ਮੈਲਬੋਰਨ ਵਿਚਲੇ ‘ਮੀਟਵਰਕਸ’ ਵਿੱਚ ਵਧਿਆ ਕਰੋਨਾ ਦਾ ਹਮਲਾ -ਪੀੜਿਤਾਂ ਦੀ ਸੰਖਿਆ ਹੋਈ 49

(ਐਸ.ਬੀ.ਐਸ.) ਬੀਤੇ ਇੱਕ ਮਹੀਨੇ ਵਿੱਚ ਹੀ ਮੈਲਬੋਰਨ ਦੇ ਬੁੱਚੜਖਾਨਿਆਂ ਵਿੱਚ ਕਰੋਨਾ ਪੀੜਿਤਾਂ ਦੀ ਗਿਣਤੀ 49 ਤੇ ਪਹੁੰਚ ਗਈ ਹੈ। ਵਿਕਟੋਰੀਆ ਦੇ ਮੁੱਖ ਸਿਹਤ ਅਧਿਕਾਰੀ ਨੇ ਇਸ ਉਪਰ ਚਿੰਤਾ ਜਤਾਉਂਦਿਆਂ ਕਿਹਾ ਹੈ ਕਿ ਰਾਜ ਅੰਦਰ 17 ਕਰੋਨਾ ਦੇ ਨਵੇਂ ਮਾਮਲੇ ਆਏ ਹਨ ਅਤੇ ਇਸ ਖੇਤਰ ਵਿੱਚੋਂ ਚਾਰ ਕਰੋਨਾ ਮਾਮਲੇ ਵੀ ਇਸ ਵਿੱਚ ਸ਼ਾਮਿਲ ਹਨ। ਹੁਣ ਤੱਕ ਬੁੱਚੜਖਾਨਿਆਂ ਨਾਲ ਸਬੰਧਤ 49 ਕਰੋਨਾ ਦੇ ਮਾਮਲੇ ਹੋ ਚੁਕੇ ਹਨ। ਵੈਸੇ ਵਿਕਟੋਰੀਆ ਦੇ ਇਨਾ੍ਹਂ 17 ਮਾਮਲਿਆਂ ਵਿੱਚੋਂ ਸੱਤ ਤਾਂ ਬਾਹਰਲੇ ਦੇਸ਼ਾਂ ਤੋਂ ਆਏ ਸਨ ਅਤੇ ਉਹ ਇਸ ਵੇਲੇ ਕੁਆਰਨਟੀਨ ਵਿੱਚ ਹਨ ਅਤੇ ਛੇ ਦੀ ਪੜਤਾਲ ਜਾਰੀ ਹੈ। 8 ਲੋਕ ਹਸਪਤਾਲ ਅੰਦਰ ਹਨ ਅਤੇ ਇਨਾ੍ਹਂ ਵਿੱਚੋਂ ਛੇ ਆਈ.ਸੀ.ਯੂ. ਵਿੱਚ ਜ਼ੇਰੇ ਇਲਾਜ ਹਨ।

Install Punjabi Akhbar App

Install
×