ਨਵ-ਗਠਿਤ ਮੈਰੀਲੈਂਡ ਕੁਲੀਸ਼ਨ ਫਾਰ ਲੈਰੀ ਹੋਗਨ ਗਵਰਨਰ ਦੀ ਚੋਣ ਮੁਹਿੰਮ ਨੂੰ ਹੁਲਾਰਾ ਦਿੱਤਾ

image1 (1)

 ਮੈਰੀਲੈਂਡ, 3 ਅਗਸਤ  – ਮੈਰੀਲੈਂਡ ਦੇ ਗਵਰਨਰ ਦੀ ਚੋਣ ਮੁਹਿੰਮ ਅੱਜ ਕਲ੍ਹ ਪੂਰੇ ਸਿਖਰਾਂ ‘ਤੇ ਹੈ। ਕਮਿਊਨਿਟੀ ਦੇ ਹਮਾਇਤੀ ਹਰ ਦਾਅ-ਪੇਚ ਵਰਤ ਰਹੇ ਹਨ ਤਾਂ ਜੋ ਉਨ੍ਹਾਂ ਦਾ ਚਹੇਤਾ ਮੈਰੀਲੈਂਡ ਗਵਰਨਰ ਲੈਰੀ ਹੋਗਨ ਜਿੱਤ ਸਕੇ। ਭਾਵੇਂ ਲੈਰੀ ਹੋਗਨ ਨੇ ਮੈਰੀਲੈਂਡ ਨੂੰ ਆਰਥਿਕ, ਸਿੱਖਿਆ  ਤੇ ਸਿਹਤ ਸਹੂਲਤਾਂ ਪੱਖੋਂ ਅਹਿਮ ਯੋਗਦਾਨ ਪਾਇਆ ਹੈ। ਜਿਸ ਕਰਕੇ ਉਸ ਦਾ ਚੋਣ ਵਿੱਚ ਜਿੱਤਣਾ ਤੈਅ ਹੈ। ਫਿਰ ਵੀ ਵੱਖ-ਵੱਖ ਕਮਿਊਨਿਟੀਆਂ ਵਲੋਂ ਇਸ ਬੜਤ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ। ਜਿਸ ਦੇ ਇਵਜਾਨੇ ਮੈਰੀਲੈਂਡ ਕੁਲੀਸ਼ਨ ਫਾਰ ਲੈਰੀ ਹੋਗਨ ਗਠਿਤ ਕੀਤੀ ਗਈ ਹੈ। ਜੋ ਕੇਵਲ ਲੈਰੀ ਹੋਗਨ ਗਵਰਨਰ ਮੈਰੀਲੈਂਡ ਦੀ ਚੋਣ ਮੁਹਿੰਮ ਨੂੰ ਹੁਲਾਰਾ ਅਤੇ ਜਿਤਾਉਣ ਲਈ ਗਠਿਤ ਕੀਤੀ ਗਈ ਹੈ।
ਇਸ ਕੁਲੀਸ਼ਨ ਦੀ ਪਲੇਟੀ ਮੀਟਿੰਗ ਲੈਰੀ ਹੋਗਨ ਦੇ ਚੋਣ ਕੈਂਪ ਆਫਿਸ ਐਨੇਪਲਿਸ ਵਿਖੇ ਕੀਤੀ ਗਈ ਹੈ, ਜਿਸ ਵਿੱਚ ਹਿੰਦੂ, ਸਿੱਖ, ਮੁਸਲਿਮ ਤੇ ਕ੍ਰਿਸਚਨ ਕਮਿਊਨਿਟੀ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। ਜਿੱਥੇ ਚੋਣ ਮੁਹਿੰਮ ਦੇ ਡਾਇਰੈਕਟਰ ਨੇ ਚੋਣ ਦੇ ਸਾਰੇ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ ਅਤੇ ਵੱਖ-ਵੱਖ ਕਮਿਊਨਿਟੀ ਦੇ ਨੁਮਾਇੰਦਿਆਂ ਕੋਲੋਂ ਚੋਣ ਮੁਹਿੰਮ ਸਬੰਧੀ ਸੁਝਾਅ ਲਏ। ਮੁਸਲਿਮ ਕਮਿਊਨਿਟੀ ਦੇ ਡਾ. ਰਿਜਵੀ ਨੇ ਕਿਹਾ ਕਿ ਇੰਮੀਗ੍ਰੇਸ਼ਨ ਭਾਵੇਂ ਫੈਡਰਲ ਦੇ ਅੰਡਰ ਹੈ, ਪਰ ਲੋਕਾਂ ਨੂੰ ਜਾਗਰੂਕ ਕਰਨ ਲਈ ਖਾਸ ਕਰਕੇ ਮੁਸਲਿਮ ਕਮਿਊਨਿਟੀ ਨੂੰ ਅਵਗਤ ਕਰਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਦਰਵਾਜੇ ਤੋਂ ਦਰਵਾਜ਼ੇ ਤੱਕ ਜਾਣ ਲਈ ਨੌਜਵਾਨਾਂ ਦੀ ਟੀਮ ਹਰੇਕ ਰਿਹਾਇਸ਼ੀ ਏਰੀਏ ਵਿੱਚ ਗਠਿਤ ਕਰਕੇ ਭੇਜਣੀ ਚਾਹੀਦੀ ਹੈ। ਡਾ. ਸੁਰਿੰਦਰ ਗਿੱਲ ਨੇ ਕਿਹਾ ਕਿ ਗਵਰਨਰ ਹਾਊਸ ਵਿੱਚ ਵਿਸਾਖੀ ਮਨਾਉਣਾ ਅਤੀ ਜਰੂਰੀ ਹੈ ਤਾਂ ਜੋ ਸਿੱਖ ਕਮਿਊਨਿਟੀ ਦਾ ਅਹਿਮ ਤਿਉਹਾਰ ਜੋ ਸਿੱਖਾਂ ਲਈ ਖਾਸ ਹੈ। ਇਸੇ ਤਰ੍ਹਾਂ ਗਵਰਨਰ ਨੂੰ ਸਿੱਖਾਂ ਦੀਆਂ ਧਾਰਮਿਕ ਥਾਵਾਂ ਤੇ ਜਾਣਾ ਚਾਹੀਦਾ ਹੈ। ਤੀਜਾ ਸਿੱਖ ਦਰਤਾਰਧਾਰੀ ਚਿਹਰੇ ਨੂੰ ਗਵਰਨਰ ਹਾਊਸ ਵਿੱਚ ਥਾਂ ਦੇਣੀ ਸਮੇਂ ਦੀ ਲੋੜ ਹੈ।
ਕ੍ਰਿਸਚਨ ਕਮਿਊਨਿਟੀ ਦੇ ਨੁਮਾਇੰਦੇ ਨੇ ਕਿਹਾ ਕਿ ਟੈਕਨੀਕਲ ਸਿੱਖਿਆ ਦੇ ਨਾਲ-ਨਾਲ ਜਨਰਲ ਸਿੱਖਿਆ ਤੇ ਜੋਰ ਦੇਣਾ ਸਮੇਂ ਦੀ ਲੋੜ ਹੈ। ਸਮੇਂ ਦੇ ਇਤਿਹਾਸ ਤੋਂ ਜਾਣੂ ਕਰਵਾਉਣਾ ਸਮੇਂ ਦੀ ਲੋੜ ਹੈ। ਸਮੁੱਚੇ ਤੌਰ ਤੇ ਆਉਣ ਵਾਲੇ ਸਮੇਂ ਵਿੱਚ ਲੈਰੀ ਹੋਗਨ ਦੀ ਚੋਣ ਮੁਹਿੰਮ ਨੂੰ ਹੋਰ ਸਿਖਰਾਂ ਤੇ ਲਿਜਾਣ ਲਈ ਇਹ ਮੈਰੀਲੈਂਡ ਕੁਲੀਸ਼ਨ ਹਰ ਪੈਂਤੜੇ ਨੂੰ ਅੰਜਾਮ ਦੇਵੇਗਾ, ਤਾਂ ਜੋ ਲੈਰੀ ਹੋਗਨ ਭਾਰੀ ਬਹੁਮਤ ਨਾਲ ਜਿੱਤ ਕੇ ਮੈਰੀਲੈਂਡ ਗਵਰਨਰ ਦੀ ਦੂਜੀ ਟਰਮ ਵਿੱਚ ਹਾਜ਼ਰ ਹੋ ਸਕਣ।

Install Punjabi Akhbar App

Install
×