ਵਰਲਡ ਪੰਜਾਬੀ ਸੈਂਟਰ ਦੇ ਡਾਇਰੈਕਟਰ ਦਲਬੀਰ ਸਿੰਘ ਢਿੱਲੋਂ ਦੀ ਅਗਵਾਈ ਅਧੀਨ ਇਕੱਤਰਤਾ ਹੋਈ

160125 Mohammad Idris photoਵਰਲਡ ਪੰਜਾਬੀ ਸੈਂਟਰ, ਦੀਆਂ ਨੇੜ ਭਵਿੱਖ ਵਿਚ ਯੋਜਨਾਵਾਂ ਅਤੇ ਗਤੀਵਿਧੀਆਂ ਨੂੰ ਉਲੀਕਣ ਲਈ ਸੈਂਟਰ ਦੇ ਸੈਮੀਨਾਰ ਹਾਲ ਵਿਖੇ ਇਕੱਤਰਤਾ ਹੋਈ। ਇਸ ਇਕੱਤਰਤਾ ਦੀ ਪ੍ਰਧਾਨਗੀ ਸੈਂਟਰ ਦੇ ਡਾਇਰੈਕਟਰ   ਡਾæਦਲਬੀਰ ਸਿੰਘ ਢਿੱਲੋਂ ਦੁਆਰਾ ਕੀਤੀ ਗਈ। ਡਾæ ਢਿੱਲੋਂ ਨੇ ਮੀਟਿੰਗ ਦੇ ਮੰਤਵ ਬਾਰੇ ਦਸਦਿਆਂ ਕਿਹਾ ਕਿ  ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਵਿਸ਼ਵ ਦੇ ਵਖ-ਵਖ ਖਿੱਤਿਆਂ ਵਿਚ ਰਹਿੰਦੇ ਪੰਜਾਬੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਯਤਨ ਕਰਨਾ ਹੈ। ਇਨ੍ਹਾਂ ਯਤਨਾਂ ਲਈ ਵਖ-ਵਖ ਵਿਭਾਗਾਂ ਦੇ ਬੁੱਧੀਜੀਵੀਆਂ ਤੋਂ ਸਹਿਯੋਗ ਅਤੇ ਰਾਇ ਲੈਣਾ ਹੈ। ਉਨ੍ਹਾਂ ਦੱਸਿਆ ਕਿ ਉਪਰੋਕਤ ਮੰਤਵਾਂ ਦੀ ਪ੍ਰਾਪਤੀ ਲਈ ਸੈਂਟਰ ਨੇੜ ਭਵਿੱਖ ਵਿਚ ਰਾਸਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਕਾਨਫਰੰਸਾਂ ਆਯੋਜਿਤ ਕਰਨ ਜਾ ਰਿਹਾ ਹੈ। ਮੀਟਿੰਗ ਵਿਚ ਵਖ-ਵਖ ਵਿਭਾਗਾਂ ਦੇ ਮੁਖੀਆਂ, ਪ੍ਰੋਫ਼ੈਸਰਾਂ, ਡੀਨਾਂ ਅਤੇ ਬੁੱਧੀਜੀਵੀਆਂ ਨੇ ਭਾਗ ਲਿਆ। ਡਾæ ਸਤੀਸ਼ ਕੁਮਾਰ ਵਰਮਾ ਦੁਆਰਾ ਸੁਝਾਅ ਦਿੱਤਾ ਗਿਆ ਕਿ ਸੈਂਟਰ ਨੂੰ ਸਾਲਾਨਾ ਏਸ਼ੀਅਨ ਕਾਨਫਰੰਸ ਜਾਂ ਵਿਸ਼ਵ ਪੱਧਰ ਤੇ ਪੰਜਾਬੀਆਂ ਨੂੰ ਜੋੜਨ ਲਈ ਕੋਈ ਪ੍ਰੋਗਰਾਮ ਉਲੀਕਣਾ ਚਾਹੀਦਾ ਹੈ। ਡਾæ ਰਾਜਿੰਦਰਪਾਲ ਸਿੰਘ ਬਰਾੜ ਅਡੀਸ਼ਨਲ ਡੀਨ ਕਾਲਜ ਵਿਕਾਸ ਕੌਂਸਲ ਨੇ ਵਰਲਡ ਪੰਜਾਬੀ ਸੈਂਟਰ ਦੀ ਸਥਾਪਨਾ ਦਾ ਮੰਤਵ ਅਤੇ  ਵਖ-ਵਖ ਦੇਸ਼ਾਂ ਵਿਚ ਕੰਮ ਕਰਦੀਆਂ ਸਮਾਜਿਕ ਅਤੇ ਭਾਸ਼ਾਈ ਸੰਸਥਾਵਾਂ ਨਾਲ ਸੰਬੰਧਾਂ ਅਤੇ ਸਮੱਸਿਆਵਾਂ ਬਾਰੇ ਚਰਚਾ ਕੀਤੀ।
ਡਾæ ਜਸਪਾਲ ਕੌਰ ਧੰਜੂ, ਮੁਖੀ ਇਤਿਹਾਸ ਵਿਭਾਗ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਵਰਲਡ ਪੰਜਾਬੀ ਸੈਂਟਰ ਨੂੰ ਚਾਹੀਦਾ ਹੈ ਕਿ ਪੰਜਾਬੀ ਦੇ ਪ੍ਰਮੁੱਖ ਵਿਦਵਾਨਾਂ ਭਾਵੇਂ ਉਹ ਵਿਸ਼ਵ ਦੇ ਕਿਸੇ ਵੀ ਖਿੱਤੇ ਵਿਚ ਰਹਿੰਦੇ ਹੋਣ, ਨੂੰ ਸੈਂਟਰ ਦੀਆਂ ਗਤੀਵਿਧੀਆਂ ਨਾਲ ਜੋੜਨਾ ਚਾਹੀਦਾ ਹੈ ਅਤੇ ਸੈਂਟਰ ਨੂੰ ਰਾਸ਼ਟਰੀ ਪੱਧਰ ਦੀਆਂ ਸਰਕਾਰੀ, ਗੈਰ-ਸਰਕਾਰੀ ਸੰਸਥਾਵਾਂ ਨਾਲ ਆਰਥਿਕ ਮਜਬੂਤੀ ਲਈ ਸੰਬੰਧ ਸਥਾਪਤ ਕਰਨੇ ਚਾਹੀਦੇ ਹਨ। ਡਾæ ਅੰਮ੍ਰਿਤਪਾਲ ਕੌਰ, ਮੁਖੀ, ਪੰਜਾਬੀ ਸਾਹਿਤ ਅਧਿਐਨ ਵਿਭਾਗ ਨੇ ਕਿਹਾ ਕਿ ਸੈਂਟਰ ਵੱਲੋਂ ਵਖ-ਵਖ ਵਿਭਾਗਾਂ ਨਾਲ ਰਲ ਕੇ ਵੀ ਪ੍ਰੋਗਰਾਮ ਕਰਵਾਏ ਜਾ ਸਕਦੇ ਹਨ। ਡਾæ ਪਰਮਵੀਰ ਸਿੰਘ, ਮੁਖੀ, ਇਨਸਾਈਕਲੋਪੀਡੀਆ ਆਫ ਸਿਖਇਜ਼ਮ, ਨੇ ਕਿਹਾ ਕਿ ਸੈਂਟਰ ਵਲੋਂ ਸਰਬ ਭਾਰਤੀ ਪੰਜਾਬੀ ਕਾਨਫਰੰਸ ਦੀ ਤਰਜ਼ ਤੇ ਵਖ ਵਖ ਪ੍ਰਦੇਸਾਂ ਵਿਚ ਰਹਿੰਦੇ ਪੰਜਾਬੀਆਂ ਦੀਆਂ ਸਮੱਸਿਆਵਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਡਾæ ਕੁਲਬੀਰ ਸਿੰਘ ਢਿੱਲੋਂ, ਡੀਨ ਕਾਲਜ ਵਿਕਾਸ ਕੌਂਸਲ ਨੇ ਵੀ ਆਪਣੇ ਵਿਚਾਰ ਰੱਖੇ।
