ਮੈਲਬੋਰਨ ਦਾ ਹਵਾਈ ਅੱਡਾ ਸਭ ਤੋਂ ਜ਼ਿਆਦਾ ‘ਬਿਜ਼ੀ’

ਕੱਲ੍ਹ ਤੋ ਸ਼ੁਰੂ ਹੋ ਰਿਹਾ ਲੱਖਾਂ ਲੋਕਾਂ ਨੂੰ ਲਿਆਉਣ ਲਿਜਾਉਣ ਦਾ ਸਿਲਸਿਲਾ

ਕਿਉਂਕਿ ਰਾਜ ਭਰ ਦੇ ਸਕੂਲਾਂ ਵਿੱਚ ਕੱਲ੍ਹ ਤੋਂ ਛੁੱਟੀਆਂ ਹੋਣ ਜਾ ਰਹੀਆਂ ਹਨ ਅਤੇ ਇਸ ਦੇ ਚਲਦਿਆਂ, ਮੈਲਬੋਰਨ ਦਾ ਹਵਾਈ ਅੱਡਾ, ਬੀਤੇ 2 ਸਾਲਾਂ ਦੌਰਾਨ, ਹੁਣ ਸਭ ਤੋਂ ਜ਼ਿਆਦਾ ਵਿਅਸਤ ਹੋਣ ਦਾ ਸਮਾਂ ਹੰਢਾਵੇਗਾ ਅਤੇ ਲੋਕਾਂ ਦੀ ਸੇਵਾ ਵਿੱਚ ਦਿਨ ਰਾਤ ਹਾਜ਼ਿਰ ਰਹੇਗਾ।
ਹਵਾਈ ਅੱਡੇ ਦੇ ਸੀ.ਈ.ਓ. ਲੋਰੀ ਆਰਗਸ ਨੇ ਦੱਸਿਆ ਹੈ ਕਿ ਅਗਲੇ ਕੁੱਝ ਹਫ਼ਤਿਆਂ ਦੌਰਾਨ 2.1 ਮਿਲੀਅਨ ਤੋਂ ਵੀ ਜ਼ਿਆਦਾ ਲੋਕਾਂ ਦੇ ਹਵਾਈ ਜਹਾਜ਼ਾਂ ਰਾਹੀਂ ਮੈਲਬੋਰਨ ਹਵਾਈ ਅੱਡੇ ਤੋਂ ਉਡਾਣਾਂ ਭਰ ਕੇ ਇੱਥੋਂ ਜਾਉਣ ਅਤੇ ਜਾਂ ਫੇਰ ਇੱਥੇ ਆਉਣ ਦਾ ਸਿਲਸਿਲਾ ਜਾਰੀ ਰਹੇਗਾ। ਬਹੁਤਾਤ ਘਰੇਲੂ ਉਡਾਣਾਂ ਦੀ ਹੀ ਰਹੇਗੀ ਕਿਉਂਕਿ 1.6 ਮਿਲੀਅਨ ਦੇ ਕਰੀਬ, ਯਾਤਰੀਆਂ ਦੇ ਇੱਥੇ ਆਵਾ-ਗਮਨ ਦੀਆਂ ਸੰਭਾਵਨਾਵਾਂ ਹਨ ਜਦੋਂਕਿ ਅੰਤਰ-ਰਾਸ਼ਟਰੀ ਉਡਾਣਾਂ ਲਈ 447,000 ਸੀਟਾਂ ਬੁੱਕ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਬੇਸ਼ੱਕ, ਸਟਾਫ ਨੂੰ ਜ਼ਿਆਦਾ ਘੰਟੇ ਕੰਮ ਵੀ ਕਰਨਾ ਪੈ ਸਕਦਾ ਹੈ ਪਰੰਤੂ ਇਹ ਵੀ ਸਪਸ਼ਟ ਹੈ ਕਿ ਇਸ ਸਮੇਂ ਦੌਰਾਨ ਹਾਲੇ ਵੀ ਸਾਡੀਆਂ ਸੇਵਾਵਾਂ ਦਾ 80% ਹੀ ਇਸਤੇਮਾਲ (ਘਰੇਲੂ ਅਤੇ ਅੰਤਰ-ਰਾਸ਼ਟਰੀ ਉਡਾਣਾਂ) ਹੋ ਸਕੇਗਾ ਜਦੋਂ ਕਿ ਮੈਲਬੋਰਨ ਹਵਾਈ ਅੱਡੇ ਦੀ ਸਮਰੱਥਾ ਹੋਰ ਵੀ ਯਾਤਰੀਆਂ ਦੇ ਆਵਾਗਮਨ ਨੂੰ ਸੰਭਾਲਣ ਦੇ ਯੋਗ ਹੈ।
ਉਨ੍ਹਾਂ ਯਾਤਰੀਆਂ ਨੂੰ ਅਪੀਲ ਕੀਤੀ ਕਿ ਕਾਰਵਾਈਆਂ ਦੌਰਾਨ, ਉਨ੍ਹਾਂ ਦਾ ਕੁੱਝ ਸਮਾਂ ਜ਼ਿਆਦਾ ਲੱਗ ਸਕਦਾ ਹੈ ਪਰੰਤੂ ਉਹ ਆਪਣੇ ਨਿਯਤ ਸਮੇਂ ਤੇ ਹੀ ਹਵਾਈ ਅੱਡੇ ਉਪਰ ਚੈਕ-ਇਨ ਕਰਨ ਤਾਂ ਜੋ ਜ਼ਰੂਰਤ ਤੋਂ ਜ਼ਿਆਦਾ ਭੀੜ ਵਾਲੀ ਸਥਿਤੀ ਨਾ ਬਣ ਸਕੇ।

Install Punjabi Akhbar App

Install
×