ਪੱਛਮੀ ਪੂੰਜੀ ਵਿਕਾਸ ਮਾਡਲ ਦੀ ਚਕਾਚੌਂਧ ਪੰਜਾਬ ਦੇ ਪਰਵਾਸ ਦਾ ਸੱਚ — ਤੇਜਵੰਤ ਮਾਨ (ਡਾ.)

ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਵਿਸ਼ਵ ਚਿੰਤਨ ਦਿਵਸ ਜੋ ਕਿ ਹਰ ਸਾਲ ਡਾ. ਸਵਰਾਜ ਸਿੰਘ ਦੇ ਜਨਮ ਦਿਨ ਦੇ ਅਵਸਰ ਤੇ ਮਨਾਇਆ ਜਾਂਦਾ ਹੈ। ਮਾਲਵਾ ਰਿਸਰਚ ਸੈਂਟਰ ਪਟਿਆਲਾ ਵੱਲੋਂ ਇੱਕ ਸੈਮੀਨਾਰ ਅਤੇ ਸੰਗੀਤ ਅਤੇ ਗਾਇਣ ਪ੍ਰੋਗਰਾਮ ਵਜੋਂ ਵੱਡਾ ਸਮਾਗਮ ਕੀਤਾ ਗਿਆ। ਇਸ ਸਮਾਗਮ ਵਿੱਚ ਸੈਮੀਨਾਰ ਵਿਸ਼ਾ ‘ਪੰਜਾਬ ਦੇ ਪਰਵਾਸ ਦਾ ਸੱਚ’ ਰੱਖਿਆ ਗਿਆ ਸੀ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਡਾ. ਸਵਰਾਜ ਸਿੰਘ, ਡਾ. ਤੇਜਵੰਤ ਮਾਨ, ਹਰਿੰਦਰ ਸਿੰਘ ਚਹਿਲ ਡੀ.ਆਈ.ਜੀ. ਸੇਵਾ ਮੁਕਤ, ਡਾ. ਭਗਵੰਤ ਸਿੰਘ, ਪ੍ਰੋ. ਬਲਦੇਵ ਸਿੰਘ ਬੱਲੂਆਣਾ, ਡਾ. ਈਸ਼ਵਰਦਾਸ ਸਿੰਘ ਮਹਾਂਮੰਡਲੇਸ਼ਵਰ, ਡਾ. ਨਰਵਿੰਦਰ ਸਿੰਘ ਕੌਸ਼ਲ ਸ਼ਾਮਲ ਸਨ। ਸਮਾਗਮ ਦਾ ਆਰੰਭ ਰਾਸ਼ਟਰੀ ਜਯੋਤੀ ਕਲਾ ਮੰਚ ਪਟਿਆਲਾ ਦੀ ਸੰਗੀਤ ਟੀਮ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦਾ ਸ਼ਬਦ ‘ਦੇਹ ਸ਼ਿਵਾ ਵਰ ਮੋਹੇ ਇਹੈ’ ਨਾਲ ਕੀਤਾ ਗਿਆ। ਉਪਰੰਤ ਅੰਮ੍ਰਿਤਪਾਲ ਸਿੰਘ ਨੇ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਸ਼ਬਦ ਦਾ ਗਾਇਨ ਕੀਤਾ। ਸੈਮੀਨਾਰ ਦੇ ਵਿਸ਼ੇ ਉਤੇ ਡਾ. ਸਵਰਾਜ ਸਿੰਘ ਨੇ ਆਪਣੇ ਇੱਕ ਘੰਟਾ ਲੰਬੇ ਸਮੇਂ ਵਿੱਚ ਪਰਵਾਸ ਦੇ ਸੱਚ ਉਤੇ ਬੋਲਦਿਆਂ ਕਿਹਾ, ਪਰਵਾਸ ਸਾਡੀ ਮਜਬੂਰੀ ਨਹੀਂ, ਸਗੋਂ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਦੀ ਲੋੜ ਹੈ। ਉਨ੍ਹਾਂ ਕੈਨੇਡਾ ਬਾਰੇ ਵਿਸਥਾਰ ਨਾਲ ਦੱਸਦਿਆਂ ਕਿਹਾ ਕਿ ਪਰਵਾਸ ਲਈ ਸਾਡੇ ਨੌਜੁਆਨ ਬੱਚਿਆਂ ਨੂੰ ਕੈਨੇਡਾ ਦੀ ਹਕੂਮਤ ਆਪਣੀ ਲੋੜ ਲਈ ਪੜ੍ਹਾਈ ਦੇ ਵੀਜੇ ਲਾ ਕੇ ਤਿੰਨ ਗੁਣੀਆਂ ਫੀਸਾਂ ਲੈ ਕੇ ਕੈਨੇਡਾ ਫਰਜ਼ੀ, ਗੈਰ—ਮਿਆਰੀ ਯੂਨੀਵਰਸਿਟੀਆਂ ਵਿੱਚ ਦਾਖਲੇ ਦਿੰਦੀ ਹੈ। ਦਰਅਸਲ ਏਥੋਂ ਗਏ ਬੱਚਿਆਂ ਵਿੱਚ 80% ਬੱਚੇ ਕੋਈ ਪੜ੍ਹਾਈ ਨਹੀਂ ਕਰਦੇ ਸਗੋਂ ਕੈਨੇਡਾ ਵਿੱਚ ਉਹ ਕੰਮ ਕਰਦੇ ਹਨ ਜੋ ਕੈਨੇਡੀਅਨ ਨਹੀਂ ਕਰਨਾ ਚਾਹੁੰਦੇ। ਅਸੀਂ 18—20 ਸਾਲ ਬੱਚੇੇ ਪਾਲ—ਪੋਸਕੇ ਕੈਨੇਡਾ ਨੂੰ ਦਿੰਦੇ ਹਾਂ, ਜਦੋਂ ਕੈਨੇਡਾ ਦੇ ਆਪਣੇ ਬੱਚੇ ਜਦੋਂ ਤੱਕ 18—20 ਸਾਲ ਦੇ ਨਹੀਂ ਹੁੰਦੇ, ਪ੍ਰਤੀ ਬੱਚੇ ਉਤੇ ਕਰੋੜਾਂ ਰੁਪਏ ਖਰਚ ਕਰਦੀ ਹੈ। ਇਸ ਤਰ੍ਹਾਂ ਅਸੀਂ ਪੰਜਾਬ ਵਿੱਚੋਂ ਅਰਬਾਂ ਰੁਪਏ ਵਿੱਚ ਪਲਦੇ ਬੱਚੇ ਕੈਨੇਡਾ ਸਰਕਾਰ ਨੂੰ ਮੁਫਤ ਦੇ ਦਿੰਦੇ ਹਾਂ ਜੋ ਉਥੇ ਜਾ ਕੇ ਟਰੱਕ ਡਰਾਇਵਰੀਆਂ ਜਾਂ ਹੋਰ ਛੋਟੇ ਮੋਟੇ ਕੰਮ ਕਰਦੇ ਹਨ। ਬਹਿਸ ਦਾ ਆਰੰਭ ਕਰਦਿਆਂ ਡਾ. ਨਰਵਿੰਦਰ ਸਿੰਘ ਕੌਸ਼ਲ ਨੇ ਕਿਹਾ ਕਿ ਪਰਵਾਸ ਪੰਜਾਬ ਦੀ ਨੌਜੁਆਨੀ ਨੂੰ ਕਿਰਤ ਤੋਂ ਤੋੜ ਰਿਹਾ ਹੈ। ਕੈਨੇਡਾ ਜਾ ਕੇ ਵੀ ਪੰਜਾਬੀ ਕੋਈ ਵਧੀਆ ਜੀਵਨ ਨਹੀਂ ਜਿਉਂਦੇ ਸਗੋਂ ਬੇਸਮੈਂਟਾਂ ਵਿੱਚ ਰਜਿ ਕੇ ਗੁਜ਼ਾਰਾ ਕਰਦੇ ਹਨ। ਇਸ ਸੈਮੀਨਾਰ ਵਿੱਚ ਡਾ. ਤਰਸਪਾਲ ਕੌਰ, ਡਾ. ਤਰਲੋਚਨ ਕੌਰ, ਡਾ. ਲਕਸ਼ਮੀ ਨਰਾਇਣ ਭੀਖੀ, ਡਾ. ਇਕਬਾਲ ਗੱਜਣ, ਡਾ. ਪੂਰਨ ਚੰਦ ਜੋਸ਼ੀ, ਡਾ. ਦਰਸ਼ਨ ਕੌਰ, ਡਾ. ਭਗਵੰਤ ਸਿੰਘ, ਸ. ਹਰਿੰਦਰ ਸਿੰਘ ਚਹਿਲ, ਪ੍ਰੋ. ਬਲਦੇਵ ਸਿੰਘ ਬੱਲੂਆਣਾ, ਜਗਦੀਪ ਸਿੰਘ ਗੰਧਾਰਾ, ਡਾ. ਬਲਵਿੰਦਰ ਸਿੰਘ ਭੱਟੀ, ਡਾ. ਈਸ਼ਵਰ ਦਾਸ ਸਿੰਘ ਮਹਾਂ ਮੰਡਲੇਸ਼ਵਰ, ਕੈਪਟਨ ਚਮਕੌਰ ਸਿੰਘ ਚਹਿਲ, ਡਾ. ਗੁਰਮੀਤ ਸਿੰਘ, ਇੰਦਰਜੀਤ ਸਿੰਘ, ਬੁੱਢਾ ਸਿੰਘ, ਡਾ. ਤੇਜਾ ਸਿੰਘ ਤਿਲਕ, ਗੁਰਿੰਦਰਜੀਤ ਕੌਰ ਖਹਿਰਾ, ਚਮਕੌਰ ਸਿੰਘ, ਜਗਰਾਜ ਸਿੰਘ ਆਦਿ ਵਿਦਵਾਨਾਂ, ਤੇ ਮਨਵਿੰਦਰਜੀਤ ਸਿੰਘ ਨੇ ਵਿਚਾਰ ਪੇਸ਼ ਕੀਤੇ। ਸਾਰੀ ਬਹਿਸ ਨੂੰ ਸਮੇਟਦਿਆਂ ਪੰਜਾਬੀ ਸਾਹਿਤ ਰਤਨ ਡਾ. ਤੇਜਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਪਰਵਾਸ ਦਾ ਸੱਚ ਸਾਡੇ ਵਿਦਿਅਕ, ਸਮਾਜਿਕ, ਸੱਭਿਆਚਾਰਕ, ਆਰਥਿਕ ਅਤੇ ਦਾਰਸ਼ਨਿਕ ਜੀਵਨ ਜਾਂਚ ਉਤੇ ਪੱਛਮੀ ਪੂੰਜੀ ਅਧਾਰਤ ਉਤਪਾਦਕੀ ਵਿਕਾਸ ਮਾਡਲ ਦਾ ਹਾਵੀ ਹੋਣਾ ਹੈ। ਰਾਜ ਸੱਤਾ ਪ੍ਰਾਪਤ ਧਿਰਾਂ, ਸਮਾਜਕ ਅਗਵਾਈ ਕਰਦੀਆਂ ਸੰਸਥਾਵਾਂ, ਸੱਭਿਆਚਾਰਕ ਅਤੇ ਵਿਦਿਅਕ ਨੀਤੀਆਂ ਘੜਨ ਵਾਲੇ ਵਿਦਵਾਨਾਂ ਅਖੌਤੀ ਵਿਦਿਅਕ ਮਾਹਰਾਂ ਨੇ ਪੂਰਬੀ ਜੀਵਨ ਜਾਂਚ ਦੇ ਸਹਿਜ ਕਿਰਤ ਅਧਾਰਤ ਵਿਕਾਸ ਮਾਡਲ ਦੀ ਸਮਝ ਅਪਣਾਈ ਹੀ ਨਹੀਂ । ਇਸ ਲਈ ਸਾਡੀ ਰਾਜਨੀਤਕ, ਵਿਦਿਅਕ, ਦਾਰਸ਼ਨਿਕ ਅਤੇ ਆਰਥਿਕ ਮਾਨਸਿਕਤਾ ਹੀ ਉਤਪਾਦਨ ਦੇ ਨਾਂ ਉਤੇ ਮਨੁੱਖ ਨਾਲ ਜੁੜਨ ਦੀ ਥਾਂ ਭੋਗੀ ਮੰਡੀ ਨਾਲ ਜੁੜ ਗਈ ਹੈ। ਸਾਡਾ ਸੋਚਣ ਦਾ ਢੰਗ ਹੀ ਜੀਵਨ ਲੋੜ ਦੀ ਥਾਂ ਪੂੰਜੀ ਲੋੜ ਵਿੱਚ ਤਬਦੀਲ ਹੋ ਗਿਆ । ਪੂੰਜੀ ਇੱਕਠੀ ਕਰਨ ਦੀ ਹੋੜ ਨੇ ਹੀ ਸਾਡੇ ਨੌਜੁਆਨਾਂ ਨੂੰ ਉਨ੍ਹਾਂ ਮੁਲਕਾਂ ਵਿੱਚ ਪਰਵਾਸ ਕਰ ਜਾਣ ਲਈ ਉਕਸਾਇਆ, ਜਿਨ੍ਹਾਂ ਦਾ ਵਿਕਾਸ ਮਾਡਲ ਪੂੰਜੀ ਕਮਾਊ ਉਤਪਾਦਨ ਹੈ। ਡਾ. ਸਵਰਾਜ ਸਿੰਘ ਦਾ ਥੀਸਸ ਸੌ ਪ੍ਰਤੀਸ਼ਤ ਸਹੀ ਹੈ ਕਿ ਸਾਡੀ ਨੌਜੁਆਨ ਪੀੜ੍ਹੀ ਕਿਰਤ ਨੂੰ ਛੱਡਕੇ ਪੂੰਜੀ ਵਿਕਾਸ ਮਾਡਲ ਦੇ ਭਰਮ ਦਾ ਸ਼ਿਕਾਰ ਹੋ ਕੇ ਕੈਨੇਡਾ, ਆਸਟਰੇਲੀਆ, ਅਮਰੀਕਾ ਦੀ ਲੇਬਰ ਲੋੜ ਨੂੰ ਪੂਰਾ ਕਰਨ ਲਈ ਪਰਵਾਸ ਕਰ ਰਹੀ ਹੈ।  ਇਸ ਮੌਕੇ ਉਤੇ ਹੋਏ ਕਵੀ ਦਰਬਾਰ ਵਿੱਚ ਦੇਸ਼ ਭੂਸ਼ਨ, ਇਕਬਾਲ ਗੱਜਣ, ਰਾਮ ਸਰੂਪ ਸ਼ਰਮਾ, ਕੈਪਟਨ ਚਮਕੌਰ ਸਿੰਘ ਚਹਿਲ, ਪੂਰਨ ਚੰਦ ਜੋਸ਼ੀ, ਜੀਵਨ ਜੋਤ ਕੌਰ, ਬਚਨ ਸਿੰਘ ਗੁਰਮ, ਪਰਮ ਨਿਮਾਣਾ, ਏ.ਪੀ. ਸਿੰਘ, ਅਮਰਜੀਤ ਕੋਰ, ਯਸ਼ਪਾਲ ਬੇਦੀ ਆਦਿ ਕਵੀਆਂ ਨੇ ਹਿੱਸਾ ਲਿਆ।  