ਅਮਿੱਟ ਯਾਦਾਂ ਛੱਡ ਗਿਆ “ਮੇਲਾ ਪੰਜਾਬਣਾਂ ਦਾ ਦੋ” ਜਸਕਿਰਨ ਨੇ ਕੀਤਾ ਕਮਾਲ ਦਾ ਮੰਚ ਸੰਚਾਲਨ

20180711_230300
(“ਬ੍ਰਿਸਬੇਨ ਗਿੱਧਾ ਗਰੁੱਪ” ਦੀਆਂ ਕੁਡ਼ੀਆਂ ਨੂੰ ਪ੍ਰਬੰਧਕਾਂ ਵੱਲੋਂ ਦਿੱਤਾ ਗਿਆ ਸਨਮਾਨ  ਚਿੰਨ)

ਮੇਲਾ ਪੰਜਾਬਣਾਂ ਦਾ ਦੋ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਰੌਕੀ ਭੁੱਲਰ, ਕਮਰ ਬੱਲ ਤੇ ਸੰਨੀ ਅਰੋੜਾ ਦੇ ਸੁਚੱਜੇ ਪ੍ਰਬੰਧਾਂ ਸਦਕਾ ਇਸ ਵਾਰ ਮੇਲਾ ਪੰਜਾਬਣਾਂ ਦਾ ਬਹੁਤ ਹੀ ਸਫਲ ਰਿਹਾ। ਮੇਲੇ ਵਿਚ ਬ੍ਰਿਸਬਨੇ ਦੇ ਵੱਖ ਵੱਖ ਇਲਾਕਿਆਂ ਤੋਂ ਸੈਂਕੜਿਆਂ ਦੀ ਗਿਣਤੀ ਵਿਚ ਮੁਟਿਆਰਾਂ ਪੁੱਜੀਆਂ। ਬ੍ਰਿਸਬੇਨ ਦਾ ਰੋਚਕਲੀ ਸ਼ੋ ਗ੍ਰਾਉੰਡ ਖਚਾਖਚ ਭਰਿਆ ਹੋਇਆ ਸੀ। ਮੇਲੇ ਵਿਚ ਪੇਸ਼ ਪੰਜਾਬੀ ਸਭਿਆਚਾਰ ਨਾਲ ਸਬੰਧਤ ਹੋਰ ਵਣਗੀਆਂ ਤੋਂ ਇਲਾਵਾ ਮੁਖ ਅਕਰਸ਼ਣ ਗਾਇਕ ਅਰਜੁਨ ਤੇ ਬੱਬਲ ਰਾਏ ਦੀ ਗਾਇਕੀ ਰਹੀ ਜਿਸ ਵਿੱਚ ਓਹਨਾ ਆਪਣੇ ਨਵੇਂ ਪੁਰਾਣੇ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ। ਇਸ ਤੋਂ ਇਲਾਵਾ 5-6 ਸਾਲ ਦੇ ਬੱਚੀਆਂ ਨੇ ਗੀਤ “ਲੌਂਗ ਤੇ ਮੈਂ ਲਾਚੀ”  ਤੇ ਗਿੱਧਾ ਪੇਸ਼ ਕੀਤਾ। ਗੁਰਕੀਰਤ ਕੌਰ ਤੇ ਹਰਵਿੰਦਰ ਵੱਲੋਂ ਗਿੱਧੇ ਪੇਸ਼ਕਾਰੀ ਕਰ ਦਰਸ਼ਕਾਂ ਦਾ ਮਨੋਰੰਜਨ ਕੀਤਾ। 30 ਤੋਂ 40 ਸਾਲ ਦੀਆਂ ਔਰਤਾਂ ਵੱਲੋਂ ਬੋਲੀਆਂ ਪਾਕੇ ਦਰਸ਼ਕਾਂ ਦੀ ਭਰਪੂਰ ਵਾਹ ਵਾਹ ਖਟੀ। “ਬ੍ਰਿਸਬੇਨ ਗਿੱਧਾ ਗਰੁੱਪ” ਦੀਆਂ ਕੁੜੀਆਂ ਵੱਲੋਂ ਗਿੱਧਾ ਆਈਟਮਾਂ ਨੇ ਸ੍ਰੋਤਿਆਂ ਵੱਲੋਂ ਬਹੁਤ ਵਾਹਵਾ ਕੀਤੀ ਗਈ। ਕੁਲ ਮਿਲਾਕੇ “ਮਲਾ ਪੰਜਾਬਣਾਂ ਦਾ ਦੋ” ਦੇ ਕਲਾਕਾਰਾਂ ਵੱਲੋਂ ਪੇਸ਼ ਵੱਖ ਵੱਖ ਵਣਗੀਆਂ ਦਾ ਦਰਸ਼ਕਾਂ ਨੇ ਭਰਪੂਰ ਆਨੰਦ ਮਾਣਿਆ। ਜਸਕਿਰਨ ਵੱਲੋਂ ਕੀਤੇ ਗਏ ਸਟੇਜ ਸੰਚਾਲਨ ਨੂੰ ਸਭ ਨੇ ਸਰਾਹਿਆ। ਆਖਿਰ ਇਹ ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ਅਗਲੇ ਸਾਲ ਫਿਰ ਮਿਲਣ ਦੇ ਵਾਅਦੇ ਨਾਲ ਸਮਾਪਤ ਹੋਇਆ। ਮੇਲੇ ਦੇ ਸਪਾਂਸਰਾਂ ਵਿਚ ਨਿਊ ਇੰਗਲੈਂਡ ਕਾਲਜ ਤੋਂ ਅਜੀਤਪਾਲ, ਬੁਲਜ਼ ਆਈ ਤੋਂ ਅਮਨ ਭੰਗੂ ਸ਼ਾਮਿਲ ਸਨ। ਇਸ ਮੌਕੇ ਦਰਸ਼ਕਾਂ ਨੇ ਸਵਾਦੀ ਪੰਜਾਬੀ ਖਾਣੇ ਦਾ ਆਨੰਦ ਵੀ ਮਾਣਿਆ। ਵੀਡੀਓਗਰਾਫੀ ਤੇ ਫੋਟੋਆਂ ਖਿੱਚਣ ਦਾ ਕੰਮ ਦਿ ਮੀਡਿਆ ਫੈਮਿਲੀ ਤੋਂ ਹਨੀ ਨੇ ਕੀਤੀ। ਪ੍ਰਬੰਧਕਾਂ ਨੇ ਮੇਲੇ ਵਿਚ ਪੁੱਜੇ ਸਮੁੱਚੇ ਦਰਸ਼ਕਾਂ ਤੇ ਹੋਰ ਸਹਿਯੋਗੀਆਂ ਦਾ ਧੰਨਵਾਦ ਕੀਤਾ ਹੈ।

Install Punjabi Akhbar App

Install
×