ਮੈਰੀਲੈਂਡ ਚ’ਅਪਾਹਜ ਸੀਨੀਅਰ ਅਤੇ ਜੂਨੀਅਰ ਮਰਦਾਂ ਅਤੇ ਔਰਤਾਂ ਦਾ ਖੇਡ ਦਿਵਸ ਮਨਾਇਆ

image2
ਮੈਰੀਲੈਂਡ,  1 ਸਤੰਬਰ   – ਸੈਂਟਰ ਫਾਰ ਸੋਸ਼ਲ ਚੇਂਜ ਸੰਸਥਾ ਜੋ ਮਨੁੱਖੀ ਹੱਕਾਂ ਅਤੇ ਅਪਾਹਜਾਂ ਦੀ ਦੇਖਭਾਲ ਕੇਂਦਰ ਚਲਾਉਂਦੀ ਹੈ। ਉਨ੍ਹਾਂ ਦੇ ਮਨੋਰੰਜਨ ਲਈ ਪਿਕਨਿਕ, ਗੀਤ ਸੰਗੀਤ ਅਤੇ ਫੈਸ਼ਨ ਸ਼ੋਅ ਵੱਖ-ਵੱਖ ਸਮੇਂ ਅਯੋਜਿਤ ਕੀਤੇ ਜਾਂਦੇ ਹਨ। ਇੱਥੋਂ ਤੱਕ ਕਿ ਇਨ੍ਹਾਂ ਦੇ ਤਿਉਹਾਰਾਂ ਨੂੰ ਵੀ ਬਾਖੂਬੀ ਮਨਾਇਆ ਜਾਂਦਾ ਹੈ, ਜਿੱਥੇ ਇਨ੍ਹਾਂ ਨੂੰ ਉਪਹਾਰ ਦਿੱਤੇ ਜਾਂਦੇ ਹਨ, ਘਰੇਲੂ ਮਹੌਲ ਦਿੱਤਾ ਜਾਂਦਾ ਹੈ ਤਾਂ ਜੋ ਇਹ ਖੁਸ਼ ਰਹਿਣ।

image3

ਖੇਡ ਦਿਵਸ ਮਨਾਉਣਾ ਇਨ੍ਹਾਂ ਦਾ ਸਲਾਨਾ ਸਮਾਗਮ ਹੈ। ਜਿਸ ਨੂੰ ਮੈਰੀਲੈਂਡ ਦੇ ਪਾਰਕ ਵਿੱਚ ਮਨਾਇਆ ਗਿਆ, ਜਿੱਥੇ ਇਨ੍ਹਾਂ ਵਲੋਂ ਬੈਡਮਿੰਟਨ, ਵਾਲੀਬਾਲ, ਬਾਸਕਟਬਾਲ ਤੋਂ ਇਲਾਵਾ ਮਨੋਰੰਜਨ ਖੇਡਾਂ ਰੱਸੀ ਟੱਪਣਾ, ਰਿੰਗ ਘੁੰਮਾਉਣਾ, ਬੈਗ ਸੁੱਟਣਾ ਅਤੇ ਤਸ਼ਤਰੀ ਆਦਿ ਖੇਡਾਂ ਰਾਹੀਂ ਇਨ੍ਹਾਂ ਨੇ ਖੂਬ ਅਨੰਦ ਮਾਣਿਆ। ਡੀ. ਜੇ. ਦੀ ਤਾਲ ਤੇ ਕਈਆਂ ਵਲੋਂ ਨੱਚ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ।

image1 (1)

ਅੱਤ ਦੀ ਗਰਮੀ ਹੋਣ ਦੇ ਬਾਵਜੂਦ ਜਸਦੀਪ ਸਿੰਘ ਜੱਸੀ ਸੀ. ਈ. ਓ. ਸੈਂਟਰ ਫਾਰ ਸ਼ੋਸਲ ਚੇਂਜ ਅਤੇ ਜੈ ਨਿੱਬਰ ਵਲੋਂ ਪਾਣੀ ਦੇ ਫੁਹਾਰੇ ਵਾਲੇ ਪੱਖੇ ਲਗਾ ਕੇ ਆਏ ਮਹਿਮਾਨਾਂ ਅਤੇ ਖਿਡਾਰੀਆਂ ਨੂੰ ਅਨੰਦ ਮਾਨਣ ਦਾ ਮੌਕਾ ਦਿੱਤਾ। ਦੇਨਾ ਅਤੇ ਨਤਾਲੀਆ ਡਾਇਰੈਕਟਰਾਂ ਵਲੋਂ ਹਰੇਕ ਨੂੰ ਦੁਪਹਿਰ ਦਾ ਖਾਣਾ ਮੁਹੱਈਆ ਕਰਵਾਇਆ। ਸਮੁੱਚੇ ਤੌਰ ਤੇ ਇਹ ਖੇਡ ਦਿਵਸ ਵੱਖਰਾ ਹੀ ਰੰਗ ਬੰਨ੍ਹ ਗਿਆ।ਜਿੱਥੇ ਸਾਰਿਆ ਨੇ ਖੇਡਾਂ ਦਾ ਲੁਥਫ ਲਿਆ ਤੇ ਤੰਦਰੁਸਤੀ ਦਾ ਪ੍ਰਗਟਾਵਾ ਕੀਤਾ। ਸਮੁੱਚੇ ਤੋਰ ਤੇ ਿੲਨਾ ਅਪਾਹਜ ਖਿਡਾਰੀਆਂ ਦੀ ਖੇਡਾਂ ਵੱਖਰਾ ਰੰਗ ਤੇ ਲ਼ੁਤਫ ਬੰਨ ਗਈਆਂ । ਜੋ ਅਚੰਭੇ ਤੋਂ ਘੱਟ ਨਹੀਂ ਸਨ।

Welcome to Punjabi Akhbar

Install Punjabi Akhbar
×