ਆਸਟ੍ਰੇਲੀਆ ਸੰਗੀਤ ਦਾ ਕੇਂਦਰ -ਮਾਈਕਲ ਗਡਿੰਸਕੀ, 68 ਸਾਲਾਂ ਦੀ ਉਮਰ ਭੋਗ ਕੇ ਹੋਏ ਰੁਖ਼ਸਤ

(ਦ ਏਜ ਮੁਤਾਬਿਕ) ਦੇਸ਼ ਦਾ ਇੱਕ ਮਹਾਨ ਕਲਾਕਾਰ ਅਤੇ ਮਸ਼ਰੂਮ ਰਿਕਾਰਡਜ਼ ਦਾ ਬਾਨੀ, ਜਿਸ ਨੇ ਕਿ ਸੰਗੀਤ ਦੀ ਦੁਨੀਆ ਅੰਦਰ ਬਹੁਤ ਸਾਰੀਆਂ ਕਾਮਿਯਾਬੀ ਦੀਆਂ ਚੋਟੀਆਂ ਨੂੰ ਸਰ ਕੀਤਾ ਅਤੇ ਕਾਮਯਾਬੀ ਦੇ ਸਿਖਰ ਤੇ ਪਹੁੰਚਣ ਤੋਂ ਬਾਅਦ, ਅਚਾਨਕ ਆਪਣੀ 68 ਸਾਲਾਂ ਦੀ ਉਮਰ ਭੋਗ ਦੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਅਤੇ ਆਪਣੇ ਚਾਹੁਣ ਵਾਲਿਆਂ ਦੀਆਂ ਅੱਖਾਂ ਵਿੱਚ ਬਸ ਹੰਝੂ ਅਤੇ ਦਿਲਾਂ ਅੰਦਰ ਯਾਦਾਂ ਛੱਡ ਕੇ ਇਸ ਦੁਨੀਆ ਵਿੱਚੋਂ ਰੁਖ਼ਸਤ ਹੋ ਗਿਆ। ਗਡਿੰਸਕੀ, ਜਿਸ ਨੇ ਕਿ ਆਪਣੀ ਸੰਗੀਤਕ ਦੁਨੀਆ ਦੀ ਸ਼ੁਰੂਆਤ ਉਦੋਂ ਕੀਤੀ ਸੀ ਜਦੋਂ ਕਿ ਉਹ ਮਹਿਜ਼ 20 ਸਾਲਾਂ ਤੋਂ ਵੀ ਘੱਟ ਉਮਰ ਦਾ ਸੀ ਅਤੇ ਜਲਦੀ ਹੀ ਉਹ ਸੰਗੀਤਕ ਬੁਲੰਦੀਆਂ ਨੂੰ ਛੋਹਣ ਲੱਗ ਪਿਆ ਸੀ ਅਤੇ ਸੰਗੀਤ ਪ੍ਰੇਮੀਆਂ ਵਿੱਚ ਬਹੁਤ ਜ਼ਿਆਦਾ ਮਕਬੂਲ ਹੋ ਗਿਆ ਸੀ। ਜਿੱਥੇ ਉਹ ਇੱਕ ਵਧੀਆ ਸੰਗੀਤਕ ਸੀ ਉਥੇ ਹੀ ਆਸਟ੍ਰੇਲੀਆਈ ਦੇਸ਼ ਦੇ ਸੰਗੀਤ ਬਾਰੇ ਵਿੱਚ ਗੱਲਾਂ ਕਰਨ ਵਾਲਾ ਇੱਕ ਚੰਗਾ ਬੁਲਾਰਾ ਵੀ ਸੀ।
ਹਾਲ ਵਿੱਚ ਹੀ ਸਾਲ 2020 ਦੌਰਾਨ ਜਦੋਂ ਕਰੋਨਾ ਦੀ ਬਿਮਾਰੀ ਕਾਰਨ ਲੋਕਾਂ ਨੂੰ ਲਾਕਡਾਊਨ ਝੇਲਣੇ ਪਏ ਤਾਂ ਉਸ ਤੋਂ ਬਾਅਦ ਸ੍ਰੀ ਗਡਿੰਸਕੀ ਨੇ ਇਸ ਦੌਰਾਨ, ਵਿਕਟੌਰੀਆ ਸਰਕਾਰ ਨਾਲ ਮਿਲ ਕੇ ਆਪਣੀਆਂ ਸੰਗੀਤਕ ਰਚਨਾਵਾਂ ਅਤੇ ਲਾਈਵ ਪ੍ਰੋਗਰਾਮਾਂ ਦੁਅਰਾ ਲੋਕਾਂ ਦਾ ਭਰਪੂਰ ਮਨਪਰਚਾਵਾ ਕੀਤਾ ਅਤੇ ਲੋਕਾਂ ਨੇ ਵੀ ਤਹਿ ਦਿਲੋਂ ਇਸ ਮਹਾਨ ਸੰਗੀਤਕਾਰ ਦੀਆਂ ਕੋਸ਼ਿਸ਼ਾਂ ਅਤੇ ਪ੍ਰੋਗਰਾਮਾਂ ਨੂੰ ਸਰਾਹਿਆ।
ਬੀਤੀ ਰਾਜ ਮੈਲਬੋਰਨ ਵਿਖੇ ਆਪਣੇ ਘਰ ਅੰਦਰ ਹੀ ਇਹ ਮਹਾਨ ਕਲਾਕਾਰ, ਬਸ ਨੀਂਦ ਵਿੱਚ ਹੀ ਅਕਾਲ ਪੁਰਖ ਨੂੰ ਪਿਆਰਾ ਹੋ ਗਿਆ।

ਦੇਸ਼ ਦਾ ਇੱਕ ਹੋਰ ਰਾਕਸਟਾਰ ਅਤੇ ਗਡਿੰਸਕੀ ਦੇ ਪੁਰਾਣੇ ਦੋਸਤ, ਜਿਮੀ ਬਾਰਨਜ਼ ਨੇ, ਆਪਣੇ ਵਿੱਛੜੇ ਦੋਸਤ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਉਹ ਇੱਕ ਅਜਿਹਾ ਦੋਸਤ ਸੀ ਜਿਸਨੇ ਕਿ ਉਸਦੇ ਅਜਿਹੇ ਦਿਨਾਂ ਵਿੱਚ ਸਹਾਇਤਾ ਕੀਤੀ ਜਦੋਂ ਕਿ ਉਹ ਜ਼ਿੰਦਗੀ ਦੀ ਜੱਦੋ-ਜਹਿਦ ਵਿੱਚ ਜੰਗ ਹਾਰਨ ਜਾ ਰਿਹਾ ਸੀ ਅਤੇ ਗਡਿੰਸਕੀ ਦੀ ਮਦਦ ਸਦਕਾ ਹੀ ਉਹ ਆਪਣੇ ਪੈਰਾਂ ਉਪਰ ਮੁੜ ਤੋਂ ਖੜ੍ਹਾ ਹੋ ਸਕਿਆ।

Install Punjabi Akhbar App

Install
×