ਰਾਜਧਾਨੀ ’ਚ ‘ਤੀਆਂ ਦਾ ਮੇਲਾ’

‘ਪੰਜਾਬਣਾਂ ਵਲਿੰਗਟਨ ਦੀਆਂ ਬਣ ਕੇ ਮੇਲਣਾ ਆਉਣਗੀਆਂ’’

ਵਲਿੰਗਟਨ ਪੰਜਾਬੀ ਵੋਮੈਨ ਐਸੋਸੀਏਸ਼ਨ ਵੱਲੋਂ 28 ਅਗਸਤ ਨੂੰ ਕਰਵਾਈ ਜਾ ਰਹੀ ‘ਲੇਡੀਜ਼ ਕਲਚਰਲ ਨਾਈਟ’ ਦਾ ਪੋਸਟਰ ਜਾਰੀ

(ਵਲਿੰਗਟਨ ਪੰਜਾਬੀ ਵੋਮੈਨ ਐਸੋਸੀਏਸ਼ਨ ਵੱਲੋਂ ਰੰਗਦਾਰ ਪੋਸਟਰ ਜਾਰੀ ਕਰਨ ਸਮੇਂ ਇਕੱਤਰ ਮਹਿਲਾਵਾਂ)

ਔਕਲੈਂਡ :ਵਲਿੰਗਟਨ ਪੰਜਾਬੀ ਵੋਮੈਨ ਐਸੋਸੀਏਸ਼ਨ ਵੱਲੋਂ 28 ਅਗਸਤ ਦਿਨ ਸ਼ਨੀਵਾਰ ਨੂੰ ਟਾਊਨ ਹਾਲ, 32 ਲੇਂਗਸ ਰੋਡ, ਲੋਅਰ ਹੱਟ ਵਿਖੇ ‘ਲੇਡੀਜ਼ ਕਲਚਰਲ ਨਾਈਟ’ (ਤੀਆਂ ਦਾ ਮੇਲਾ) ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਵਲਿੰਗਟਨ ਵਸਦੀਆਂ ਪੰਜਾਬਣਾ ਨੇ ਇਕ ਰੰਗਦਾਰ ਪੋਸਟਰ ਜਾਰੀ ਕੀਤਾ। ਇਸ ਵਾਰ ਜਿੱਥੇ ਵਲਿੰਗਟਨ ਦੀਆਂ ਮਹਿਲਾਵਾਂ ਗਿੱਧੇ ਭੰਗੜੇ ਦੇ ਵਿਚ ਭਾਗ ਲੈਣਗੀਆਂ ਉਥੇ ਔਕਲੈਂਡ ਤੋਂ ਵੀ ਨਿਊਜ਼ੀਲੈਂਡ ਸਿੱਖ ਵੋਮੈਨ ਐਸੋਸੀਏਸ਼ਨ ਦੀ ਟੀਮ, ਪੰਜਾਬੀ ਹੈਰੀਟੇਜ ਦੀ ਟੀਮ ਵੀ ਪਹੁੰਚ ਰਹੀ ਹੈ। ਕ੍ਰਾਈਸਟਚਰਚ ਤੋਂ ਇੰਡੀਅਨ ਐਨ. ਜ਼ੈਡ ਦੀ ਟੀਮ ਅਤੇ ਹਮਿਲਟਨ ਤੋਂ ਰੂਹ ਪੰਜਾਬ ਦੀ ਟੀਮ ਵੀ ਪਹੁੰਚੇਗੀ।  ਅਜੀਤ ਸਿੰਘ ਸੈਣੀ ਔਕਲੈਂਡ ਤੋਂ ਆਪਣਾ ਢੋਲ ਲੈ ਕੇ ਪਹੁੰਚਣਗੇ ਜਦ ਕਿ ਹਰਜੀਤ ਕੌਰ ਅਤੇ ਜਯੋਤੀ ਵਿਰਕ ਕੁਲਾਰ ਸਟੇਜ ਸੰਚਾਲਨ ਦੇ ਨਾਲ-ਨਾਲ ਪੇਸ਼ਕਾਰੀ ਵੀ ਕਰਨਗੀਆਂ। ਸੋਹਣੇ-ਸੋਹਣੇ ਪੰਜਾਬੀ ਸੂਟਾਂ ਦੇ ਨਾਲ ਤਸਵੀਰਾਂ ਖਿਚਵਾਉਣ ਲਈ ਵੀ ਫੋਟੋ ਬੂਥ ਬਣਾਇਆ ਜਾਵੇਗਾ। ਇਸ ਲੇਡੀਜ਼ ਨਾਈਟ ਦੀ ਹਰ ਸਾਲ ਵਲਿੰਗਟਨ ਵਸਦੀਆਂ ਪੰਜਾਬਣਾਂ ਨੂੰ ਕਾਫੀ ਉਤਸੁਕਤਾ ਨਾਲ ਉਡੀਕ ਰਹਿੰਦੀ ਹੈ ਅਤੇ ਵਲਿੰਗਟਨ ਵਾਲੀਆਂ ਪੰਜਾਬਣਾਂ ਨੇ ਆਪਣੀਆਂ ਬੋਲੀਆਂ ਵੀ ਬਣਾਈਆਂ ਹੋਈਆਂ ਹਨ।

Welcome to Punjabi Akhbar

Install Punjabi Akhbar
×
Enable Notifications    OK No thanks