ਮੈਲਬੋਰਨ ਵਿੱਚ ਡਾਇਨੌਸਾਰ ਦੀ ਸੇਲ… ਕੀਮਤ 60,000 ਡਾਲਰ

ਮੈਲਬੋਰਨ ਦੇ ਇੱਕ ਕਲਾਕਾਰ ਨੇ, ਜੋ ਕਿ ਜਾਨਵਰਾਂ ਦੇ ਮਾਡਲ ਤਿਆਰ ਕਰਦਾ ਹੈ, ਇੱਕ ਡਾਇਨੌਸਾਰ (ਟਾਇਟੈਨੌਸਾਰਸ) ਦਾ ਲਾਈਫ਼ ਸਾਈਜ਼ ਮਾਡਲ ਬਣਾਇਆ ਹੈ ਅਤੇ ਸ਼ੋਸ਼ਲ ਮੀਡੀਆ ਉਪਰ ਇਸ ਨੂੰ ਵੇਚਣ ਵਾਸਤੇ ਇਸਦੀ ਕੀਮਤ 58000 ਆਸਟ੍ਰੇਲੀਆਈ ਡਾਲਰ ਪਾਈ ਹੈ ਅਤੇ ਕੋਈ ਵੀ ਇਸ ਦੀ ਕੀਮਤ ਚੁਕਾ ਕੇ ਇਸ ਮਾਡਲ ਨੂੰ ਖਰੀਦ ਸਕਦਾ ਹੈ। ਇਸ ਮਾਡਲ ਦੇ 7 ਟੁਕੜੇ ਕੀਤੇ ਜਾ ਸਕਦੇ ਹਨ ਜੋ ਕਿ ਮੁੜ ਤੋਂ ਜੋੜੇ ਜਾ ਸਕਦੇ ਹਨ।
ਇਹ ਮਾਡਲ 19 ਮੀਟਰ ਲੰਬਾ ਹੈ ਅਤੇ ਇਸ ਦੀ ਉਚਾਈ ਚਾਰ ਮੀਟਰ ਹੈ।
ਇਸਨੂੰ ਬਣਾਉਣ ਵਾਲੇ ਮਾਰਕ ਜੈਕਬਸਨ ਦਾ ਕਹਿਣਾ ਹੈ ਕਿ ਇਸਦੇ ਨਾਲ ਦੇ ਉਸਨੇ ਕੁੱਲ 3 ਮਾਡਲ ਬਣਾਏ ਹਨ। ਇਨ੍ਹਾਂ ਵਿੱਚੋਂ ਇੱਕ ਜਲਦੀ ਹੀ ਦੇਸ਼ ਦੇ ਨੈਸ਼ਨਲ ਡਾਇਨੌਸਾਰ ਮਿਊਜ਼ਿਅਮ (ਕੈਨਬਰਾ) ਵਿਖੇ ਦਿਖਾਈ ਦੇਵੇਗਾ ਅਤੇ ਦੂਸਰਾ ਵਿਕਟੌਰੀਆ ਲੈਂਗਵੈਰਿਨ ਵਿਖੇ ਦਰਸ਼ਕਾਂ ਵਾਸਤੇ ਲਗਾਇਆ ਜਾ ਰਿਹਾ ਹੈ।
ਮਾਰਕ ਵੱਲੋਂ ਇਹ ਵੀ ਦੱਸਿਆ ਗਿਆ ਕਿ ਇਹ ਮਾਡਲ ਟਾਇਟੈਨੌਸਾਰਸ ਦਾ ਹੈ ਜੋ ਕਿ ਤਕਰੀਬਨ 65 ਮਿਲੀਅਨ ਸਾਲ ਪਹਿਲਾਂ ਇਸ ਧਰਤੀ ਉਪਰ ਆਮ ਹੀ ਪਾਇਆ ਜਾਂਦਾ ਸੀ।