ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿੱਚ ਸੈਕਰਾਮੈਂਟੋਂ ਚ’ਮੈਮੋਰੀਅਲ ਬੈਂਚ ਸੈਰੇਮਨੀ 28 ਸਤੰਬਰ ਨੂੰ  

IMG_3575

ਸੈਕਰਾਮੈਂਟੋ — ਅਮਰੀਕੀ ਫੌਜ ਵਿਚ ਭਰਤੀ ਹੋ ਕੇ ਅਫਗਾਨਿਸਤਾਨ ‘ਚ ਜੰਗ ਲੜਦਾ ਹੋਇਆ ਕਾਰਪੋਰਲ ਗੁਰਪ੍ਰੀਤ ਸਿੰਘ ਸ਼ਹੀਦੀ ਪ੍ਰਾਪਤ ਕਰ ਗਿਆ ਸੀ। ਉਸ ਨੂੰ ਮਰਨ ਉਪਰੰਤ ਉਸ ਦੀ ਬਹਾਦਰੀ ਨੂੰ ਦੇਖਦਿਆਂ ਹੋਇਆਂ ਅਮਰੀਕਾ ਦਾ ਤੀਜਾ ਸਭ ਤੋਂ ਵੱਕਾਰੀ ਬਰੌਂਜ ਮੈਡਲ ਦਿੱਤਾ ਗਿਆ ਸੀ। ਉਸ ਦੀ ਯਾਦ ਵਿਚ ਹੋਰ ਵੀ ਕਈ ਸਮਾਗਮ ਕੀਤੇ ਗਏ। ਹੁਣ ਕੈਲੀਫੋਰਨੀਆ ਸੂਬੇ ਦੇ ਐਂਟੀਲੋਪ, ਸੈਕਰਾਮੈਂਟੋ ਵਿਖੇ ਪਾਰਕ ਵਿਚ ਉਸ ਦੀ ਯਾਦ ਵਿਚ ਬੈਂਚ ਸਥਾਪਤ ਕੀਤਾ ਜਾ ਰਿਹਾ ਹੈ। 28 ਸਤੰਬਰ ਨੂੰ ਦੁਪਹਿਰ 1 ਵਜੇ ਤੋਂ 3 ਵਜੇ ਤੱਕ ਇਕ ਸਮਾਗਮ ਕੀਤਾ ਜਾਵੇਗਾ, ਜਿੱਥੇ ਅਮਰੀਕੀ ਫੌਜ ਦੇ ਅਧਿਕਾਰੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਣਗੇ। ਜ਼ਿਕਰਯੋਗ ਹੈ ਕਿ ਕਾਰਪੋਰਲ ਗੁਰਪ੍ਰੀਤ ਸਿੰਘ ਨੇ ਇਸੇ ਪਾਰਕ ਵਿਚ ਆਪਣਾ ਬਚਪਨ ਬਿਤਾਇਆ ਸੀ। ਉਸ ਦੇ ਪਿਤਾ ਨਿਰਮਲ ਸਿੰਘ ਨੇ ਸਮੂੰਹ ਪੰਜਾਬੀਆਂ ਨੂੰ ਇਸ ਸਮਾਗਮ ਵਿਚ ਪਹੁੰਚਣ ਲਈ ਖੁੱਲ੍ਹਾ ਸੱਦਾ ਦਿੱਤਾ।

Welcome to Punjabi Akhbar

Install Punjabi Akhbar
×