ਮੇਰਾ ਸਮੁੰਦਰੀ ਸਫ਼ਰਨਾਮਾ ਲੋਕ ਅਰਪਨ, ਸਨਮਾਨ ਸਮਾਰੋਹ ਸ੍ਰੀ ਮਨਜੀਤ ਬੋਪਾਰਾਏ ਅਤੇ ਕਵੀ ਦਰਬਾਰ

img_7183

ਆਸਟਰੇਲੀਆ ਦੀ ਧਰਤੀ ਤੇ ਸਾਹਿਤਿਕ ਸਰਗਰਮੀਆਂ ਦੀ ਨਿਰੰਤਰਤਾ ਵਾਸਤੇ ਜਾਣੇ ਜਾਂਦੇ ਬ੍ਰਿਸਬੇਨ ਸ਼ਹਿਰ ਦੀ ਸਰਗਰਮ ਇੰਡੋਜ਼ ਪੰਜਾਬੀ ਸਾਹਿਤ ਸਭਾ ਵੱਲੋਂ ਮਿਤੀ 3 ਅਕਤੂਬਰ ਦਿਨ ਸੋਮਵਾਰ ਨੂੰ ਸਪਰਿੰਗਵੂਡ ਵਿਖੇ ਦੋ-ਮਾਸਿਕ ਕਵੀ ਦਰਬਾਰ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ਬਾਰੇ ਜਾਣਕਾਰੀ ਦਿੰਦਿਆਂ ਸਭਾ ਦੇ ਮੀਡੀਆ ਪ੍ਰਵਕਤਾ ਦਲਵੀਰ ਹਲਵਾਰਵੀ ਨੇ ਦੱਸਿਆ ਕਿ ਇਸ ਮੌਕੇ ਇੰਗਲੈਂਡ ਨਿਵਾਸੀ ਸੰਤੋਖ ਭੁੱਲਰ ਦੀ ਪਲੇਠੀ ਕਿਤਾਬ “ਮੇਰਾ ਸਮੁੰਦਰੀ ਸਫ਼ਰਨਾਮਾ” ਲੋਕ ਅਰਪਣ ਕੀਤੀ ਜਾਵੇਗੀ, ਇਸ ਸਮਾਗਮ ਦੀ ਪ੍ਰਧਾਨਗੀ ਪਰਮਜੀਤ ਸਰਾਏ, ਜਰਨੈਲ ਬਾਸੀ, ਰਛਪਾਲ ਹੇਅਰ, ਮਨਜੀਤ ਬੋਪਾਰਾਏ ਅਤੇ ਨਿਰਮਲ ਸਿੰਘ ਨੋਕਵਾਲ ਵੱਲੋਂ ਕੀਤੀ ਜਾਵੇਗੀ, ਇਸ ਮੌਕੇ ਆਪਣੀ ਸੱਠਵੀਂ ਸਾਲ ਗਿਰਾ ਦੇ ਅਵਸਰ ਤੇ ਪ੍ਰਸਿੱਧ ਪੰਜਾਬੀ ਲੇਖਕ, ਸਮਾਜ-ਸੇਵਕ, ਤਰਕਸ਼ੀਲ ਆਗੂ ਅਤੇ ਸੰਪਾਦਕ ਮਨਜੀਤ ਬੋਪਾਰਾਏ ਜੀ ਨੂੰ ਉਹਨਾਂ ਦੀਆਂ ਉਮਰ ਭਰ ਦੀਆਂ ਉਪਲੱਬਧੀਆਂ ਲਈ ਸਨਮਾਨਿਤ ਕੀਤਾ ਜਾਵੇਗਾ, ਸਮਾਗਮ ਵਿੱਚ ਜਿਥੇ ਸ਼ਹਿਰ ਦੇ ਨਾਮਵਰ ਵੀਹ ਦੇ ਕਰੀਬ ਸ਼ਾਇਰ ਅਤੇ ਕਵੀ-ਕਵਿੱਤਰੀਆਂ ਕਵਿਤਾ ਪਾਠ ਕਰਨਗੇ, ਉਥੇ ਆਸਟਰੇਲੀਆ ਦੀਆਂ ਨਾਮਵਰ ਸੰਸਥਾਵਾਂ, ਪੰਜਾਬੀ ਕਲਚਰਲ ਐਸ਼ੌਸੀਏਸ਼ਨ ਵੱਲੋਂ ਅਵਨਿੰਦਰ ਸਿੰਘ ਲਾਲੀ, ਨਿਊ ਈਰਾ ਬ੍ਰਿਸਬੇਨ ਵੱਲੋਂ ਮਨਮੀਤ ਅਲੀਸ਼ੇਰ, ਰੇਡੀਓ ਫੌਰ ਈ ਬੀ, ਵੱਲੋਂ ਹਰਜੀਤ ਲਸਾੜਾ, ਇੰਡੋਜ਼ ਸਪੋਰਟਸ ਅਕੈਡਮੀ ਵੱਲੋਂ ਬਲਦੇਵ ਨਿੱਜਰ, ਕਬੱਡੀ ਕੋਚ ਜਸਵਿੰਦਰ ਬੱਬੀ, ਅੰਬੇਦਕਰ ਮਿਸ਼ਨ ਸੁਸਾਇਟੀ ਵੱਲੋਂ ਸਤਵਿੰਦਰ ਟੀਨੂੰ, ਇੰਡੋਜ਼ ਹੋਲਡਿੰਗ ਗਰੁੱਪ ਵੱਲੋਂ ਤੇਜਾ ਸਿੰਘ ਸੋਮਲ, ਗੁਰੂ ਨਾਨਕ ਸਿੱਖ ਟੈਂਪਲ ਵੱਲੋਂ ਅਮਰਜੀਤ ਮਾਹਲ, ਬ੍ਰਿਸਬੇਨ ਸਿੱਖ ਟੈਂਪਲ ਵੱਲੋਂ ਸੁਖਦੇਵ ਸਿੰਘ ਵਿਰਕ, ਸਿੰਘ ਫੇਬਰੀਕੇਸ਼ਨ ਵੱਲੋਂ ਸਤਪਾਲ ਸਿੰਘ ਕੂਨਰ, ਸਿੰਘ ਸਭਾ ਗੁਰਦੁਆਰਾ ਟੈਂਗਮ ਵੱਲੋਂ ਸੁਖਦੇਵ ਸਿੰਘ ਆਦਿ ਹਾਜ਼ਰ ਹੋਣਗੇ !

Dalvir Summan

dalvirsumman@gmail.com

Install Punjabi Akhbar App

Install
×