ਸਿਡਨੀ ਮੈਟਰੋ ਦੇ ਸੀ.ਈ.ਓ. ਡਾ. ਲਾਮੌਂਟੇ ਨੇ ਛੱਡਿਆ ਆਪਣਾ ਅਹੁਦਾ

ਸੜਕ ਪਰਿਵਹਨ ਮੰਤਰੀ ਐਂਡ੍ਰਿਊਜ਼ ਕੰਸਟੈਂਸ ਨੇ ਇੱਕ ਅਹਿਮ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਸਿਡਨੀ ਮੈਟਰੋ ਦੇ ਸੀ.ਈ.ਓਂ ਡਾ. ਜਾਨ ਲਾਮੌਂਟੇ ਆਪਣੀ 30 ਮਹੀਨਿਆਂ ਦੀ ਅਣਥੱਕ ਅਤੇ ਉਸਾਰੂ ਸੇਵਾ ਨਿਭਾਉਣ ਤੋਂ ਬਾਅਦ ਆਪਣੇ ਮੌਜੂਦਾ ਅਹੁਦੇ ਤੋਂ ਅਸਤੀਫਾ ਦੇ ਰਹੇ ਹਨ ਅਤੇ ਅਗਲੇ ਮਹੀਨੇ ਬਾਹਰਲੇ ਦੇਸ਼ਾਂ ਅੰਦਰ ਕੋਈ ਹੋਰ ਸੇਵਾਵਾਂ ਨਿਭਾਉਣ ਵਾਸਤੇ ਜਾ ਰਹੇ ਹਨ। ਉਨ੍ਹਾਂ ਨੇ ਡਾ. ਲਾਮੌਂਟੇ ਦੀ ਤਾਰੀਫ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੇ ਇਸ ਢਾਈ ਸਾਲ ਦੇ ਕਾਰਜਕਾਲ ਦੌਰਾਨ -ਸਿਡਨੀ ਵਿਚੇ ਚਲ ਰਹੇ ਦੇਸ਼ ਦੇ ਸਭ ਤੋਂ ਵੱਡੇ ਜਨਤਕ ਟ੍ਰਾਂਸਪੋਰਟੇਸ਼ਨ ਦੇ ਪ੍ਰਾਜੈਕਟ ਦੀ ਉਸਾਰੀ ਵਿੱਚ ਬਹੁਤ ਹੀ ਵਧੀਆ ਕਾਰਗੁਜ਼ਾਰੀ ਪੇਸ਼ ਕੀਤੀ ਹੈ ਅਤੇ ਨਿਊ ਸਾਊਥ ਵੇਲਜ਼ ਦੀ ਜਨਤਾ ਹਮੇਸ਼ਾ ਉਨ੍ਹਾਂ ਦੀ ਮਿਹਨਤ ਅਤੇ ਲਗਨ ਸਦਕਾ ਉਨ੍ਹਾਂ ਦੀ ਆਭਾਰੀ ਰਹੇਗੀ।
ਉਨ੍ਹਾਂ ਇਹ ਵੀ ਕਿਹਾ ਕਿ 2019 ਵਿਚ ਮੈਟਰੋ ਉਤਰ-ਪੱਛਮੀ ਲਾਈਨ ਦੀ ਸ਼ੁਰੂਆਤ ਤੋਂ ਬਾਅਦ ਹੁਣ ਸਿਡਨੀ ਮੈਟਰੋ ਸਿਟੀ ਅਤੇ ਦੱਖਣ-ਪੱਛਮੀ ਲਾਈਨ ਦੀ ਸ਼ੁਰੂਆਤ 2024 ਵਿੱਚ ਹੋਵੇਗੀ ਅਤੇ ਬੀਤੇ ਸਾਲ ਸਿਡਨੀ ਮੈਟਰੋ ਪੱਛਮੀ ਅਤੇ ਸਿਡਨੀ ਮੈਟਰੋ -ਪੱਛਮੀ ਸਿਡਨੀ ਏਅਰਪੋਰਟ ਵਾਲੀ ਲਾਈਨ ਦੀ ਸ਼ੁਰੂਆਤ ਬੀਤੇ ਸਾਲ ਹੋਈ ਸੀ ਅਤੇ ਇਨ੍ਹਾਂ ਸਭ ਕੰਮਾਂ ਨੂੰ ਡਾ. ਲਾਮੌਂਟੇ ਨੇ ਆਪਣੀ ਦੂਰਦ੍ਰਿਸ਼ਟੀ ਅਤੇ ਅਣਥੱਕ ਮਿਹਨਤ ਸਦਕਾ ਸਿਰੇ ਚਾੜ੍ਹਿਆ ਹੈ ਅਤੇ ਇਸ ਲਈ ਅਸੀਂ ਉਨ੍ਹਾਂ ਦੇ ਧੰਨਵਾਦੀ ਹਾਂ।
ਡਾ. ਲਾਮੌਂਟੇ ਦੇ ਜਾਣ ਤੋਂ ਬਾਅਦ, ਹੁਣ ਸ੍ਰੀਮਤੀ ਰੈਬੇਕਾ ਮੈਕਫੀ (ਸਿਡਨੀ ਮੈਟਰੋ ਦੇ ਵਧੀਕ ਮੁੱਖ ਕਾਰਜਕਾਰੀ) ਇਹ ਅਹੁਦਾ ਸੰਭਾਲਣਗੇ ਅਤੇ ਇਸ ਬਾਬਤ ਹੋਰ ਜਾਣਕਾਰੀਆਂ ਸਿਡਨੀ ਮੈਟਰੋ ਵੱਲੋਂ ਸਮੇਂ ਸਮੇਂ ਉਪਰ ਜਨਤਕ ਤੌਰ ਤੇ ਜਾਰੀ ਕੀਤੀਆਂ ਜਾਂਦੀਆਂ ਰਹਿਣਗੀਆਂ।

Welcome to Punjabi Akhbar

Install Punjabi Akhbar
×
Enable Notifications    OK No thanks