ਕੋਵਿਡ 19 ਪ੍ਰਤੀ ਸਾਊਥ ਆਸਟ੍ਰੇਲੀਆ ਦੀ ਸਿਹਤ ਸਬੰਧੀ ਨੀਤੀ

6 ਆਮ ਜਿਹੇ ਕਦਮਾਂ ਦੀ ਫੈਕਟਸ਼ੀਟ ਦਾ ਕੀਤਾ ਗਿਆ 25 ਭਾਸ਼ਾਵਾਂ ਵਿੱਚ ਤਰਜਮਾ

ਰਾਜ ਦੇ ਪ੍ਰੀਮੀਅਰ ਸਟੀਵਨ ਮਾਰਸ਼ਲ ਅਨੁਸਾਰ, ਸਰਕਾਰ ਪੂਰੀ ਤਰਾ੍ਹਂ ਨਾਲ ਰਾਜ ਦੇ ਲੋਕਾਂ ਪ੍ਰਤੀ ਸੇਵਾ ਭਾਵਨਾ ਨਾਲ ਅਤੇ ਪੂਰਨ ਤਨ, ਮਨ ਅਤੇ ਧਨ ਨਾਲ ਲੋਕਾਂ ਦੀ ਸੇਵਾ ਅਤੇ ਸਿਹਤ ਸੰਭਾਲ ਵਿੱਚ ਲੱਗੀ ਹੋਈ ਹੈ। ਵਾਇਰਸ ਦੀ ਰੋਕਥਾਮ ਵਾਸਤੇ ਜਿੱਥੇ ਬਹੁਤ ਸਾਰੀਆਂ ਕਲੀਨਿਕਾਂ ਵਿੱਚ ਟੈਸਟਿੰਗ ਦੀ ਸਹੂਲਤ ਦਿੱਤੀ ਗਈ ਹੈ ਅਤੇ ਇਨਾ੍ਹਂ ਦੇ ਨਾਲ ਨਾਲ ਹਸਪਤਾਲਾਂ ਦੀ ਸਮਰੱਥਾ ਵੀ ਵਧਾਈ ਗਈ ਹੈ -ਉਥੇ ਹੀ ਦੇਸ਼ ਅਤੇ ਰਾਜਾਂ ਵਿੱਚ ਪੂਰਨ ਪਾਬੰਧੀਆਂ ਵੀ ਲਗਾਈਆਂ ਗਈਆਂ ਹਨ, ਬਾਰਡਰ ਵੀ ਸੀਲ ਕਰ ਦਿੱਤੇ ਗਏ ਹਨ। ਸਰਕਾਰ ਵੱਲੋਂ ਜਾਰੀ ਕੀਤੇ ਗਏ ਛੇ ਆਮ ਜਿਹੇ ਕਦਮ ਦੀ ਫੈਕਟਸ਼ੀਟ ਵੀ ਸਭ ਲੋਕਾਂ ਤੱਕ ਪਹੁੰਚੇ ਅਤੇ ਉਨਾ੍ਹਂ ਨੂੰ ਇਸ ਦੀ ਸਮਝ ਵੀ ਪੂਰੀ ਤਰਾ੍ਹਂ ਆਵੇ ਇਸ ਲਈ ਸਰਕਾਰ ਨੇ ਇਸਨੂੰ 25 ਭਾਸ਼ਾਵਾਂ ਵਿੱਚ ਤਰਜਮਾ ਕਰਕੇ ਜਾਰੀ ਵੀ ਕੀਤਾ ਹੈ ਤਾਂ ਜੋ ਅਰੈਬਿਕ, ਬੰਗਲਾ, ਚੀਨੀ, ਕਰੋਟੀਅਨ, ਡਾਰੀ, ਡੱਚ, ਫਰੈਂਚ, ਜਰਮਨ, ਗਰੀਕ, ਹਿੰਦੀ, ਹੰਗਰੀਅਨ, ਇੰਡੋਨੇਸ਼ੀਅਨ, ਇਟਲੀ, ਕੋਰੀਆ, ਨੇਪਾਲੀ, ਫਾਰਸੀ, ਪੋਲਿਸ਼, ਰਸ਼ੀਅਨ, ਸਰਬੀਅਨ, ਸਪੈਨਿਸ਼, ਸਵਾਹਿਲੀ, ਟਾਗਾਲੋਗ, ਯੂਕਰੇਨੀਅਨ, ਉਰਦੂ ਅਤੇ ਵਿਅਤਨਾਮੀ ਭਾਸ਼ਾਵਾਂ ਨੂੰ ਸਮਝਣ ਵਾਲੇ ਲੋਕ ਵੀ ਇਸ ਦਾ ਫਾਇਦਾ ਉਠਾ ਸਕਣ। ਇਸ ਨੂੰ (https://multicultural.us11.list-manage.com/track/click?u=abcb6796dd5b5cba840ee2f52&id=796f1ed95c&e=16ff854fef) ਲਿੰਕ ਉਪਰ ਜਾ ਕੇ ਵਿਜ਼ਿਟ ਕੀਤਾ ਜਾ ਸਕਦਾ ਹੈ। ਅਤੇ ਇੱਕ ਹੋਰ ਦਿੱਤੇ ਗਏ ਲਿੰਕ
(www.sahealth.sa.gov.au/COVID2019) ਉਪਰ ਜਾ ਕੇ ਸਾਊਥ ਆਸਟ੍ਰੇਲੀਆ ਦੀ ਹੈਲਥ ਵੈਬਸਾਈਟ ਉਪਰ ਵਿਜ਼ਿਟ ਕਰਕੇ ਪ੍ਰਮਾਣਿਕ ਜਾਣਕਾਰੀ ਵੀ ਹਾਸਿਲ ਕੀਤੀ ਜਾ ਸਕਦੀ ਹੈ।