸਾਊਥ ਏਸ਼ੀਅਨ ਕਮਿਸ਼ਨਰਾਂ ਨੇ ਆਪਣੀ ਸ਼ਮੂਲੀਅਤ ਕਰਕੇ ਇਸ ਸ਼ੋਅ ਨੂੰ ਚਾਰ ਚੰਨ ਲਗਾਏ। ਮਨੀਸ਼ ਸੂਦ ਦੇ ਉਪਰਾਲੇ ਤ ਮਿਹਨਤ ਸਦਕਾ ਉਸਨੂੰ ਗਵਰਨਰ, ਸੈਨੇਟਰ ਤੇ ਕਾਂਗਰਸਮੈਨਜ਼ ਵਲੋਂ ਸਾਈਟੇਸ਼ਨ ਦਿੱਤੇ ਗਏ।
ਅਨੁਰਾਗ ਕੁਮਾਰ ਕਮਿਊਨਿਟੀ ਮਨਿਸਟਰ ਅਤੇ ਸਿੱਖਸ ਆਫ ਅਮਰੀਕਾ ਦੀ ਟੀਮ ਜਸਦੀਪ ਸਿੰਘ ਜੱਸੀ ਚੇਅਰਮੈਨ ਸਾਊਥ ਏਸ਼ੀਅਨ ਕਮਿਸ਼ਨ ਦੀ ਅਗਵਾਈ ਵਿੱਚ ਰਾਸ਼ਟਰੀ ਝੰਡੇ ਨੂੰ ਝੁਲਾਇਆ ਗਿਆ, ਜਿੱਥੇ ਹੈਲੀਕਾਪਟਰ ਰਾਹੀਂ ਫੁੱਲਾਂ ਦੀ ਵਰਖਾ ਕੀਤੀ ਗਈ। ਉਪਰੰਤ ਗਭਰੂ ਤੇ ਮੁਟਿਆਰਾਂ ਵਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ।
image1 (1)
ਜਿਉਂਹੀ ਮੀਕਾ ਸਿੰਘ ਨੇ ਸਟੇਜ ਸੰਭਾਲੀ ਸਾਰੇ ਪਾਸਿਉਂ ਤਾੜੀਆਂ ਦੀ ਗੂੰਜ ਨੇ ਪੂਰੇ ਪੰਡਾਲ ਨੂੰ ਹਿਲਾ ਕੇ ਰੱਖ ਦਿੱਤਾ। ਜਿੱਥੇ ਮੀਕਾ ਸਿੰਘ ਨੇ ਪੰਜਾਬੀ, ਹਿੰਦੀ ਗੀਤਾਂ ਦੀ ਝੜੀ ਲਗਾ ਕੇ ਪੂਰੇ ਪੰਡਾਲ ਨੂੰ ਝੂੰਮਣ ਲਾ ਦਿੱਤਾ, ਉੱਥੇ ਸਿੱਖਸ ਆਫ ਅਮਰੀਕਾ ਦੀ ਟੀਮ ਨੇ ਵੀ ਪੰਜਾਬੀ ਤਾਲ ਤੇ ਖੂਬ ਭੰਗੜੇ ਪਾਏ। ਜਸਦੀਪ ਸਿੰਘ ਜੱਸੀ ਵਲੋਂ ਮੀਕਾ ਸਿੰਘ ਨੂੰ ਗਵਰਨਰ ਮੈਰੀਲੈਂਡ  ਵਲੋਂ ਭੇਜੇ ਸਾਈਟੇਸ਼ਨ ਨੂੰ ਪੜ ਕੇ ਸੁਣਾਇਆ। ਉਪਰੰਤ ਮੀਕਾ ਸਿੰਘ ਨੂੰ ਪੇਸ਼ ਕੀਤਾ।ਮੀਕਾ ਸਿੰਘ ਨੇ ਜਸੀ ਸਿੰਘ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਅੱਜ ਦੇ ਸ਼ੋ ਦਾ ਸਾਰਾ ਰੈਵੀਨੀਉ ਪੰਜਾਬ ਦੇ ਹੜ ਪੀੜਤਾ ਲਈ ਖਾਲਸਾ ਏਡ ਨੂੰ ਦਿੱਤਾ ਜਾਵੇਗਾ।ਵੱਖ-ਵੱਖ ਸਟਾਲਾਂ ਦਾ ਅਜਿਹਾ ਨਜ਼ਾਰਾ ਸੀ ਕਿ ਹਰ ਕੋਈ ਉੱਥੋਂ ਖ੍ਰੀਦੋ ਫਰੋਖਤ ਕਰ ਰਿਹਾ ਸੀ ਅਤੇ ਮੀਕਾ ਸਿੰਘ ਦੇ ਪ੍ਰੋਗਰਾਮ ਦਾ ਅਨੰਦ ਮਾਣ ਰਿਹਾ ਸੀ। ਮੀਕਾ ਸਿੰਘ ਨੇ ਸਿੱਖਸ ਆਫ ਅਮਰੀਕਾ ਦੀ ਟੀਮ ਨੂੰ ਸਟੇਜ ਤੇ ਬੁਲਾ ਕੇ ਉਨਾਂ ਨਾਲ ਭੰਗੜਾ ਪਾਇਆ ਜੋ ਕਾਬਲੇ ਤਾਰੀਫ ਸੀ। ਇਹ ਪ੍ਰੋਗਰਾਮ ਮਨੀਸ਼ ਸੂਦ ਦੀ ਸਮੁੱਚੀ ਟੀਮ ਦੀ ਮਿਹਨਤ ਸਦਕਾ ਬਹੁਤ ਕਾਮਯਾਬ ਰਿਹਾ।ਸਿੱਖਸ ਆਫ ਅਮਰੀਕਾ ਵੱਲੋਂ ਬਲਜਿੰਦਰ ਸਿੰਘ ਸ਼ੰਮੀ, ਗੁਰਿੰਦਰ ਸਿੰਘ ਸੇਠੀ, ਇੰਦਰਜੀਤ ਸਿੰਘ ਗੁਜਰਾਲ, ਗੁਰਚਰਨ ਸਿੰਘ , ਡਾਕਟਰ ਸੁਰਿੰਦਰ ਸਿੰਘ ਗਿੱਲ ਨੇ ਜਸਦੀਪ ਸਿੰਘ ਜਸੀ ਚੇਅਰਮੈਨ ਦੀ ਅਗਵਾਈ ਵਿੱਚ ਸ਼ਮੂਲੀਅਤ ਕੀਤੀ।
ਪ੍ਰੈਸ ਵੱਲੋਂ ਡਾਕਟਰ ਸੁਖਪਾਲ ਸਿੰਘ ਧੰਨੋਆ ਪੀ ਟੀ ਸੀ,ਸੁਰਮੁਖ ਸਿੰਘ ਮਾਣਕੂ ਟੀ ਵੀ ਏਸ਼ੀਆ,ਹਰਕੀਰਤ ਸਿੰਘ ਵਾਲ਼ੀਆਂ ਤੇ ਦੀਪਕ ਧੀਮਾਨ ਜੱਸ ਪੰਜਾਬੀ ਨੇ ਪੂਰੇ ਪ੍ਰੋਗਰਾਮ ਨੂੰ ਕੈਮਰੇ ਦੀ ਨਜ਼ਰ ਕਰਕੇ ਯਾਦਗਾਰ ਬਣਾਇਆਂ ਹੈ।ਆਸ ਹੈ ਕਿ ਇਸ ਨੂੰ ਸਲਾਨਾ ਈਵਟ ਵਜੋਂ ਮਨਾਇਆਂ ਜਾਵੇਗਾ ਜੋ ਕਿ ਹਾਜ਼ਰੀਨ ਦੀ ਮੰਗ ਹੈ। ਮੁਨੀਸ਼  ਸੂਦ ਤੇ ਦੀਪਾਂ ਸੂਦ ਨੇ ਇਸ ਨੂੰ ਸਵੀਕਾਰ ਕੀਤਾ ਹੈ।ਅਤੇ  ਸਮੁੱਚੇ ਤੋਰ ਤੇ ਇਹ ਪ੍ਰੋਗਰਾਮ ਵੱਖਰੀ ਛਾਪ ਛੱਡ ਗਿਆ ਜੋ ਭਾਰੀ ਇਕੱਠ ਦਾ ਪ੍ਰਤੀਕ ਰਿਹਾ ਹੈ।

Install Punjabi Akhbar App

Install
×