ਮਹਿਲ ਕਲਾਂ 27 ਜੁਲਾਈ – ਆਮ ਆਦਮੀ ਪਾਰਟੀ ਹਲਕਾ ਮਹਿਲ ਕਲਾਂ ਦੇ ਵਲੰਟੀਅਰਾਂ ਤੇ ਅਹੁਦੇਦਾਰਾਂ ਦੀ ਭਰਵੀਂ ਮੀਟਿੰਗ ਹੋਈ । ਇਸ ਮੀਟਿੰਗ ਵਿੱਚ ਸਮੂਹ ਵਲੰਟੀਅਰਾਂ ਵੱਲੋ ਦਿੱਲੀ ਹਾਈ ਕਮਾਂਡ ਵੱਲੋ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੂੰ ਅਹੁਦੇ ਤੋ ਲਾਂਭੇ ਕਰਨ ਦੀ ਸਖ਼ਤ ਨਿੰਦਾ ਕਰਦਿਆ ਦਿੱਲੀ ਹਾਈਕਮਾਂਡ ਖ਼ਿਲਾਫ਼ ਨਾਅਰੇਬਾਜੀ ਕੀਤੀ। ਇਸ ਮੌਕੇ ਆਪ ਆਗੂ ਗਗਨ ਸਰਾਂ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਨੂੰ ਵਿਧਾਇਕਾਂ ਅਤੇ ਵਲੰਟੀਅਰਾਂ ਦੀ ਸਲਾਹ ਤੋ ਬਿਨਾ ਹੀ ਹਾਈ ਕਮਾਂਡ ਵੱਲੋ ਅਹੁਦੇ ਤੋ ਲਾਂਭੇ ਕਰ ਦਿੱਤਾ ਗਿਆ ਹੈ । ਉਹਨਾਂ ਕਿਹਾ ਕਿ ਇਹ ਵੱਡਾ ਫੈਸਲਾ ਲੈਣ ਸਮੇਂ ਕਿਸੇ ਨੂੰ ਵਿਸ਼ਵਾਸ ਵਿੱਚ ਨਹੀ ਲਿਆ ਗਿਆ । ਉਹਨਾਂ ਕਿਹਾ ਕਿ ਪੰਜਾਬ ਦੇ ਮਸਲਿਆ ਨੂੰ ਨਿਧੜਕ ਹੋ ਕੇ ਵਿਧਾਨ ਸਭਾ ਚ ਰੱਖਣ ਵਾਲੇ ਸੁਖਪਾਲ ਸਿੰਘ ਖਹਿਰਾ ਨੂੰ ਜੇਕਰ ਮੁੜ ਉਸ ਅਹੁਦੇ ਤੇ ਬਹਾਲ ਨਾ ਕੀਤਾ ਗਿਆ ਤਾਂ ਮਹਿਲ ਕਲਾਂ ਦੇ ਸਾਰੇ ਅਹੁਦੇਦਾਰ ਤੇ ਵਰਕਰ ਪਾਰਟੀ ਤੋ ਅਸਤੀਫ਼ੇ ਦੇਣਗੇ। ਜਿਸ ਦਾ ਖਮਿਆਜ਼ਾ ਪਾਰਟੀ ਨੂੰ ਆਉਦੀਆ ਚੋਣਾ ਵਿੱਚ ਭੁਗਤਣਾ ਪਵੇਗਾ । ਇਸ ਮੌਕੇ ਅਮਨਦੀਪ ਸਿੰਘ ਟੱਲੇਵਾਲ, ਨਿਰਮਲ ਸਿੰਘ ਛੀਨੀਵਾਲ, ਪਰਗਟ ਸਿੰਘ ਮਹਿਲ ਖੁਰਦ, ਦਰਸਨ ਸਿੰਘ, ਕਰਮਜੀਤ ਕੌਰ, ਦਰਸਨ ਸਿੰਘ ਠੀਕਰੀਵਾਲ, ਨਛੱਤਰ ਸਿੰਘ ਕਲਕੱਤਾ, ਬਹਾਦਰ ਸਿੰਘ, ਮਨਜੀਤ ਸਿੰਘ ਸਹਿਜੜਾ ਹਾਜਰ ਸਨ।
(ਗੁਰਭਿੰਦਰ ਗੁਰੀ)