ਤਸਮਾਨੀਆ ਹਵਾਈ ਅੱਡੇ ਉਪਰ ਮਾਸਕ ਨਾ ਪਹਿਨਣ ਕਾਰਨ ਲੋਕਾਂ ਨੂੰ ਹੋਏ ਜੁਰਮਾਨੇ

(ਦ ਏਜ ਮੁਤਾਬਿਕ) ਵਿਕਟੋਰੀਆ ਦੇ ਮੈਲਬੋਰਨ ਦੇ ਇੱਕ ਵਿਅਕਤੀ ਅਤੇ ਨਿਊ ਸਾਊਥ ਵੇਲਜ਼ ਤੋਂ ਆਏ ਇੱਕ ਵਿਅਕਤੀ ਨੇ ਜਦੋਂ ਤਸਮਾਨੀਆ ਦੇ ਹੋਬਾਰਟ ਹਵਾਈ ਅੱਡੇ ਉਪਰ ਫੇਸ ਮਾਸਕ ਪਹਿਨਣ ਉਪਰ ਬਹਿਸ ਕੀਤੀ ਅਤੇ ਇਸ ਤੋਂ ਇਨਮਾਰ ਵੀ ਕੀਤਾ ਤਾਂ ਦੋਹਾਂ ਨੂੰ ਜੁਰਮਾਨੇ ਲਗਾਏ ਗਏ। ਜ਼ਿਕਰਯੋਗ ਹੈ ਕਿ ਤਸਮਾਨੀਆ ਵਿੱਚ ਹਵਾਈ ਅੱਡਿਆਂ ਦੇ ਅੰਦਰ ਅਤੇ ਕਾਰ ਪਾਰਕਿੰਗਾਂ ਵਿੱਚ ਵੀ ਫੇਸ ਮਾਸਕ ਲਗਾਉਣੇ ਜ਼ਰੂਰੀ ਕੀਤੇ ਗਏ ਹਨ। ਮੈਲਬੋਰਨ ਤੋਂ 49 ਸਾਲਾ ਯਾਤਰੀ ਨੂੰ ਹੋਬਾਰਟ ਹਵਾਈ ਅੱਡੇ ਉਪਰ, ਸੁਰੱਖਿਆ ਗਾਰਡਾਂ ਅਤੇ ਪੁਲਿਸ ਵੱਲੋਂ ਬਿਨ੍ਹਾਂ ਫੇਸ ਮਾਸਕ ਤੋਂ ਰੋਕਿਆ ਗਿਆ ਅਤੇ ਦੋ ਵਾਰੀ ਚਿਤਾਵਨੀ ਦੇਣ ਤੋਂ ਬਾਅਦ ਵੀ ਜਦੋਂ ਉਸਨੇ ਮਾਸਕ ਨਾ ਪਾਇਆ ਤਾਂ ਪੁਲਿਸ ਵੱਲੋਂ ਉਸਨੂੰ 1548 ਡਾਲਰਾਂ ਦਾ ਜੁਰਮਾਨਾ ਲਗਾਇਆ ਗਿਆ। ਇਸੇ ਤਰਾ੍ਹਂ ਇੱਕ ਹੋਰ 25 ਸਾਲਾਂ ਦੇ ਵਿਅਕਤੀ -ਜੋ ਕਿ ਨਿਊ ਸਾਊਥ ਵੇਲਜ਼ ਤੋਂ ਆਇਆ ਸੀ, ਨੇ ਪੁਲਿਸ ਨਾਲ ਬਹਿਸ ਕੀਤੀ ਕਿ ਉਸਨੂੰ ਸਿਹਤ ਸਮੱਸਿਆਵਾਂ ਕਾਰਨ ਫੇਸ ਮਾਸਕ ਪਾਉਣ ਤੋਂ ਛੋਟ ਹੈ ਪਰੰਤੂ ਉਹ ਇਸਨੂੰ ਦਰਸਾਉਣ ਵਿੱਚ ਨਾਕਮਯਾਬ ਰਿਹਾ ਅਤੇ ਪੁਲਿਸ ਵੱਲੋਂ ਉਸਨੂੰ ਵੀ 74 ਡਾਲਰ ਦਾ ਜੁਰਮਾਨਾ ਕੀਤਾ ਗਿਆ। ਇੰਸਪੈਕਟਰ ਬਰੇਨ ਐਡਮੰਡਜ਼ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਤਸਮਾਨੀਆ ਸਰਕਾਰ ਨੇ ਹਰ ਯਾਤਰੀ ਨੂੰ ਇਹ ਹਦਾਇਤ ਕੀਤੀ ਹੋਈ ਹੈ ਕਿ ਆਪਣੇ ਫੇਸ ਮਾਸਕ ਪਾ ਕੇ ਰੱਖੋ ਤਾਂ ਜੋ ਕੋਵਿਡ-19 ਵਰਗੀ ਭਿਆਨਕ ਬਿਮਾਰੀ ਤੋਂ ਆਪ ਵੀ ਬਚਿਆ ਜਾ ਸਕੇ ਅਤੇ ਹੋਰਾਂ ਨੂੰ ਵੀ ਇਸ ਅਲਾਮਤ ਤੋਂ ਬਚਾਇਆ ਜਾ ਸਕੇ ਪਰੰਤੂ ਕੁੱਝ ਲੋਕ ਇਸ ਨੂੰ ਮਹਿਜ਼ ਇੱਕ ਮਜ਼ਾਕ ਸਮਝਦੇ ਹਨ ਅਤੇ ਫੇਰ ਉਨ੍ਹਾਂ ਨੂੰ ਭਾਰੀ ਜੁਰਮਾਨਿਆਂ ਦਾ ਸਾਹਮਣਾ ਕਰਨਾ ਪੀ ਪੈ ਜਾਂਦਾ ਹੈ ਅਤੇ ਇਸ ਤੋਂ ਬਚਿਆ ਜਾ ਸਕਦਾ ਹੈ ਅਤੇ ਬੱਸ ਇੰਨੀ ਕੁ ਗੱਲ ਹੈ ਕਿ ਆਪਣੇ ਫੇਸ ਮਾਸਕ ਨੂੰ ਪਾ ਕੇ ਰੱਖੋ।

Install Punjabi Akhbar App

Install
×