ਮਹਿਲ ਕਲਾਂ ਗੁਰੂ ਘਰ ਦੀ ਕਮੇਟੀ ਚੋਣ ਵਾਲੀ ਮੀਟਿੰਗ ਚੜੀ ਹੰਗਾਮਿਆਂ ਦੀ ਭੇਂਟ

ਅਗਲ਼ੀ ਚੋਣ ਮੀਟਿੰਗ 10 ਮਾਰਚ ਨੂੰ ਹੋਵੇਗੀ

(ਗੁਰਦੁਆਰਾ ਸਾਹਿਬ ਮਹਿਲ ਕਲਾਂ ਵਿਖੇ ਕਮੇਟੀ ਦੀ ਚੋਣ ਦੌਰਾਨ ਆਪਣਾ ਪੱਖ ਰੱਖਦੇ ਨੌਜਵਾਨ)
(ਗੁਰਦੁਆਰਾ ਸਾਹਿਬ ਮਹਿਲ ਕਲਾਂ ਵਿਖੇ ਕਮੇਟੀ ਦੀ ਚੋਣ ਦੌਰਾਨ ਆਪਣਾ ਪੱਖ ਰੱਖਦੇ ਨੌਜਵਾਨ)

ਮਹਿਲ ਕਲਾਂ  – ਗੁਰਦੁਆਰਾ ਗੁਰੂਸਰ ਸਾਹਿਬ ਪਾਤਸ਼ਾਹੀ ਛੇਵੀਂ ਮਹਿਲ ਕਲਾਂ ਦੀ ਪ੍ਰਬੰਧਕ ਕਮੇਟੀ ਦੀ ਸਲਾਨਾ ਚੋਣ ਅੱਜ ਰੋਲ਼ੇ ਰੱਪੇ ਦੀ ਭੇਟ ਚੜ ਗਈ ਅਤੇ ਇਹ ਚੋਣ ਜੰਗ ਦਾ ਅਖਾੜਾ ਬਣ ਕੇ ਰਹਿ ਗਈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸਾਬਕਾ ਪ੍ਰਧਾਨ ਸੇਰ ਸਿੰਘ ਖਾਲਸਾ ਨੂੰ ਸਿੱਖ ਸੰਗਤਾਂ ਵੱਲੋਂ ਸਿਰਪਾਓ ਪਾ ਕੇ ਪ੍ਰਧਾਨ ਬਣਾ ਕੇ ਜੈਕਾਰੇ ਛੱਡ ਦਿੱਤੇ ਤੇ ਸਿੱਖ ਆਗੂ ਇਕਾਬਲ ਸਿੰਘ ਧਾਲੀਵਾਲ ਨੂੰ ਖਜਾਨਚੀ ਐਲਾਨ ਦਿੱਤਾ। ਪਰ ਸਥਿਤੀ ਉਸ ਸਮੇਂ ਦਿਲਚਸਪ ਬਣ ਗਈ ਜਦੋਂ ਨਵੇਂ ਪ੍ਰਧਾਨ ਥਾਪੇ ਸੇਰ ਸਿੰਘ ਤੇ ਉਸ ਦੇ ਪਰਵਾਰਕ ਮੈਂਬਰਾਂ ਨੇ ਵਿਦੇਸ਼ ਜਾਣ ਦਾ ਹਵਾਲਾ ਦਿੰਦਿਆਂ ਪ੍ਰਧਾਨਗੀ ਕਰਨ ਤੋਂ ਇਨਕਾਰ ਕਰ ਦਿੱਤਾ । ਇਸ ਤੋਂ ਬਾਅਦ ਸਾਬਕਾ ਪ੍ਰਧਾਨ ਬਾਬਾ ਸੇਰ ਸਿੰਘ ਨੇ ਸੰਗਤਾਂ ਸਾਹਮਣੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਜੇਕਰ ਸੰਗਤਾਂ ਮੈਨੂੰ ਲੰਮੇ ਸਮੇਂ ਸੇਵਾ ਕਰਨ ਦਾ ਮੌਕਾ ਦਿੰਦਿਆਂ ਹਨ ਤਾਂ ਮੈਂ ਪੱਕੇ ਤੌਰ ਤੇ ਸੇਵਾ ਕਰਨ ਲਈ ਤਿਆਰ ਹਾਂ। ਇਸ ਉਪਰੰਤ ਸੰਗਤਾਂ ਵੱਲੋਂ ਵਿਚਾਰ ਕਰਨ ਤੋਂ ਬਾਅਦ ਕਮੇਟੀ ਮੈਂਬਰ ਹਰੀ ਸਿੰਘ ਚੀਮਾ ਅਤੇ ਹਰਬੰਸ ਸਿੰਘ ਛੰਨਾ ਵਾਲਿਆਂ ਦੇ ਨਾਮਾਂ ਤੇ ਵਿਚਾਰ ਕੀਤੀ ਗਈ ਪਰ ਉਨ੍ਹਾਂ ਤੇ ਵੀ ਸਹਿਮਤੀ ਨਾ ਹੋ ਸਕੀ। ਗੁਰਦੁਆਰਾ ਸਾਹਿਬ ਵਿੱਚ ਵੱਡੀ ਗਿਣਤੀ ਹਾਜਰ ਦਲਿਤ ਭਾਈਚਾਰੇ ਦੇ ਲੋਕਾਂ ਨੇ ਕਿਹਾ ਕਿ ਗੁਰੂ ਸਾਹਿਬਾਨ ਤੁਹਾਡੇ ਇਕੱਲਿਆਂ ਦੇ ਨਹੀ ਹਨ , ਤੇ ਉਨ੍ਹਾਂ ਹੀ ਹੱਕ ਸਾਡਾ ਬਣਦਾ ਹੈ ਕਿਉਂਕਿ ਹਰ ਵਾਰ ਜਨਰਲ ਕੈਟਾਗਰੀ ਦੇ ਲੋਕ ਹੀ ਪ੍ਰਧਾਨ ਬਣਦੇ ਆ ਰਹੇ ਹਨ ਤੇ ਇਸ ਉਪਰੰਤ ਦਲਿਤ ਭਾਈਚਾਰੇ ਨੇ ਕਮੇਟੀ ਚ ਲੰਮੇ ਸਮੇਂ ਤੋਂ ਸੇਵਾ ਕਰਦੇ ਆ ਰਹੇ ਮੇਜਰ ਸਿੰਘ ਕਲੇਰ ਦਾ ਨਾਮ ਵੀ ਪ੍ਰਧਾਨਗੀ ਲਈ ਪੇਸ਼ ਕੀਤਾ ਪਰ ਫਿਰ ਵੀ ਇਹ ਚੋਣ ਹੰਗਾਮਿਆਂ ਦੀ ਭੇਟ ਚੜ ਗਈ। ਇਥੇ ਹੀ ਬੱਸ ਨਹੀ ਪਿਛਲੇ ਕੁਝ ਦਿਨ ਪਹਿਲਾ ਗੁਰੂ ਘਰ ਚ ਗ੍ਰੰਥੀ ਸਿੰਘ,ਕਥਾ ਵਾਚਕ ਦੀ ਸੇਵਾ ਕਰਦੇ ਆ ਰਹੇ 2 ਨੌਜਵਾਨ ਜਸਵਿੰਦਰ ਸਿੰਘ ਸਹਿਜੜਾ ਅਤੇ ਜਗਸੀਰ ਸਿੰਘ ਮਹਿਲ ਕਲਾਂ ਨੂੰ 7-7 ਹਜ਼ਾਰ ਤੋਂ ਵਧਾ ਕੇ 12-12 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖ਼ਾਹਾਂ ਦੇਣ ਦਾ ਮਾਮਲਾ ਰੱਖਿਆ ਗਿਆ ਤਾਂ ਗੁਰਦੁਆਰਾ ਪਾਤਸ਼ਾਹੀ ਛੇਂਵੀ ਮਹਿਲ ਕਲਾਂ ਦੀ ਕਮੇਟੀ ਦੇ ਮੈਂਬਰਾਂ ਨੇ ਇੰਨੀਆਂ ਤਨਖਾਹਾਂ ਦੇਣ ਸਪੱਸ਼ਟ ਤੌਰ ‘ਤੇ ਇਨਕਾਰ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਤਾਂ 1 ਮਾਰਚ ਨੂੰ ਹੀ ਦੋਵਾਂ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਸੀ, ਇਸ ਲਈ ਉਨ੍ਹਾਂ ਦਾ ਹੁਣ ਉਨ੍ਹਾਂ ਨਾਲ ਕੋਈ ਵਾਹ-ਵਾਸਤਾ ਨਹੀਂ। ਰਾਗੀ ਜਗਸੀਰ ਸਿੰਘ ਖਾਲਸਾ, ਹੈੱਡ ਗ੍ਰੰਥੀ ਜਸਵਿੰਦਰ ਸਿੰਘ ਨੇ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਕਮੇਟੀ ਤੇ ਦੋਸ ਲਗਾਉਂਦਿਆਂ ਕਿਹਾ ਕਿ ਇਥੇ ਤਾਂ ਸੇਵਾ ਕਰਨ ਵਾਲਿਆਂ ਦਾ ਨਹੀ ਚੌਧਰਾਂ ਦੇ ਭੁੱਖਿਆਂ ਦਾ ਰਾਜ ਹੈ। ਇਸ ਚੋਣ ਦੌਰਾਨ ਪੂਰਾ ਸਮਾਂ ਮਹੌਲ ਆਪਸੀ ਖਹਿਬਾਜ਼ੀ ਤੇ ਇੱਕ ਦੂਜੇ ਤੇ ਦੂਸਣਬਾਜੀ ਕਰਦੇ ਰਹੇ। ਅਖੀਰ ਵਿੱਚ ਸੰਗਤਾਂ ਨੇ ਫੈਸਲਾ ਕੀਤਾ ਕਿ ਕਮੇਟੀ ਚੋਣ ਅਗਲੀ 10 ਮਾਰਚ ਦੀ ਮੀਟਿੰਗ ਚ ਕੀਤੀ ਜਾਵੇਗੀ।

(ਗੁਰਭਿੰਦਰ ਗੁਰੀ)

mworld8384@yahoo.com

Install Punjabi Akhbar App

Install
×