ਆਈ. ਐਸ. ਦਾ ਟਵਿਟਰ ਅਕਾਊਂਟ ਚਲਾਉਣ ਵਾਲੇ ਮਹੇਦੀ ਨੂੰ 5 ਦਿਨਾਂ ਪੁਲਿਸ ਹਿਰਾਸਤ ‘ਚ ਭੇਜਿਆ

mehndi

ਅੰਤਰਰਾਸ਼ਟਰੀ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਇਰਾਕ ਐਂਡ ਸੀਰੀਆ ਦੇ ਸਮਰਥਨ ‘ਚ ਕਥਿਤ ਰੂਪ ‘ਚ ਟਵਿਟਰ ਅਕਾਊਂਟ ਚਲਾਉਣ ਵਾਲੇ ਮੇਹਦੀ ਮਸਰੂਰ ਬਿਸਵਾਸ ਨੂੰ 5 ਦਿਨਾਂ ਪੁਲਿਸ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ। ਪੁਲਿਸ ਅਪਰਾਧ ਸ਼ਾਖਾ ਦੇ ਅਧਿਕਾਰੀ ਅਭਿਸ਼ੇਕ ਗੋਇਲ ਨੇ ਕਿਹਾ ਕਿ ਬੇਂਗਲੁਰੂ ਸੀ.ਸੀ.ਬੀ. ਪੁਲਿਸ ਨੂੰ ਮੇਹਦੀ ਮਸਰੂਰ ਦੀ 5 ਦਿਨਾਂ ਦੀ ਹਿਰਾਸਤ ਮਿਲੀ ਹੈ। ਉਸ ਨੂੰ ਕੱਲ੍ਹ ਰਾਤ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ। ਪੁਲਿਸ ਨੇ ਕੱਲ੍ਹ ਕਿਹਾ ਸੀ ਕਿ ਮੇਹਦੀ ਸਮਸੂਰ ਬਿਸਵਾਸ ਨੇ ਕਬੂਲ ਕੀਤਾ ਹੈ ਕਿ ਉਹ ਜਿਹਾਦ ਸਮਰਥਕ ਟਵਿਟਰ ਅਕਾਊਂਟ ਚਲਾ ਰਿਹਾ ਸੀ ਜੋ ਆਈ.ਐਸ.ਆਈ.ਐਸ. ‘ਚ ਭਰਤੀ ਹੋਣ ਵਾਲੇ ਨਵੇਂ ਮੈਂਬਰਾਂ ਲਈ ਭੜਕਾਉਣ ਅਤੇ ਸੂਚਨਾ ਦਾ ਸਰੋਤ ਬਣ ਗਿਆ ਸੀ। ਉਸ ‘ਤੇ ਕਈ ਮਾਮਲਿਆਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਤੇ ਕਾਰਵਾਈ ਜਾਰੀ ਹੈ।