ਸਿਸਟਮ ਅਤੇ ਸਟਰੈਸ ਦੀ ਚੱਕੀ ਵਿੱਚ ਪਿਸ ਰਹੇ ਲੋਕਾਂ ਦੇ ਦਰਦ ਦੀ ਕੀਤੀ ਪੇਸ਼ਕਾਰੀ

10ਵੇਂ ਕੌਮੀ ਨਾਟਿਅਮ ਮੇਲੇ ਦੇ ਦੂਸਰੇ ਦਿਨ ਡਾ. ਜਸਪਾਲ ਕੌਰ ਦਿਉਲ ਦਾ ਨਿਰਦੇਸ਼ਿਤ ਨਾਟਕ ‘ਮੇਰੇ ਲੋਕ’ ਕੀਤਾ ਪੇਸ਼

ਬਠਿੰਡਾ – ਸਥਾਨਕ ਬਲਵੰਤ ਗਾਰਗੀ ਓਪਨ ਏਅਰ ਥੇਟਰ ਵਿੱਚ ਚੱਲ ਰਹੇ 10ਵੇਂ ਕੌਮੀ ਨਾਟਿਅਮ ਮੇਲੇ ਦੇ ਦੂਸਰੇ ਦਿਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਥੇਟਰ ਅਤੇ ਟੈਲੀਵੀਜ਼ਨ ਵਿਭਾਗ ਦੀ ਟੀਮ ਵੱਲੋਂ ਡਾ. ਗੁਰਪ੍ਰੀਤ ਸਿੰਘ ਰਟੌਲ ਦਾ ਲਿਖਿਆ ਅਤੇ ਡਾ. ਜਸਪਾਲ ਕੌਰ ਦਿਉਲ ਦਾ ਨਿਰਦੇਸ਼ਿਤ ਨਾਟਕ ‘ਮੇਰੇ ਲੋਕ’ ਪੇਸ਼ ਕੀਤਾ ਗਿਆ। ਜਿਸ ਵਿੱਚ ਸਿਸਟਮ ਅਤੇ ਸਟਰੈਸ ਦੀ ਚੱਕੀ ਵਿੱਚ ਪਿਸ ਕੇ ਨਿਰਾਸ਼ ਅਤੇ ਨਾਖੁਸ਼ ਚੱਲ ਰਹੇ ਲੋਕਾਂ ਦੇ ਦਰਦ ਦੀ ਪੇਸ਼ਕਾਰੀ ਨਾਟਕੀ ਰੂਪ ਰਾਹੀਂ ਕੀਤੀ, ਜੋ ਇਨ੍ਹਾਂ ਸਮੱਸਿਆਵਾਂ ਕਾਰਨ ਹੀ ਬਿਮਾਰੀਆਂ ਦਾ ਸ਼ਿਕਾਰ ਹੋਣ ਦੇ ਚੱਲਦੇ ਡਾ. ਚੇਤੰਨ ਨਾਮੀਂ ਡਾਕਟਰ ਤੋਂ ਆਪਣਾ ਇਲਾਜ਼ ਕਰਵਾਉਣ ਆਉਂਦੇ ਹਨ, ਜੋ ਬਹੁਤ ਘੱਟ ਫੀਸ ਲੈਂਦਾ ਹੈ। ਪਰ ਇਹ ਘੱਟ ਫੀਸ ਲੈਣਾ ਉਸ ਲਈ ਮਹਿੰਗਾ ਪੈਂਦਾ ਹੈ ਪਰ ਉਹ ਫਿਰ ਵੀ ਹੌਂਸਲਾ ਨਹੀ ਛੱਡਦਾ।

ਨਾਟਕ ਦੀ ਪੇਸ਼ਕਾਰੀ ਤੋਂ ਬਾਅਦ ਡਾ. ਜਸਪਾਲ ਕੌਰ ਦਿਉਲ ਨੇ ਕਿਹਾ ਕਿ ਬਠਿੰਡਾ ਸ਼ਹਿਰ ਦੇ ਦਰਸ਼ਕਾਂ ਦੀਆਂ ਨਾਟਕ ਦੌਰਾਨ ਚੁੱਪੀ ਅਤੇ ਤਾੜੀਆਂ ਦੱਸ ਰਹੀ ਸੀ ਕਿ ਉਹ ਨਾਟਕ ਵੇਖਣਾ ਜਾਣਦੇ ਹਨ ਅਤੇ ਉਹਨਾਂ ਨੂੰ ਇੱਥੇ ਪੇਸ਼ਕਾਰੀ ਦੇਣ ਦਾ ਬਹੁਤ ਆਨੰਦ ਆਇਆ। ਇਸ ਮੌਕੇ ਮੁੱਖ ਮਹਿਮਾਨਾਂ ਵਜੋਂ ਪਹੁੰਚੇ ਡੀਐਸਪੀ ਗੁਰਜੀਤ ਸਿੰਘ ਰੋਮਾਣਾ, ਨਾਮਵਰ ਮੰਚ ਸੰਚਾਲਕ ‘ਤੇ ਲੇਖਕ ਡਾ. ਨਿਰਮਲ ਜੌੜਾ, ਅਤੇ ਰੰਗ ਮੰਚੀ ਕਲਾਕਾਰ ਡਾ. ਹੀਰਾ ਰੰਧਾਵਾ ਨੇ ਨਾਟਿਅਮ ਵੱਲੋਂ ਕਰਵਾਏ ਜਾ ਰਹੇ ਇਸ ਰੰਗ ਮੰਚ ਮੇਲੇ ਦੀ ਤਾਰੀਫ ਕਰਦਿਆਂ ਨਿਰਦੇਸ਼ਕ ਕੀਰਤੀ ਕਿਰਪਾਲ ਤੇ ਉਹਨਾਂ ਦੀ ਟੀਮ ਨੂੰ ਵਧਾਈ ਦਿੱਤੀ।

Install Punjabi Akhbar App

Install
×