ਸਿਡਨੀ ਪੁਲਿਸ ਨੇ ਸੀ.ਬੀ.ਡੀ. ਦੇ ਇੱਕ ਘਰ ਵਿੱਚੋਂ 4 ਲੱਖ ਡਾਲਰਾਂ ਦੀ ਮੈਥਿਲਮਫੈਟਾਮਾਈਨ ਅਤੇ ਹਜ਼ਾਰਾਂ ਡਾਲਰਾਂ ਦੇ ਗ਼ੈਰ-ਕਾਨੂੰਨੀ ਤੌਰ ਤੇ ਰੱਖਿਆ ਹੋਇਆ ਸੋਨਾ, ਚਾਂਦੀ ਆਦਿ ਬਰਾਮਦ ਕੀਤਾ ਹੈ ਅਤੇ ਇਸ ਸਿਲਸਿਲੇ ਵਿੱਚ ਹੀ ਇੱਕ 48 ਸਾਲਾਂ ਦੇ ਵਿਅਕਤੀ ਨੂੰ ਗਿਫ਼ਤਾਰ ਵੀ ਕੀਤਾ ਗਿਆ ਹੈ।
ਪੁਲਿਸ ਅਨੁਸਾਰ ਉਕਤ ਵਿਅਕਤੀ ਕੋਲੋਂ 600 ਗ੍ਰਾਮ ਮੈਥੀਲਮਫੈਟਾਮਾਈਨ ਅਤੇ ਜੀ.ਐਚ.ਬੀ. (gammahydroxybutyrate) (4 ਲੱਖ ਡਾਲਰ ਕੀਮਤ) ਅਤੇ ਇਸ ਤੋਂ ਇਲਾਵਾ 16,000 ਡਾਲਰ ਕੀਮਤ ਦੀ ਗੋਲਡ ਬੁਲੀਅਨ, 9000 ਡਾਲਰਾਂ ਦੇ ਸੋਨਾ, ਚਾਂਦੀ, ਜ਼ੇਵਰਾਤ ਅਤੇ ਨਕਦੀ ਅਤੇ ਸਿੱਕੇ ਬਰਾਮਦ ਕੀਤੀ ਗਈ ਹੈ।
ਉਸਦੀ ਜ਼ਮਾਨਤ ਨਾ-ਮਨਜ਼ੂਰ ਕਰ ਦਿੱਤੀ ਗਈ ਹੈ ਅਤੇ ਅੱਜ ਉਸਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ।