ਸਨਮਾਨ ਸਮਾਰੋਹ ਮਨਜੀਤ ਬੋਪਾਰਾਏ, ਮੇਰਾ ਸਮੁੰਦਰੀ ਸਫ਼ਰਨਾਮਾ ਲੋਕ ਅਰਪਿਤ

img_0951

ਬ੍ਰਿਸਬੇਨ ਦੀ ਲਗਾਤਾਰ ਕਾਰਜਸ਼ੀਲ ਇੰਡੋਜ਼ ਪੰਜਾਬੀ ਸਾਹਿਤ ਸਭਾ ਵੱਲੋਂ ਕੱਲ ਸ਼ਾਮ 3 ਅਕਤੂਬਰ ਨੂੰ ਸਪਰਿੰਗਵੁੱਡ ਟਾਵਰ ਵਿਖੇ ਇੱਕ ਵਿਸ਼ਾਲ ਸਮਾਗਮ ਆਯੋਜਿਤ ਕੀਤਾ ਗਿਆ, ਜਿਸ ਵਿੱਚ 130 ਦੇ ਕਰੀਬ ਸਾਹਿਤ ਪ੍ਰੇਮੀਆਂ ਅਤੇ ਕਵੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ, ਇਸ ਮੌਕੇ ਆਸਟਰੇਲੀਆ ਦੀ ਨਾਮਵਰ ਹਸਤੀ ਮਨਜੀਤ ਬੋਪਾਰਾਏ ਜੀ ਨੂੰ ਉਹਨਾਂ ਦੇ ਸਮਾਜਿਕ, ਸਾਹਿਤਿਕ ਅਤੇ ਭਾਈਚਾਰਕ ਖੇਤਰ ਵਿੱਚ ਪਾਏ ਵੱਡਮੁੱਲੇ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ, ਸਰਬਜੀਤ ਸੋਹੀ ਨੇ ਉਹਨਾਂ ਦੇ ਜੀਵਨ ਸਫ਼ਰ ਨਾਲ ਸਾਂਝ ਪਵਾਉਂਦਿਆੰ ਮਨਜੀਤ ਬੋਪਾਰਾਏ ਜੀ ਨੂੰ ਇੱਕ ਸੰਸਥਾ ਆਖਿਆ ਜਿਸਨੇ ਪੰਜਾਬੀ ਭਾਈਚਾਰੇ ਦੀ ਬਿਹਤਰੀ ਲਈ ਬਹੁਤ ਘਾਲਨਾ ਘਾਲੀ ਹੈ, ਇਸ ਮੌਕੇ ਇੰਗਲੈਂਡ ਵੱਸਦੇ ਪੰਜਾਬੀ ਸਾਹਿਤਕਾਰ ਸੰਤੋਖ ਭੁੱਲਰ ਦੀ ਕਿਤਾਬ “ਮੇਰਾ ਸਮੁੰਦਰੀ ਸਫ਼ਰਨਾਮਾ” ਪਰਮਜੀਤ ਸਰਾਏ, ਜਰਨੈਲ ਬਾਸੀ, ਪ੍ਰਣਾਮ ਹੇਅਰ, ਨਿਰਮਲ ਸਿੰਘ ਨੋਕਵਾਲ, ਮਨਜੀਤ ਬੋਪਾਰਾਏ ਅਾਦਿ ਸਖ਼ਸ਼ੀਅਤਾਂ ਦੇ ਪ੍ਰਧਾਨਗੀ ਮੰਡਲ ਵੱਲੋਂ ਲੋਕ ਅਰਪਿਤ ਕੀਤੀ ਗਈ ਜੋ ਕਿ ਸਭਾ ਦੀ ਪੁਸਤਕ ਰਿਲੀਜ਼ ਲੜੀ ਦੀ ਇਸ ਵਰੇ ਦੀ ਤੀਸਰੀ ਕਿਤਾਬ ਸੀ, ਇਸ ਉਪਰੰਤ ਹੋਏ ਕਵੀ ਦਰਬਾਰ ਵਿੱਚ ਪਾਲ ਰਾਊਕੇ, ਕੰਵਲ ਢਿੱਲੋਂ, ਸਰਬਜੀਤ ਸੋਹੀ, ਅਮਨਦੀਪ ਕੌਰ, ਜਗਜੀਤ ਖੋਸਾ, ਹਰਜੀਤ ਲਸਾੜਾ, ਰਾਜਵਿੰਦਰ ਕੌਰ,ਰੁਪਿੰਦਰ ਸ਼ੋਜ, ਹਰਜੀਤ ਕੌਰ ਸੰਧੂ, ਸੁਖਬੀਰ ਸਿੰਘ, ਹਰਮਨ ਗਿੱਲ ਆਦਿ ਕਵੀਆਂ ਅਤੇ ਗਾਇਕਾਂ ਨੇ ਭਰਵੀਂ ਹਾਜ਼ਰੀ ਲਵਾਈ, ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ, ਜਸਪਾਲ ਸੰਧੂ, ਸੁਖਦੇਵ ਵਿਰਕ, ਸੁੱਖਨਿੰਦਰ ਨਿੰਦੀ, ਮੁਖਤਾਰ ਢਿੱਲੋਂ, ਅਮਰਜੀਤ ਮਾਹਲ, ਹਰਿੰਦਰ ਬੈਂਸ, ਬਲਵਿੰਦਰ ਸਿੰਘ, ਦੀਪਇੰਦਰ ਸਿੰਘ, ਜਤਿੰਦਰ ਵਿਰਕ,ਪ੍ਰੀਤਮ ਸਿੰਘ,ਗੁਰਜੀਤ ਬੈਂਸ, ਸਤਵਿੰਦਰ ਟੀਨੂੰ ਆਦਿ ਜਿਕਰਯੋਗ ਹਸਤੀਆਂ ਨੇ ਹਾਜ਼ਰੀ ਭਰੀ ਅਤੇ ਸਰੋਤਿਆਂ ਦੇ ਸਨਮੁੱਖ ਹੋਏ, ਸਟੇਜ ਸੈਕਟਰੀ ਦੀ ਭੂਮਿਕਾ ਹਮੇਸ਼ਾਂ ਵਾਂਗ ਦਲਵੀਰ ਹਲਵਾਰਵੀ ਜੀ ਵੱਲੋਂ ਸੰਜੀਦਗੀ ਨਾਲ ਨਿਯਮਿਤ ਰੂਪ ਵਿੱਚ ਨਿਭਾਈ ਗਈ !

Install Punjabi Akhbar App

Install
×