ਦੱਖਣੀ ਆਸਟ੍ਰੇਲੀਆਈ ਪ੍ਰੀਮੀਅਰ ਵੱਲੋਂ 2121-22 ਦੇ ਬਜਟ ਸਬੰਧੀ ਗੱਲ ਕਰਦਿਆਂ ਦਿੱਤਾ ਗਿਆ ਜਨਤਕ ਤੌਰ ਤੇ ਸੰਦੇਸ਼

ਦੱਖਣੀ ਆਸਟ੍ਰੇਲੀਆਈ ਪ੍ਰੀਮੀਅਰ ਸਟੀਵਨ ਮਾਰਸ਼ਲ ਵੱਲੋਂ 2021-22 ਸਾਲ ਲਈ ਰਾਜ ਦਾ ਬਜਟ ਬਾਰੇ ਗੱਲਾਂ ਕਰਦਿਆਂ ਅਤੇ ਨਾਲ ਹੀ ਜਨਤਕ ਤੌਰ ਤੇ ਇੱਕ ਸੰਦੇਸ਼ ਜਾਰੀ ਕਰਦਿਆਂ ਦੱਸਿਆ ਗਿਆ ਕਿ ਦੱਖਣੀ ਆਸਟ੍ਰੇਲੀਆ ਸ਼ੁਰੂ ਤੋਂ ਹੀ ਲੋਕਾਂ ਲਈ ਵੱਖਰੇ ਆਕਰਸ਼ਣ ਦਾ ਕੇਂਦਰ ਰਿਹਾ ਹੈ ਫੇਰ ਭਾਵੇਂ ਕੰਮ ਕਾਜ ਲਈ ਹੋਵੇ, ਪੜ੍ਹਾਈ ਲਿਖਾਈ ਜਾਂ ਸਿਖਲਾਈ ਲਈ ਹੋਵੇ ਅਤੇ ਜਾਂ ਫੇਰ ਸ਼ਾਂਤੀ ਨਾਲ ਰਹਿਣ ਸਹਿਣ ਵਾਸਤੇ ਅਤੇ ਆਪਣੇ ਪਰਿਵਾਰ ਦਾ ਚੰਗਾ ਪਾਲਣ ਪੋਸ਼ਣ ਕਰਨ ਵਾਸਤੇ।

ਹੁਣੇ ਹੁਣੇ ਐਡੀਲੇਡ ਨੂੰ ਵੀ ਆਸਟ੍ਰੇਲੀਆ ਦੀ ਸਭ ਤੋਂ ਵਧੀਆ ਰਹਿਣ ਸਹਿਣ ਦੀ ਥਾਂ ਐਲਾਨਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਸਾਲ 2021-22 ਲਈ ਪੇਸ਼ ਕੀਤਾ ਗਿਆ ਸਰਕਾਰ ਦਾ ਬਜਟ ਹਰ ਪਾਸਿਉਂ ਅਤੇ ਹਰ ਤਬਕੇ ਦੇ ਲੋਕਾਂ ਦਾ ਧਿਆਨ ਰੱਖ ਕੇ ਬਣਾਇਆ ਗਿਆ ਹੈ ਅਤੇ ਇਸ ਨਾਲ ਰਾਜ ਦੀ ਅਰਥ ਵਿਵਸਥਾ ਨੂੰ ਵੀ ਭਰਵਾਂ ਹੁੰਗਾਰਾ ਮਿਲੇਗਾ।

ਰੌਜ਼ਗਾਰ ਵਿੱਚ ਵਾਧੇ ਹੋਣਗੇ, ਇਮਾਰਤਾਂ ਦੀ ਉਸਾਰੀ ਲਈ 17.9 ਬਿਲੀਅਨ ਡਾਲਰਾਂ ਦਾ ਬਜਟ ਜਿਨ੍ਹਾਂ ਤਹਿਤ ਕਿ ਸਕੂਲਾਂ ਦਾ ਨਵੀਨੀਕਰਣ ਆਦਿ ਵੀ ਸ਼ਾਮਿਲ ਹਨ, ਸੜਕਾਂ ਨੂੰ ਵਧੀਆ ਅਤੇ ਹੋਰ ਸੁਰੱਖਿਅਤ ਬਣਾਉਣਾ ਅਤੇ ਰਾਜ ਨੂੰ ਹਰਿਆ ਭਰਿਆ ਬਣਾਉਣ ਪ੍ਰਤੀ ਸਰਕਾਰ ਦੇ ਉਚੇਚੇ ਤੌਰ ਤੇ ਕਦਮ ਹਨ। ਇਸ ਤੋਂ ਇਲਾਵਾ ਲੋਕਾਂ ਨੂੰ ਹੋਰ ਬਿਹਤਰ ਸੁਵਿਧਾਵਾਂ ਅਤੇ ਸੇਵਾਵਾਂ ਆਦਿ ਪ੍ਰਦਾਨ ਕਰਨ ਲਈ ਵੀ ਸਰਕਾਰ ਨੇ 163 ਮਿਲੀਅਨ ਡਾਲਰਾਂ ਦਾ ਬਜਟ ਰੱਖਿਆ ਹੈ।

ਇਸਤੋਂ ਇਲਾਵਾ ਉਨ੍ਹਾਂ ਕਿਹਾ ਕਿ 1.95 ਬਿਲੀਅਨ ਡਾਲਰਾਂ ਦਾ ਬਜਟ ਹੋਰ ਵਾਧੂ ਸੇਵਾਵਾਂ, ਸਟੇਟ ਆਫ ਆਰਟ ਵੂਮੇਨ ਅਤੇ ਬੱਚਿਆਂ ਦੇ ਹਸਪਤਾਲਾਂ ਆਦਿ ਲਈ ਵੀ ਰੱਖਿਆ ਗਿਆ ਹੈ।

ਸਮੁੱਚੇ ਬਜਟ ਦੀ ਪੀ.ਡੀ.ਐਫ. ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

https://www.statebudget.sa.gov.au/budget-papers/State-Budget-Overview-2021-22-Final.pdf

Welcome to Punjabi Akhbar

Install Punjabi Akhbar
×
Enable Notifications    OK No thanks