ਲੰਡਨ ‘ਚ ਹੋਇਆ “ਮੇਰੀ ਮੁਹੱਬਤ” ਦਾ ਪ੍ਰੀਮੀਅਰ ਸ਼ੋਅ

26 Nov 18 KhurmiUK 01

ਲੰਡਨ — ਬੀਤੇ ਦਿਨੀਂ ਰਿੰਪੀ ਰੂਪਾਰਾਏ ਦੁਆਰਾ ਨਿਰਦੇਸ਼ਿਤ ਅਤੇ ਪਰਵਿੰਦਰ ਨੰਦਰਾ ਦੀ ਕਹਾਣੀ ‘ਤੇ ਆਧਾਰਿਤ ਫ਼ਿਲਮ “ਮੇਰੀ ਮੁਹੱਬਤ” ਦਾ ਪ੍ਰੀਮੀਅਰ ਸ਼ੋਅ ਲੰਡਨ ਵਿਖੇ ਦਿਖਾਇਆ ਗਿਆ। ਇਸ ਲਘੂ ਫ਼ਿਲਮ ਪਰਵਿੰਦਰ ਨੰਦਰਾ, ਸੋਨੀਆ ਗੋਸਵਾਮੀ, ਅਬਦੁਲ ਜ਼ਫ਼ਰ, ਜੈਨੇਟ ਢਿੱਲੋਂ, ਬ੍ਰਿਜਮੋਹਨ ਥਥਲ, ਸ਼ਾਜ਼ੀਆ ਭੱਟੀ ਅਤੇ ਅਤੁੱਲ ਸ਼ਰਮਾ ਆਦਿ ਲੰਡਨ ਦੇ ਵਸਨੀਕ ਕਲਾਕਾਰਾਂ ਨੇ ਹੀ ਕਿਰਦਾਰ ਨਿਭਾਏ ਹਨ। ਇਸ ਪ੍ਰੀਮੀਅਰ ਸ਼ੋਅ ਦੌਰਾਨ ਇੰਗਲੈਂਡ ਦੀਆਂ ਨਾਮੀ ਹਸਤੀਆਂ ਨੇ ਸ਼ਿਰਕਤ ਕੀਤੀ। ਇਸ ਸਮੇਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਵਿਸ਼ਵ ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਨੇ ਫਿਲਮ ਦੇਖਣ ਉਪਰੰਤ ਆਪਣਾ ਅਨੁਭਵ ਸਾਂਝਾ ਕਰਦਿਆਂ ਦੱਸਿਆ ਕਿ “ਮੇਰੀ ਮੁਹੱਬਤ” ਫ਼ਿਲਮ ਮਿਲਾਪ ਅਤੇ ਵਿਛੋੜੇ ਨੂੰ ਨਿਵੇਕਲੇ ਅੰਦਾਜ਼ ‘ਚ ਪੇਸ਼ ਕਰਦੀ ਹੈ। ਜਿਸਮਾਨੀ ਪਿਆਰ ਅਖ਼ੀਰ ਵਿੱਚ ਆਪਣੀ ਹਾਰ ਮੰਨ ਕੇ ਰੂਹਾਨੀ ਇਸ਼ਕ ਅੱਗੇ ਗੋਡੇ ਟੇਕ ਕੇ ਆਪਣੀ ਹਾਰ ਮੰਨ ਲੈਂਦਾ ਹੈ। ਉਹਨਾਂ ਫਿਲਮ ਟੀਮ ਨੂੰ ਇਸ ਸੁਚੱਜੇ ਕਾਰਜ ਦੀ ਹਾਰਦਿਕ ਵਧਾਈ ਪੇਸ਼ ਕੀਤੀ।

Welcome to Punjabi Akhbar

Install Punjabi Akhbar
×