
(ਦ ਏਜ ਮੁਤਾਬਿਕ) ਰਾਜ ਅੰਦਰ ਅੱਜ ਲਗਾਤਾਰ 18ਵਾਂ ਦਿਨ ਹੈ ਜਦੋਂ ਕਿ ਕਿਤੇ ਵੀ ਕਰੋਨਾ ਦਾ ਕੋਈ ਸਥਾਨਕ ਟ੍ਰਾਂਸਮਿਸ਼ਨ ਦਾ ਮਾਮਲਾ ਦਰਜ ਨਹੀਂ ਕੀਤਾ ਗਿਆ। ਹੋਟਲ ਕੁਆਰਨਟੀਨ ਦੇ ਮਾਮਲਿਆਂ ਅੰਦਰ 3 ਦਾ ਇਜ਼ਾਫ਼ਾ ਹੋਇਆ ਹੈ ਅਤੇ ਇਸ ਨਾਲ ਰਾਜ ਅੰਦਰ ਕੁਲ ਕਰੋਨਾ ਮਾਮਲਿਆਂ ਦਾ ਆਂਕੜਾ 4928 ਹੋ ਗਿਆ ਹੈ। ਬੀਤੀ ਰਾਤ 8 ਵਜੇ ਤੱਕ, ਬੀਤੇ 24 ਘੰਟਿਆਂ ਦੌਰਾਨ 10,551 ਕਰੋਨਾ ਟੈਸਟ ਕੀਤੇ ਗਏ ਜੋ ਕਿ ਇਸ ਤੋਂ ਪਹਿਲੇ ਦਿਨ 11,816 ਦੇ ਆਂਕੜੇ ਤੋਂ ਘੱਟ ਹਨ। ਅੱਜ ਸਵੇਰੇ ਤੋਂ ਹੀ ਮੈਲਬੋਰਨ ਤੋਂ ਆਉਣ ਵਾਲੀਆਂ ਫਲਾਈਟਾਂ ਵਿਚਲੇ ਯਾਤਰੀਆਂ ਦੀ ਪੂਰਨ ਸਕਰੀਨਿੰਗ ਚੱਲ ਰਹੀ ਹੈ ਅਤੇ ਇਸ ਦਾ ਕਾਰਨ ਹੋਟਲ ਕੁਆਰਨਟੀਨ ਦੇ ਇੱਕ ਵਰਕਰ ਦੇ ਕਰੋਨਾ ਪਾਜ਼ਿਟਿਵ ਹੋਣ ਨੂੰ ਦੱਸਿਆ ਜਾ ਰਿਹਾ ਹੈ। ਵਿਕਟੋਰੀਆਈ ਅਧਿਕਾਰੀਆਂ ਵੱਲੋਂ ਜਾਰੀ ਸੂਚੀ ਦੇ ਮੁਤਾਬਿਕ ਸਥਾਨਾਂ ਉਪਰ ਆਵਾਗਮਨ ਬਾਰੇ ਯਾਤਰੀਆਂ ਤੋਂ ਪੁੱਛ ਪੜਤਾਲ ਵੀ ਕੀਤੀ ਜਾ ਰਹੀ ਹੈ ਅਤੇ ਹਦਾਇਤਾਂ ਹਨ ਕਿ ਜਨਵਰੀ ਦੀ 30 ਤਾਰੀਖ ਤੱਗ ਅਗਰ ਕਿਸੇ ਨੇ ਮੈਲਬੋਰਨ ਵਿੱਚ ਸ਼ਿਰਕਤ ਕੀਤੀ ਹੈ ਤਾਂ ਉਹ ਵਿਕਟੋਰੀਆ ਸਰਕਾਰ ਦੀ ਵੈਬਸਾਈਟ (https://www.dhhs.vic.gov.au/case-locations-and-outbreaks-covid-19) ਉਪਰ ਜਾ ਕੇ ਉਕਤ ਸਥਾਨਾਂ ਦਾ ਵੇਰਵਾ ਚੈਕ ਕਰਨ ਅਤੇ ਜੇਕਰ ਅਜਿਹੇ ਸਥਾਨਾਂ ਉਪਰ ਕਿਸੇ ਨੇ ਆਵਾਗਮਨ ਕੀਤਾ ਹੈ ਤਾਂ ਤੁਰੰਤ ਆਪਣਾ ਕਰੋਨਾ ਟੈਸਟ ਕਰਵਾਏ ਅਤੇ ਨਾਲ ਹੀ 14 ਦਿਨਾਂ ਲਈ ਆਪਣੇ ਆਪ ਨੂੰ ਆਈਸੋਲੇਟ ਵੀ ਕਰੇ। ਸ਼ਿਰਕਤ ਵਾਲੀ ਤਾਰੀਖ ਤੋਂ 14 ਦਿਨ ਪੂਰੇ ਹੋਣ ਤੇ ਉਨ੍ਹਾਂ ਦਾ ਦੋਬਾਰਾ ਤੋਂ ਕਰੋਨਾ ਟੈਸਟ ਕੀਤਾ ਜਾਵੇਗਾ ਅਤੇ ਨਤੀਜਿਆਂ ਦੇ ਨਾਲ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।