ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਵਾਸਤੇ ਦਿਮਾਗੀ ਸਿਹਤ ਲਈ ‘ਹੱਬ’ ਸ਼ੁਰੂ

ਨਿਊ ਸਾਊਥ ਵੇਲਜ਼ ਰਾਜ ਦੀ ਸਿੱਖਿਆ ਮੰਤਰੀ ਸਾਰਾਹ ਮਿਸ਼ੈਲ ਨੇ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਰਾਜ ਅੰਦਰ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਦੀ ਦਿਮਾਗੀ ਸਿਹਤ ਦੇ ਮੱਦੇਨਜ਼ਰ ‘ਮੈਟਲ ਹੈਲਥ ਹੱਬ’ ਸ਼ੁਰੂ ਕੀਤੀ ਗਈ ਹੈ ਜਿਸ ਦੁਆਰਾ ਕਿ ਇਸ ਸਬੰਧੀ ਹਰ ਤਰ੍ਹਾਂ ਦੀ ਸਲਾਹ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਇਸ ਬਾਬਤ ਜਾਣਕਾਰੀ ਦਿੰਦਿਆਂ ਕਿਹਾ ਕਿ ਸੋਚਣੀ ਅਤੇ ਸਮਝਣੀ ਹਰ ਇੱਕ ਵਿਅਕਤੀ ਦੀ ਅਲੱਗ ਅਲੱਗ ਹੀ ਹੁੰਦੀ ਹੈ ਅਤੇ ਇਸ ਲਈ ਇਸ ਵੈਬਸਾਈਟ ਵਿੱਚ ਅਜਿਹੀਆਂ ਸਥਿਤੀਆਂ ਦਾ ਖਾਸ ਤੌਰ ਤੇ ਧਿਆਨ ਰੱਖਿਆ ਗਿਆ ਹੈ। ਦਿਮਾਗੀ ਸਿਹਤ ਨਾਲ ਸਬੰਧਤ ਵਿਭਾਗਾਂ ਦੀ ਮੰਤਰੀ ਬਰੋਨੀ ਟੇਲਰ ਨੇ ਕਿਹਾ ਕਿ ਉਕਤ ਵੈਬਸਾਈਟ ਹਰ ਤਰ੍ਹਾਂ ਦੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਲਈ ਲਾਹੇਵੰਦ ਹੀ ਹੋਵੇਗੀ -ਇਸ ਗੱਲ ਦਾ ਖਾਸ ਧਿਆਨ ਰੱਖਿਆ ਗਿਆ ਹੈ। ਇਸ ਵਿੱਚ ਬੁਨਿਆਦੀ ਸਥਿਤੀਆਂ ਤੋਂ ਲੈ ਕੇ ਦਿਨ ਪ੍ਰਤੀ ਦਿਨ ਪੇਸ਼ ਆਉਂਦੀਆਂ ਨਵੀਆਂ ਤੋਂ ਨਵੀਆਂ ਸਮੱਸਿਆਵਾਂ ਅਤੇ ਪ੍ਰੇਸ਼ਾਨੀਆਂ ਬਾਰੇ ਵਿੱਚ ਜਾਣਕਾਰੀ ਦਿੱਤੀ ਗਈ ਹੈ ਅਤੇ ਇਨ੍ਹਾਂ ਦੇ ਹੱਲ ਬਾਰੇ ਵੀ ਗੱਲਾਂ ਕੀਤੀਆਂ ਗਈਆਂ ਹਨ ਅਤੇ ਸਲਾਹ ਮਸ਼ਵਰੇ ਮੁਹੱਈਆ ਕਰਵਾਏ ਗਏ ਹਨ। ਉਕਤ ਵੈਬਸਾਈਟ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ -ਮਾਪਿਆਂ ਲਈ ਸੂਚਨਾਵਾਂ, ਅਧਿਆਪਕਾਂ ਲਈ ਸੂਚਨਾਵਾਂ ਅਤੇ ਵਿਦਿਆਰਥੀਆਂ ਲਈ ਸੂਚਨਾਵਾਂ ਆਦਿ। ਉਨ੍ਹਾਂ ਕਿਹਾ ਕਿ ਹਰ ਇੱਕ ਨੂੰ ਚਾਹੀਦਾ ਹੈ ਕਿ ਇਸ ਵੈਬਸਾਈਟ ਉਪਰ ਜ਼ਰੂਰ ਵਿਜ਼ਿਟ ਕਰੇ ਅਤੇ ਆਪਣੀ ਦਿਨ ਪ੍ਰਤੀ ਦਿਨ ਦੀਆਂ ਸਮੱਸਿਆਵਾਂ ਪ੍ਰਤੀ ਜਾਗਰੂਕ ਹੋ ਕੇ ਸਮਾਂ ਰਹਿੰਦਿਆਂ ਉਨ੍ਹਾਂ ਨੂੰ ਹੱਲ ਕਰਨ ਦੇ ਯੋਗ ਹੋਵੇ। ਇਸ ਵੈਬਸਾਈਟ ਨੂੰ ਇਸ ਲਿੰਕ https://education.nsw.gov.au/student-wellbeing/counselling-and-psychology-services ਉਪਰ ਜਾ ਕੇ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×