ਇਸ ਸਮੇਂ ਡਾ. ਲਕਸ਼ਮੀ ਨਰਾਇਣ ਭੀਖੀ ਦੀ ਪੁਸਤਕ ‘ਧਰਮ ਦਰਸ਼ਨ ਅਤੇ ਅਜੋਕਾ ਜੀਵਨ* ਲੋਕ ਅਰਪਨ ਕੀਤੀ ਗਈ। ਰਾਸ਼ਟਰੀ ਜਯੋਤੀ ਕਲਾ ਮੰਚ ਪਟਿਆਲਾ ਦੀ ਸੰਗੀਤ ਮੰਡਲੀ ਨੇ ਗਜ਼ਲਾਂ, ਲੋਕ ਗੀਤਾਂ, ਦਾ ਸੁਹਜ ਮਈ ਪ੍ਰੋਗਰਾਮ ਪੇਸ਼ ਕੀਤਾ। ਟਿੰਮੀ ਗਿੱਲ ਨੇ ਆਪਣੇ ਗੀਤ ਗਾਏ। ਇਸ ਸਮਾਗਮ ਦਾ ਦਿਲਚਸਪ ਪਹਿਲੂ ਇਹ ਵੀ ਰਿਹਾ ਕਿ ਪ੍ਰੋ. ਬਲਦੇਵ ਸਿੰਘ ਬੱਲੂਆਣਾ ਪ੍ਰਧਾਨ ਸਿੱਖ ਬੁੱਧੀਜੀਵੀ ਕੌਂਸਲ ਵੱਲੋਂ ਪ੍ਰਕਾਸ਼ਿਤ ਕਿਸਾਨ ਅੰਦੋਲਨ ਦੇ ਹੱਕ ਵਿੱਚ ਰੰਗਦਾਰ ਪੈਂਫਲੇਟ ਵੀ ਵੰਡਿਆ ਗਿਆ ਅਤੇ ਪ੍ਰਸਿੱਧ ਰੰਗਕਰਮੀ ਇਕਬਾਲ ਗੱਜਣ ਨੇ ਕਿਸਾਨੀ ਅੰਦੋਲਨ ਦੇ ਹੱਕ ਵਿੱਚ ਆਪਣਾ ਰਾਸ਼ਟਰਪਤੀ ਐਵਾਰਡ ਵਾਪਸ ਕਰਨ ਦਾ ਐਲਾਨ ਵੀ ਕੀਤਾ। ਇਸ ਸਮਾਗਮ ਵਿੱਚ ਅੰਮ੍ਰਿਤਸਰ, ਚੰਡੀਗੜ੍ਹ, ਲੁਧਿਆਣਾ, ਬਰਨਾਲਾ, ਸੰਗਰੂਰ, ਪਟਿਆਲਾ, ਜਲੰਧਰ ਦੇ ਸਾਹਿਤਕਾਰ ਤੇ ਚਿੰਤਕ ਸ਼ਾਮਲ ਹੋਏ, ਜਿਨ੍ਹਾਂ ਵਿੱਚ ਪ੍ਰਮੁੱਖ ਤੌਰ ਤੇ ਬਲਜੀਤ ਸਿੰਘ, ਪ੍ਰੋ. ਜੇ.ਕੇ. ਮਿਗਲਾਨੀ, ਹੁਕਮ ਚੰਦ, ਅਸ਼ੀਨਾ, ਸਵਿੰਦਰਜੀਤ ਸਿੰਘ, ਜਤਿੰਦਰਪਾਲ ਸਿੰਘ, ਜਗਜੀਤ ਸਿੰਘ ਸਾਹਨੀ, ਚਰਨ ਸਿੰਘ, ਅਮਰਜੀਤ ਕੌਰ, ਐਮ.ਪੀ. ਸਿੰਘ, ਲਾਭ ਸਿੰਘ, ਮਹਿੰਦਰ ਸਿੰਘ ਆਦਿ ਅਨੇਕਾਂ ਨਾਮ ਵਰਨਣਯੋਗ ਹਨ।  ਡਾ. ਗੁਰਿੰਦਰਜੀਤ ਕੌਰ ਖਹਿਰਾ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਸ. ਜਗਦੀਪ ਸਿੰਘ ਐਡਵੋਕੇਟ ਨੇ ਸਾਰਿਆਂ ਦਾ ਧੰਨਵਾਦ ਕੀਤਾ। 

Install Punjabi Akhbar App

Install
×