ਜੀਲੌਂਗ ਵਿੱਚ ਮਨਾਇਆ ਜਾ ਰਿਹਾ ‘ਮੇਲਾ ਜੀਲੌਂਗ ਦਾ’

ਜੀਲੌਂਗ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਜਾਬੀ ਸਵੈਗ ਜੀਲੌਂਗ ਦੀ ਤਰਫੋਂ ਸਭਿਆਚਾਰਕ ਵੰਨਗੀਆਂ ਨਾਲ ਭਰਪੂਰ, ਸਭ ਦਾ ਸਾਂਝਾ ਅਤੇ ਪਰਿਵਾਰਿਕ ਪ੍ਰੋਗ੍ਰਾਮ ‘ਮੇਲਾ ਜੀਲੌਂਗ ਦਾ’ ਆਯੋਜਿਤ ਕੀਤਾ ਜਾ ਰਿਹਾ ਹੈ। ਜਿਸ ਵਿੱਚ ਕਿ ਸਭਿਆਚਾਰਕ ਗਤੀਵਿਧੀਆਂ ਦੇ ਤਹਿਤ ਮਲਵਈ ਗਿੱਧਾ, ਗਿੱਧਾ, ਭੰਗੜਾ, ਲਾਈਵ ਡੀ.ਜੇ., ਮਿਊਜ਼ਿਕਲ ਚੇਅਰ, ਸਰਪਰਾਈਜ਼ ਗਿਫਟਾਂ ਆਦਿ ਦੇ ਨਾਲ ਨਾਲ ਬੱਚਿਆਂ ਦੀਆਂ ਗਤੀਵਿਧੀਆਂ ਦੇ ਪ੍ਰੋਗਰਾਮ ਵੀ ਹੋਣਗੇ।
ਇਹ ਮੇਲਾ ਜੁਲਾਈ ਦੀ 3 ਤਾਰੀਖ, 2021, ਦਿਨ ਸ਼ਨਿਚਰਵਾਰ, ਨੂੰ ਦੁਪਹਿਰ ਦੇ 1 ਵਜੇ ਤੋਂ ਸ਼ਾਮ ਦੇ 6 ਵਜੇ ਤੱਕ, ਸੈਂਟਨਰੀ ਹਾਲ, 1-9 ਕਾਕਸ ਰੋਡ ਨੋਰਲੇਨ ਵਿਕ. 3214 ਵਿਖੇ ਆਯੋਜਿਤ ਕੀਤਾ ਜਾਵੇਗਾ।
ਆਨਲਾਈਨ ਟਿਕਟਾਂ ਆਦਿ ਲਈ www.premiertickets.co ਤੇ ਵਿਜ਼ਿਟ ਕੀਤਾ ਜਾ ਸਕਦਾ ਹੈ ਅਤੇ ਸਟਾਲਾਂ ਲਈ ਜਾਂ ਸਪਾਂਸਰਸ਼ਿਪ ਆਦਿ ਦੀ ਜਾਣਕਾਰੀ ਲਈ ਪ੍ਰੀਤ ਖਿੰਦਾ (0430924250) ਨੂੰ ਅਤੇ ਜਾਂ ਫੇਰ ਰਮਨ ਮਾਰੂਪੁਰ (0416 159 485) ਅਤੇ ਪਰਮਿੰਦਰ ਸਿੰਘ ਸਿੱਧੂ (0430 002 659) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Welcome to Punjabi Akhbar

Install Punjabi Akhbar
×
Enable Notifications    OK No thanks