ਮੈਲਬੋਰਨ ਵਿੱਚੋਂ ਲਾਕਡਾਊਨ ਖੁੱਲ੍ਹਿਆ -ਵਿਕਟੌਰੀਆ ਅੰਦਰ ਕਰੋਨਾ ਦਾ ਕੋਈ ਨਵਾਂ ਮਾਮਲਾ ਦਰਜ ਨਹੀਂ

ਮੈਲਬੋਰਨ ਅੰਦਰ ਲਗਾਇਆ ਗਿਆ 2 ਹਫ਼ਤਿਆਂ ਦਾ ਲਾਕਡਾਊਨ ਬੀਤੀ ਰਾਤ ਨੂੰ ਚੁੱਕ ਲਿਆ ਗਿਆ। ਵਿਕਟੌਰੀਆ ਦੇ ਕਾਰਜਕਾਰੀ ਪ੍ਰੀਮੀਅਰ ਜੇਮਜ਼ ਮਰਲੀਨੋ ਨੇ ਮੈਲਬੋਰਨ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਭ ਦੀ ਮਿਹਨਤ ਅਤੇ ਹਿੰਮਤ ਨਾਲ ਹੀ ਅਸੀਂ ਮੁੜ ਤੋਂ ਕਰੋਨਾ ਦੀ ਮਾਰ ਤੋਂ ਉਭਰ ਆਏ ਹਾਂ ਅਤੇ ਬੀਤੇ 24 ਘੰਟਿਆਂ ਦੌਰਾਨ ਰਾਜ ਅੰਦਰ ਕੋਈ ਵੀ ਨਵਾਂ ਕਰੋਨਾ ਦਾ ਸਥਾਨਕ ਸਥਾਂਨਾਂਤਰਣ ਦਾ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ।
ਰਾਜ ਅੰਦਰ ਬੀਤੇ 24 ਘੰਟਿਆਂ ਦੌਰਾਨ 17,600 ਕਰੋਨਾ ਦੇ ਟੈਸਟ ਵੀ ਕੀਤੇ ਗਏ ਹਨ ਅਤੇ ਇਸ ਦੌਰਾਨ ਮਹਿਜ਼ 1 ਮਾਮਲਾ, ਉਹ ਵੀ ਹੋਟਲ ਕੁਆਰਨਟੀਨ ਦਾ ਸਾਹਮਣੇ ਆਇਆ ਸੀ ਜੋ ਕਿ ਬਾਹਰਲੇ ਦੇਸ਼ ਤੋਂ ਇੱਥੇ ਆਇਆ ਸੀ।
ਰਾਜ ਅੰਦਰ ਹੁਣ ਕਰੋਨਾ ਦੇ 75 ਚਲੰਤ ਮਾਮਲੇ ਹਨ।

Install Punjabi Akhbar App

Install
×