ਮੈਲਬੋਰਨ ਦੀ ਲਗਾਤਾਰ ਪੰਜਵੇਂ ਸਾਲ ਵੀ ਸਰਦਾਰੀ ਬਰਕਰਾਰ

mel111ਇੱਕ ਸਮਾਜਿਕ ਸੰਸਥਾ ਵਲੋਂ ਕਰਵਾਏ ਗਏ ਤਾਜ਼ੇ ਸਰਵੇਖਣ ਵਿੱਚ ਮੈਲਬੋਰਨ ਨੂੰ ਲਗਾਤਾਰ ਪੰਜਵੀਂ ਵਾਰ ਦੁਨੀਆਂ ਦਾ ਸਭ ਤੋਂ ਵਧੀਆ ਰਹਿਣ ਯੋਗ ਸ਼ਹਿਰ ਐਲਾਨਿਆ ਗਿਆ ਹੈ।ਇਹ ਸਰਵੇਖਣ 140 ਦੇਸ਼ਾਂ ਵਿੱਚ ਕਰਵਾਇਆ ਗਿਆ ਤੇ ਇਹ ਵਧੀਆਂ ਸਿਹਤ ਸਹੂਲਤਾਂ,ਵਾਤਾਵਰਨ,ਉੱਚ ਸਿੱਖਿਆ,ਬੁਨਿਆਦੀ ਸਹੂਲਤਾਂ,ਸਥਿਰਤਾ ਅਤੇ ਸੱਭਿਆਚਾਰ ਤੇ ਆਧਾਰਿਤ ਸੀ।

ਆਸਟਰੀਆ ਦੇ ਸ਼ਹਿਰ ਵੀਆਨਾ ਨੂੰ ਦੂਜਾ ,ਕੈਨੇਡਾ ਦੇ ਸ਼ਹਿਰ ਵੈਨਕੂਵਰ ਅਤੇ ਟੋਰਾਂਟੋ ਨੂੰ ਕ੍ਰਮਵਾਰ ਤੀਜਾ ਅਤੇ ਚੌਥਾ ਸਥਾਨ ਮਿਲਿਆ ਹੈ।ਆਸਟਰੇਲੀਆ ਦੇ ਹੀ ਸ਼ਹਿਰ ਐਡੀਲੇਡ ਨੂੰ ਪੰਜਵਾਂ,ਸਿਡਨੀ ਨੂੰ ਸੱਤਵਾਂ,ਪਰਥ ਨੂੰ ਅੱਠਵਾਂ ਅਤੇ ਬ੍ਰਿਸਬੇਨ ਨੂੰ ਅਠਾਰਵਾਂ ਦਰਜਾ ਪ੍ਰਾਪਤ ਹੋਇਆ ਹੈ।

ਸਭ ਤੋਂ ਘੱਟ ਰਹਿਣਯੋਗ ਸ਼ਹਿਰਾਂ ਵਿੱਚ ਤ੍ਰਿਪੋਲੀ,ਲਾਊਸ,ਢਾਕਾ,ਪੋਰਟ ਮੋਰਸਬੀ ਐਲਾਨੇ ਗਏ ਹਨ।

ਮਨਦੀਪ ਸਿੰਘ ਸੈਣੀ