ਮੈਨੁਰੇਵਾ ਐਨਜ਼ੈਕ ਡੇ ਪ੍ਰੇਡ ਵਿੱਚ ਸਿੱਖ ਸੰਗਤਾਂ ਦੀ ਸ਼ਮੂਲੀਅਤ

NZ PIC 26 Aug-1ਐਨਜ਼ੈਕ ਡੇ ਦੀ 101 ਸਾਲਾ ਸਾਲਗਿਰਾ ਸਮੇਂ ਆਰ.ਐਸ. ਏ ਮੈਨੁਰੇਵਾ ਦੇ ਸੱਦੇ ‘ਤੇ ਨਾਨਕਸਰ ਗੁਰਦੁਆਰਾ ਸਾਹਿਬ ਪ੍ਰਬੰਧਕਾਂ ਦੀ ਅਗਵਾਈ ਹੇਠ ਸਿੱਖ ਸੰਗਤ ਵੱਲੋਂ ਗਾਲੀਪਲੀ ਅਤੇ ਸੰਸਾਰ ਜੰਗ-1 ਤੇ ਸੰਸਾਰ ਜੰਗ-2 ਵਿੱਚ ਸਿੱਖ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ ਗਈ।ਇਸ ਮੌਕੇ ਰਿਟਾਇਅਡ ਸਿੱਖ ਫੌਜੀ, ਬੀਬੀਆਂ ਤੇ ਬੱਚਿਆਂ ਨੇ ਪਰੇਡ ਵਿੱਚ ਹਿੱਸਾ ਲਿਆ।
ਦਿਨ ਦੀ ਪਰੇਡ ਸਵੇਰ 10.30 ਵਜੇ ਮੈਚ ਰੋਡ ਤੋਂ ਸ਼ੁਰੂ ਹੋਈ ਤੇ ਆਪਣੇ ਸ਼ਹੀਦਾਂ ਨੂੰ ਸ਼ਰਧਾਜਲੀ ਭੇਂਟ ਕਰਨ ਲਈ ਸੇਨੋਟਾਫ (ਸਿਪਾਹੀਆਂ ਦੀ ਯਾਦਗਾਰ ਇਮਾਰਤ) ਗ੍ਰੇਟ ਸਾਊਥ ਰੋਡ ਮੈਨੁਰੇਵਾ ਪਹੁੰਚੀ ਜਿੱਥੇ ਰਿਵਰੈਂਟ ਰੌਸ ਬ੍ਰਾਊਨ ਨੇ ਸਵਾਗਤੀ ਭਾਸ਼ਣ ਨਾਲ ਸਮਾਗਮ ਦੀ ਸ਼ੁਰੂਆਤ ਕੀਤੀ। ਉਪਰੰਤ ਵੱਖ ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਵਲੋਂ ਫੌਜੀ ਵੀਰਾਂ ਨੂੰ ਸ਼ਰਧਾਜਲੀਆਂ ਭੇਂਟ ਕੀਤੀਆਂ ਗਈਆਂ। ਇਸ ਮੌਕੇ ਸਿੱਖ ਭਾਈਚਾਰੇ ਵੱਲੋਂ ‘ਸਪੋਕਨਜ਼ ਵਰਡ ਯੂਥ ਗਰੁੱਪ’ ਦੇ ਟੀਮ ਲੀਡਰ ਸ. ਜਸਪ੍ਰੀਤ ਸਿੰਘ ਤੇ ਸ. ਜੀਵਨਜੀਤ ਸਿੰਘ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਮਿਸਟਰ ਗ੍ਰੈਮ ਡੌਲਨ (ਚੇਅਰਮੈਨ) ਨੇ ਸਭ ਸੰਸਥਾਵਾਂ ਤੇ ਸਿੱਖ ਭਾਈਚਾਰੇ ਦੀ ਪ੍ਰੇਡ ਵਿੱਚ ਸ਼ਮੂਲੀਅਤ ਦਾ ਖਾਸ ਤੌਰ ਤੇ ਧੰਨਵਾਦ ਕੀਤਾ। ਪਰੇਡ ਦੇਖਣ ਆਏ ਲੋਕਾਂ ਵਿੱਚ ਸਿੱਖ ਭਾਈਚਾਰੇ ਪ੍ਰਤੀ ਉਤਸ਼ਾਹ ਦੇਖਦੇ ਬਣਦਾ ਸੀ।

Install Punjabi Akhbar App

Install
×