ਸਟਾਈਲ ਐਨ.ਜ਼ੈੱਡ ਅਤੇ ਇੰਡੋ-ਸਪਾਈਸ ਵਰਲਡ, ਆਕਲੈਂਡ ਅਤੇ ਪੁੱਕੀ-ਕੁਈ ਵਿਖੇ ਲੇਡੀਜ਼ ਨੇਸ਼ਨ ਲੜੀ ਦੇ ਤਹਿਤ ਟੀ-ਪੁੱਕੀ ਦੇ ਉਰਚਰਡ ਚਰਚ ਹਾਲ ਵਿਖੇ ਰਵਾਇਤੀ ਅੰਦਾਜ਼ ਵਿੱਚ ਬੀਬੀਆਂ-ਭੈਣਾਂ ਲਈ ਇੱਕ ਸਭਿਆਚਾਰਕ ਸ਼ਾਮ (27 ਸਿਤੰਬਰ ਐਤਵਾਰ) ਆਯੋਜਨ ਕੀਤੀ ਗਈ। ਇਸ ਨਿਵੇਕਲੇ ਅੰਦਾਜ਼ ਵਾਲੇ ਮੇਲੇ ਪ੍ਰਤੀ ਕੈਟੀਕੈਟੀ, ਪਾਪਾਮੋਆ, ਰੋਟੂਰੂਆ, ਟੌਰੰਗਾ ਅਤੇ ਟੀ-ਪੁੱਕੀ ਦੀਆਂ ਭੈਣਾਂ-ਭਰਜਾਈਆਂ ਵਿੱਚ ਭਾਰੀ ਉਤਸ਼ਾਹ ਪਾਇਆ ਗਿਆ। ਇਸ ਪਰਦੇਸਣਾਂ ਦੀ ਮਹਿਫਿਲ ਦੀ ਸ਼ੁਰੂਆਤ ਵਿੱਚ ਰਾਤ ਦਾ ਖਾਣੇ ਦੀ ਸੇਵਾ ਨਿਭਾਈ ਗਈ (ਧੰਨਵਾਦ ਸਹਿਤ ਟੀ-ਪੁੱਕੀ ਗੁਰੂ ਘਰ ਅਤੇ ਬੇਅ ਆਫ ਪਲੈਂਟੀ ਸਿੱਖ ਸੁਸਾਇਟੀ ) ਅਤੇ ਉਪਰੰਤ, ਮੰਚ ਤੋਂ ਪੰਜਾਬ ਦੇ ਲੋਕ-ਰੰਗ ਨਾਲ ਸੰਬੰਧਿਤ ਵੰਨਗੀਆਂ ਪੇਸ਼ ਕੀਤੀਆਂ ਗਈਆਂ, ਜਿਸ ਵਿੱਚ ਟੀ-ਪੁੱਕੀ ਦੀਆਂ ਸਥਾਨਕ ਕਲਾਕਾਰ ਅਤੇ ਨੰਨ੍ਹੀਆਂ ਬੱਚੀਆਂ ਵੀ ਹਾਜ਼ਰੀ ਲਗਵਾਈ। ਸਵਾਲ-ਜਵਾਬ ਦੇ ਦੌਰ ਹੋਏ ਅਤੇ ਢੇਰ ਸਾਰੇ ਇਨਾਮ ਤਕਸੀਮ ਕੀਤੇ ਗਏ। ਕੁੱਝ ਮਜ਼ਾਹੀਆ ਗੱਲਾਂ-ਬਾਤਾਂ ਅਤੇ ਉਪਰੰਤ ਰਵਾਇਤੀ ਲੋਕ-ਸੰਗੀਤਕ ਧੁਨਾਂ ਨਾਲ ਰੌਣਕ ਲੱਗੀ। ਇਸ ਇਲਾਕੇ ਵਿੱਚ ਵਸਦੇ ਸਮੁੱਚੇ ਪੰਜਾਬੀ ਭਾਈਚਾਰੇ ( ਵਿਸ਼ੇਸ਼ ਧੰਨਵਾਦ-ਸ. ਲਹਿੰਬਰ ਸਿੰਘ, ਸ. ਮਨੋਹਰ ਸਿੰਘ ਢੇਸੀ, ਸ. ਪਰਮਜੀਤ ਸਿੰਘ ਅਤੇ ਸ. ਬਲਜੀਤ ਸਿੰਘ ਬਾਧ ਅਤੇ ਵਲੰਟੀਅਰਜ਼ ਬੀਬੀਆਂ), ਦੇ ਅੰਗ-ਸੰਗ ਇਸ ਮੇਲੇ ਨੂੰ ਇੰਡੋ-ਸਪਾਈਸ ਵਰਲਡ-ਵੈਸਟਰਨ ਯੂਨੀਅਨ ਤੋਂ ਇਲਾਵਾ ਨਾਵਲਟੀ ਇੰਡੀਅਨ ਸਵੀਟਸ (ਟੌਰੰਗਾ), ਪਾਸਲਾ ਲਿਮਿਟਡ (ਸ.ਭੁਪਿੰਦਰ ਸਿੰਘ ਪਾਸਲਾ), ਈਕੋ ਟਰੈਵਲ ਟੌਰੰਗਾ (ਸ. ਦਲਜੀਤ ਸਿੰਘ ਸੋਨੀ), ਸਪਾਰਕਲ ਜਿਊਲਰਜ਼ ( ਹੈਪੀ ਜੀ ਅਤੇ ਬਿੱਟੀ ਜੀ), ਦੀ ਫੰਡ ਮਾਸਟਰ (ਸ਼੍ਰੀ ਦੇਵ ਢੀਂਗਰਾ), ਏਮਸ ਗਲੋਬਲ ਇਮੀਗ੍ਰੇਸ਼ਨ (ਸ਼ੀਮਤੀ ਅਰੂਨਿਮਾ ਢੀਂਗਰਾ) ਅਤੇ ਬੇਅ ਆਫ ਪਲੈਂਟੀ ਲੇਡੀਜ਼ ਕਮਊਨਿਟੀ ਦਾ ਵੱਡਮੁੱਲਾ ਸਹਿਯੋਗ ਪ੍ਰਾਪਤ ਹੋਇਆ।ਸਟਾਈਲ ਐਨ.ਜ਼ੈੱਡ ਦੇ ਪ੍ਰੰਬਧਕ ਲੱਕੀ ਸੈਣੀ ਹੋਰਾਂ ਨੇ ਇਸ ਇਲਾਕੇ ਦਾ ਧੰਨਵਾਦ ਕਰਦਿਆਂ ਜਾਣਕਾਰੀ ਦਿੱਤੀ ਕਿ ਇਸ ਮੇਲੇ ਤੋਂ ਹੋਈ ਆਮਦਨ ਵਿੱਚੋਂ ਸਟਾਰਸ਼ਿੱਪ ਹਸਪਤਾਲ ਨੂੰ ਦਾਨ ਦਿੱਤਾ ਜਾਵੇਗਾ।
ਲੱਕੀ ਸੈਣੀ