ਮੈਲਬੋਰਨ ਵਾਸੀਆਂ ਲਈ ਖੇਤਰੀ ਵਿਕਟੋਰੀਆ ਵਿੱਚ ਵੜਨ ਤੇ 5000 ਡਾਲਰਾਂ ਦਾ ਜੁਰਮਾਨਾ ਲਾਗੂ

(ਐਸ.ਬੀ.ਐਸ.) ਪ੍ਰੀਮੀਅਰ ਡੇਨੀਅਲ ਐਂਡਰਿਊਜ਼ ਵੱਲੋਂ ਮੈਲਬੋਰਨ ਵਾਸੀਆਂ ਨੂੰ ਸ਼ਹਿਰ ਤੱਕ ਹੀ ਸੀਮਿਤ ਰੱਖਣ ਅਤੇ ਖੇਤਰੀ ਵਿਕਟੋਰੀਆ ਅੰਦਰ ਨਾ ਵੜਨ ਦਾ ਘੇਰਾ ਹੋਰ ਸਖ਼ਤ ਕਰਦਿਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਜੇ ਕੋਈ ਬਾਲਗ ਮੈਲਬੋਰਨ ਦਾ ਨਿਵਾਸੀ ਸ਼ਹਿਰ ਦਾ ਘੇਰਾ ਤੋੜ ਕੇ ਖੇਤਰੀ ਵਿਕਟੋਰੀਆ ਅੰਦਰ ਕਿਸੇ ਗੈਰ ਕਾਨੂੰਨੀ ਢੰਗ ਨਾਲ ਵੜਨ ਦੀ ਕੋਸ਼ਿਸ਼ ਕਰਦਾ ਹੈ ਅਤੇ ਪੁਲਿਸ ਅਤੇ ਸੁਰੱਖਿਆ ਅਧਿਕਾਰੀਆਂ ਵੱਲੋਂ ਫੜੇ ਜਾਣ ਤੇ ਉਸਨੂੰ ਫੌਰਨ 4957 ਡਾਲਰਾਂ ਦਾ ਜੁਰਮਾਨਾ ਲੱਗੇਗਾ। ਜਿਹੜੇ ਖੇਤਰੀ ਵਿਕਟੋਰੀਆ ਦੇ ਨਿਵਾਸੀ ਬਾਹਰ ਹਨ ਜਾਂ ਰਾਜ ਦੇ ਦੂਸਰੇ ਹਿੱਸਿਆਂ ਅੰਦਰ ਹਨ ਅਤੇ ਉਨ੍ਹਾਂ ਨੂੰ ਘਰ ਪਰਤਣ ਵਾਸਤੇ ਮੈਲਬੋਰਨ ਵਿੱਚੋਂ ਲੰਘਣ ਦੀ ਖੁੱਲ੍ਹ ਦਿੱਤੀ ਗਈ ਹੈ। ਮੋਰਿੰਗਟਨ ਪੈਨਿਨਸੁਲਾ ਜਿੱਥੇ ਕਿ ਹਾਲੀਡੇਅ ਹੋਮਜ਼ ਹਨ, ਉਪਰ ਇੱਕ ਚੈਕ ਪੁਆਇੰਟ ਵੀ ਬਣਾਇਆ ਗਿਆ ਹੈ ਅਤੇ ਪੁਲਿਸ ਸੁਰੱਖਿਆ ਬਲ ਦਾ ਦਸਤਾ ਵੀ ਤਾਇਨਾਤ ਕਰ ਦਿੱਤਾ ਗਿਆ ਹੈ।

Install Punjabi Akhbar App

Install
×