ਆਸਟੇ੍ਲੀਆ ਵਿੱਚ ਸਿੱਖ ਫੌਜੀਆਂ ਦੀ ਬਹਾਦਰੀ ਤੇ ਸ਼ਹਾਦਤ ਨੂੰ ਕੀਤਾ ਯਾਦ

image-28-04-16-07-09ਆਸਟੇ੍ਲੀਆ ਤੇ ਨਿਊਜੀਲੈਂਡ ਦੀਆ ਸਾਂਝੀਆਂ ਫੌਜਾਂ ਦੇ ਤੁਰਕੀ ਦੀ ਗੱਲੀਪੋਲੀ ਵਿੱਚ 8000 ਫ਼ੌਜੀ ਲੜਾਈ ਦੌਰਾਨ ਸ਼ਹੀਦ ਹੋਏ ਸਨ। ਉਹਨਾਂ ਦੀ ਯਾਦ ਨੂੰ ਸਮਰਪਿਤ 101ਵੀਂ ਐਨਜੈਕ ਦਿਵਸ ਪਰੇਡ ਆਾਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ਵਿੱਚ ਆਯੋਜਿਤ ਕੀਤੀ ਗਈ । ਇਸ ਮੌਕੇ ਪਰੇਡ ਵਿੱਚ ਸੈਂਕੜੇ ਪੰਜਾਬੀ ਸਿੱਖ ਜਿਨਾਂ ਵਿੱਚ ਸਾਬਕਾ ਤੇ ਮੌਜੂਦਾ ਫ਼ੌਜੀ ਅਧਿਕਾਰੀ, ਜਵਾਨ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਸਾਮਲ ਸਨ। ਰਵਾਇਤੀ ਸਿੱਖੀ ਪਹਿਰਾਵੇ ਵਿੱਚ ਬਹਾਦਰੀ ਨੂੰ ਦਰਸਾਉਦੇ ਮੈਡਲ ਪਹਿਨੇ ਹੋਏ ਸਨ। ਦੋਵੇਂ ਸੰਸਾਰ ਜੰਗਾਂ ਵਿੱਚ ਸਿੱਖ ਰੈਜੀਮੈਟਸ ਦੀ ਬਹਾਦਰੀ ਤੇ ਸ਼ਹਾਦਤ ਵਰਨਣਯੋਗ ਹੈ, ਜਿਸ ਕਾਰਨ ਵਿਕਟੋਰੀਆ ਕਰਾਸ ਬਿ੍ਟਸ਼ ਆਰਮੀ ਦਾ ਸਭ ਤੋਂ ਵੱਡਾ ਸਨਮਾਨ 14 ਸਿੱਖ ਫੌਜੀਆ ਨੂੰ ਮਿਲਣ ਦਾ ਮਾਣ ਪਾ੍ਪਤ ਹੈ। ਪਰਥ ਵਿਖੇ ਡਬਲਿਊ ਏ ਸਿੱਖ ਕਮਿਊਨਿਟੀ ਨੇ ਹੱਥਾਂ ਵਿੱਚ ਬੈਨਰ ਤੇ ਝੰਡੇ ਚੁੱਕ ਕੇ ਮਾਰਚ ਪਾਸਟ ਕੀਤਾ। ਇਸ ਪਰੇਡ ਦਾ ਮੁੱਖ ਆਕਰਸਣ ਡਬਲਿਯੂ ਏ ਸਿੱਖ ਬੈਂਡ ਸੀ। ਚਿੱਟਾ ਤੇ ਕੇਸਰੀ ਪਹਿਰਾਵੇ ਵਿੱਚ ਸਜੇ ਖਾਲਸਾਈ ਬੈਂਡ ਦੇ ਜਵਾਨ ਤੇ ਸੰਗੀਤਕ ਸਾਜ਼ਾਂ ਵਿਚੋਂ ਨਿਕਲੀਆਂ ਧੁਨੀ ਤਰੰਗਾਂ ਅਲੌਕਿਕ ਦਿ੍ਸ ਸਿਰਜ ਰਹੀਆਂ ਸਨ।