ਵਿਕਟੋਰੀਆ ਵਿੱਚ ਇੱਕ ਹੋਰ ਡੈਲਟਾਂ ਵੇਰੀਐਂਟ ਦਾ ਮਾਮਲਾ ਦਰਜ, ਪਰੰਤੂ ਮੈਲਬੋਰਨ ਦਾ ਲਾਕਡਾਊਨ ਕੱਲ੍ਹ ਖੁੱਲ੍ਹਣ ਦੀਆਂ ਤਿਆਰੀਆਂ ਵਿੱਚ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਵਿਕਟੋਰੀਆ ਦੇ ਕਾਰਜਕਾਰੀ ਪ੍ਰੀਮੀਅਰ ਜੇਮਜ਼ ਮਰਲੀਨੋ ਨੇ ਕਿਹਾ ਕਿ ਬੇਸ਼ੱਕ ਬੀਤੇ 24 ਘੰਟਿਆਂ ਦੌਰਾਨ ਰਾਜ ਅੰਦਰ ਕਰੋਨਾ ਦੇ ਡੈਲਟਾ ਵੇਰੀਐਂਟ ਦਾ 1 ਮਰੀਜ਼ ਦਾ ਮਾਮਲਾ ਦਰਜ ਕੀਤਾ ਗਿਆ ਹੈ ਪਰੰਤੂ ਮੈਲਬੋਰਨ ਅੰਦਰ ਲਗਾਇਆ ਗਿਆ 2 ਹਫ਼ਤਿਆਂ ਦਾ ਲਾਕਡਾਊਨ ਆਪਣੇ ਮਿੱਥ ਸਮੇਂ, ਯਾਨੀ ਕਿ ਕੱਲ੍ਹ, ਵੀਰਵਾਰ ਰਾਤ ਦੇ 11:59 ਵਜੇ ਖੋਲ੍ਹਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ।
ਇਸੇ ਦੌਰਾਨ ਰਾਜ ਅੰਦਰ 28,000 ਤੋਂ ਵੀ ਜ਼ਿਆਦਾ ਕਰੋਨਾ ਦੇ ਟੈਸਟ ਕੀਤੇ ਗਏ ਹਨ। ਉਕਤ 40ਵਿਆਂ ਸਾਲਾਂ ਵਿਚਲਾ ਵਿਅਕਤੀ ਬੀਤੇ ਮਹੀਨੇ ਦੀ 8 ਮਈ ਨੂੰ ਸ੍ਰੀ ਲੰਕਾ ਤੋਂ ਆਸਟ੍ਰੇਲੀਆ ਪਰਤਿਆ ਸੀ। ਸਿਹਤ ਅਧਿਕਾਰੀ ਹੁਣ ਉਕਤ ਵਿਅਕਤੀ ਨਾਲ ਸਬੰਧਤ ਹੋਰ ਮਾਮਲਿਆਂ ਦੀ ਤਲਾਸ਼ ਵੀ ਕਰ ਰਹੇ ਹਨ ਤਾਂ ਜੋ ਸਮਾਂ ਰਹਿੰਦਿਆਂ ਉਨ੍ਹਾਂ ਉਪਰ ਨਜ਼ਰ ਰੱਖੀ ਜਾ ਸਕੇ।

Install Punjabi Akhbar App

Install
×