ਪੂਰਬੀ ਮੈਲਬੋਰਨ ਵਿੱਚੋਂ ਮਿਲੀ ਇੱਕ ਦੇਹ ਕਿਤੇ ਗੁੰਮਸ਼ੁਦਾ ਔਰਤ ਦੀ ਤਾਂ ਨਹੀਂ -ਪੁਲਿਸ ਕਰ ਰਹੀ ਪੜਤਾਲ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਬ੍ਰਿਜੇਟ ਫਲੇਕ ਨਾਮ ਦੀ 28 ਸਾਲਾਂ ਦੀ ਔਰਤ ਜੋ ਕਿ 30 ਨਵੰਬਰ ਨੂੰ ਆਪਣੇ ਘਰ ਇਹ ਕਹਿ ਕੇ ਬਾਹਰ ਗਈ ਸੀ ਕਿ ਉਹ ਸੈਰ ਲਈ ਜਾ ਰਹੀ ਹੈ ਅਤੇ ਫੇਰ ਉਹ ਅਚਾਨਕ ਭੇਦਭਰੀ ਹਾਲਤ ਵਿੱਚ ਲਾਪਤਾ ਹੋ ਗਈ ਸੀ ਅਤੇ ਬੀਤੇ 12 ਦਿਨਾਂ ਤੋਂ ਉਸਦੀ ਖੋਜ ਖਬਰ ਵਿੱਚ ਪੁਲਿਸ ਲੱਗੀ ਹੋਈ ਹੈ। ਬੀਤੇ ਕੱਲ੍ਹ ਸ਼ੁਕਰਵਾਰ ਨੂੰ ਪੂਰਬੀ ਮੈਲਬੋਰਨ ਦੇ ਕੇਵ (ਈਸਟ) ਵਿਲਸਮੇਅਰ ਸ਼ੈਂਡਲਰ ਪਾਰਕ ਵਿੱਚੋਂ ਇੱਕ ਔਰਤ ਦੀ ਮ੍ਰਿਤਕ ਦੇਹ ਪ੍ਰਾਪਤ ਹੋਣ ਤੇ ਪੁਲਿਸ ਇਸ ਦੀ ਖੋਜ ਪੜਤਾਲ ਵਿੱਚ ਜੁੱਟ ਗਈ ਹੈ ਕਿ ਕਿਤੇ ਉਕਤ ਮ੍ਰਿਤਕ ਦੇਹ ਉਸੇ ਗੁੰਮਸ਼ੁਦਾ ਮਹਿਲਾ ਦੀ ਤਾਂ ਨਹੀਂ…..? ਗੁੰਮਸ਼ੁਦਾ ਮਹਿਲਾ ਬ੍ਰਿਜੇਟ ਫਲੇਕ ਆਪਣੇ ਇੱਕ ਸਕੂਲ ਸਮੇਂ ਦੀ ਮਿੱਤਰ ਅਤੇ ਨਾਲ ਕੰਮ ਕਰਦੇ ਵਿਅਕਤੀ ਨਾਲ ਕਾਰਲਟੋਨ ਵਿੱਚ ਬੀਤੇ ਕੁੱਝ ਹਫ਼ਤਿਆਂ ਤੋਂ ਰਹਿ ਰਹੀ ਸੀ। ਉਸਦੀ ਭੈਣ ਐਂਜਲਾ ਨੇ ਜਨਤਕ ਤੌਰ ਤੇ ਇਹ ਅਪੀਲ ਕੀਤੀ ਸੀ ਕਿ ਉਸਦੀ ਭੈਣ ਲਾਪਤਾ ਕਿਉਂਕਿ ਇੱਕ ਟ੍ਰਾਂਸਜੈਂਡਰ ਹੈ ਅਤੇ ਇਸੇ ਕਰਕੇ ਸ਼ਾਇਦ ਕਿਸੇ ਨੇ ਉਸ ਦਾ ਕਤਲ ਕਰ ਦਿੱਤਾ ਹੈ ਅਤੇ ਇਸ ਵਾਸਤੇ ਜੇਕਰ ਕਿਸੇ ਨੂੰ ਉਸ ਬਾਰੇ ਵਿੱਚ ਕੁੱਝ ਵੀ ਪਤਾ ਹੋਵੇ ਤਾਂ ਕਿਰਪਾ ਕਰਕੇ ਜਾਣਕਾਰੀ ਸਾਂਝੀ ਕਰੇ। ਉਸਨੇ ਇਹ ਵੀ ਕਿਹਾ ਸੀ ਕਿ ਉਸਦੀ ਭੈਣ ਦਾ ਬੈਂਕ ਅਕਾਊਂਟ ਵੀ ਉਦੋਂ ਤੋਂ ਹੀ ਛੇੜਿਆ ਨਹੀਂ ਗਿਆ ਹੈ ਜਦੋਂ ਦੀ ਉਹ ਲਾਪਤਾ ਹੋਈ ਹੈ ਅਤੇ ਬੀਤੀ 3 ਦਿਸੰਬਰ ਨੂੰ ਉਸਦਾ ਫੋਨ ਵੀ ਵੱਜਣਾ ਬੰਦ ਹੋ ਗਿਆ ਸੀ। ਉਸ ਨੇ ਅੱਗੇ ਹੋਰ ਦੱਸਿਆ ਕਿ ਉਸਦੀ ਭੈਣ ਸਮਾਜਿਕ ਵਿਗਿਆਨ ਦੀ ਸਨਾਤਕ ਸੀ ਅਤੇ ਬੀਤੇ ਕੁੱਝ ਸਮੇਂ ਤੋਂ ਦਿਮਾਗੀ ਤੋਰ ਤੇ ਪ੍ਰੇਸ਼ਾਨ ਵੀ ਰਹਿ ਰਹੀ ਸੀ ਅਤੇ ਇਸ ਵਾਸਤੇ ਉਹ ਦੋ ਦਿਨਾਂ ਲਈ ਹਸਪਤਾਲ ਵਿੱਚ ਵੀ ਰਹਿ ਕੇ ਆਈ ਸੀ। ਉਕਤ ਮ੍ਰਿਤਕ ਦੇਹ ਮਿਲਣ ਉਪਰ ਪੁਲਿਸ ਪੜਤਾਲ ਤਾਂ ਕਰ ਰਹੀ ਹੈ ਪਰੰਤੂ ਇਸ ਮੌਤ ਪਿੱਛੇ ਕੋਈ ਸ਼ੱਕ ਸ਼ੁਭਾ ਨਹੀਂ ਦਰਸਾ ਰਹੀ। ਬਾਕੀ ਪੂਰੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ।

Install Punjabi Akhbar App

Install
×