ਇਸ ਮੀਟਿੰਗ ਵਿਚ ਪ੍ਰੋਫੈਸਰ ਲਖਵੀਰ ਸਿੰਘ, ਮੁਖੀ ਪੰਜਾਬੀ ਵਿਭਾਗ, ਪ੍ਰੋਫੈਸਰ ਰਾਜਬੰਸ ਸਿੰਘ ਗਿੱਲ, ਮੁਖੀ, ਲੋਕ ਪ੍ਰਸਾਸ਼ਨ ਵਿਭਾਗ, ਪ੍ਰੋਫੈਸਰ ਗੁਰਿੰਦਰ ਕੌਰ, ਪ੍ਰੋਫੈਸਰ ਗਿਆਨ ਸਿੰਘ, ਪ੍ਰੋਫੈਸਰ ਚਰਨਜੀਤ ਕੌਰ, ਪ੍ਰੋਫੈਸਰ ਸੁਖਨਿੰਦਰ ਕੌਰ ਢਿੱਲੋਂ, ਕੈਪਟਨ ਗੁਰਤੇਜ ਸਿੰਘ, ਮੁੱਖ ਸੁਰੱਖਿਆ ਅਫਸਰ, ਡਾæ ਬਲਜੀਤ ਸਿੰਘ ਸਿੱਧੂ, ਵਿੱਤ ਅਫਸਰ, ਪ੍ਰੋਫੈਸਰ ਬਲਜੀਤ ਕੌਰ ਸੇਖੋਂ, ਮੁਖੀ ਪੰਜਾਬੀ ਵਿਕਾਸ ਵਿਭਾਗ, ਪ੍ਰੋਫੈਸਰ ਨਿਵੇਦਿਤਾ ਉੱਪਲ, ਮੁਖੀ ਸੰਗੀਤ ਵਿਭਾਗ, ਪ੍ਰੋਫੈਸਰ ਤਾਰਾ ਸਿੰਘ, ਡਾæ ਬਲਵੀਰ ਸਿੰਘ, ਮੁੱਖੀ ਪੱਤਰ-ਵਿਹਾਰ ਸਿੱਖਿਆ ਵਿਭਾਗ ਅਤੇ ਡਾæ ਮੁਹੰਮਦ ਇਦਰੀਸ, ਡਾæ ਗੁਰਨਾਮ ਸਿੰਘ ਵਿਰਕ ਅਤੇ ਡਾæ ਰਹਿਮਤਵੀਰ ਸਿੰਘ ਢਿੱਲੋਂ ਨੇ ਭਾਗ ਲਿਆ। ਮੀਟਿੰਗ ਦੇ ਅੰਤ ਵਿਚ ਪਰਮਜੀਤ ਸਿੰਘ ਸਿੱਧੂ (ਪੰਮੀ ਬਾਈ), ਪ੍ਰਸਿੱਧ ਲੋਕ ਗਾਇਕ ਨੇ ਆਏ ਹੋਏ ਵਿਦਵਾਨਾਂ ਦਾ ਧੰਨਵਾਦ ਕੀਤਾ ਅਤੇ ਸਮੂਹ ਵਿਦਵਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਸੈਂਟਰ ਡਾæ ਦਲਬੀਰ ਸਿੰਘ ਢਿੱਲੋਂ, ਜਿਨ੍ਹਾਂ ਦਾ ਅਕਾਦਮਿਕ ਅਤੇ ਪ੍ਰਸਾਸਨਿਕ ਪੱਧਰ ਤੇ ਲੰਬਾ ਤਜਰਬਾ ਹੈ, ਦੀ ਅਗਵਾਈ ਅਧੀਨ ਸਮੁੱਚੀ ਪੰਜਾਬੀਅਤ ਦੇ ਵਿਕਾਸ ਵਿਚ ਯੋਗਦਾਨ ਪਾਉਣ ਲਈ ਹਮੇਸ਼ਾ ਤਤਪਰ ਰਹੇਗਾ। ਇਹ ਸੈਂਟਰ ਖਾਸ ਤੌਰ ਤੇ ਸਮੁੱਚੀ ਪੰਜਾਬੀਅਤ ਦੀਆਂ ਸਭਿਆਚਾਰਕ, ਭਾਸ਼ਾਈ ਅਤੇ ਪਰਵਾਸੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਵਿਸ਼ੇਸ਼ ਯੋਗਦਾਨ ਪਾਉਣ ਲਈ ਯਤਨ ਕਰੇਗਾ।

Install Punjabi Akhbar App

Install
×