ਪੰਜਾਬੀ ਭਾਸ਼ਾ ਨਾਲ ਹੋ ਰਹੇ ਵਿਤਕਰੇ ਸੰੰਬੰਧੀ ਏ.ਡੀ.ਸੀ. ਅਤੇ ਡੀ.ਈ.ਓ. ਸਾਹਿਬ ਨੂੰ ਮੰਗ ਪੱਤਰ

1
ਸੋਸ਼ਲ ਮੀਡੀਆ ਤੇ ਗੈਰ ਸਰਕਾਰੀ ਸਕੂਲਾਂ ਵਿੱਚ ਪੰਜਾਬੀ ਬੋਲਣ ਤੇ ਲਾਏ ਜਾ ਰਹੇ ਜੁਰਮਾਨੇ ਸੰਬੰਧੀ ਖਬਰਾਂ ਦੇ ਸੰਬੰਧ ਵਿੱਚ ਪੰਜਾਬੀ ਪ੍ਰੇਮੀਆਂ, ਸਾਹਿਤਕਾਰਾਂ ਨੇ ਅੱਜ ਸੰਗਰੂਰ ਦੇ ਐਡੀਸ਼ਨਲ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਮੈਮੋਰੰਡਮ ਦਿੱਤਾ, ਜਿਸ ਵਿੱਚ ਉਨ੍ਹਾਂ ਨੇ ਗੈਰ ਸਰਕਾਰੀ  (ਪ੍ਰਾਈਵੇਟ) ਸਕੂਲਾਂ ਵਿੱਚ ਪੰਜਾਬੀ ਬੋਲਣ ਦੀ ਮਨਾਹੀ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਕਈ ਸਕੂਲਾਂ ਵਿੱਚ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਹਨ ਕਿ ਉਥੇ ਬੱਚਿਆਂ ਨੂੰ ਪੰਜਾਬੀ ਬੋਲਣ ਦੀ ਮਨਾਹੀ ਹੈ ਅਤੇ ਜੁਰਮਾਨਾ ਵੀ ਲਾਇਆ ਜਾਂਦਾ ਹੈ। ਜਦਕਿ ਪੰਜਾਬ ਸਰਕਾਰ ਦੇ ਮੈਮੋਰੰਡਮ ਵਿੱਚ ਇਸ ਤਰ੍ਹਾਂ ਕਿਸੇ ਵੀ ਸਕੂਲ ਵਿੱਚ ਪੰਜਾਬੀ ਬੋਲੀ ਤੇ ਰੋਕ ਨਹੀਂ ਹੈ। ਪੰਜਾਬ ਰਾਜ ਭਾਸ਼ਾ ਤੇ ਬਣਿਆ ਹੋਇਆ ਸੂਬਾ ਹੈ, ਜ਼ੋ ਕਿ ਪੰਜਾਬੀ ਦੇ ਖੇਤਰੀ ਭਾਸ਼ਾ ਹੈ ਅਤੇ ਹਰ ਧਰਮ ਦੇ ਲੋਕਾਂ ਦੀ ਭਾਸ਼ਾ ਹੈ।
ਇਸ ਨਾਲ ਵਿਤਕਰਾ ਕਰਨਾ ਪੰਜਾਬੀਆਂ ਦੇ ਮੌਲਿਕ ਅਧਿਕਾਰਾਂ ਦਾ ਘਾਣ ਹੈ। ਇਸ ਤੋਂ ਇਲਾਵਾ ਸਾਹਿਤਕਾਰਾਂ ਨੇ ਮੰਗ ਕੀਤੀ ਕਿ ਅਜਿਹੇ ਸਕੂਲਾਂ ਦੀ ਸ਼ਨਾਖਤ ਕਰਵਾਈ ਜਾਵੇ ਜਿੱਥੇ ਪੰਜਾਬੀ ਬੋਲਣ ਤੇ ਰੋਕ ਲਾਈ ਜਾਂਦੀ ਹੈ। ਇਸ ਤੇ ਮਾਣਯੋਗ ਏ.ਡੀ.ਸੀ. ਸਾਹਿਬ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਨੇ ਪੂਰਾ ਭਰੋਸਾ ਦਿਵਾਇਆ ਕਿ ਇਸ ਸੰਬੰਧੀ ਪੜਤਾਲ ਰਿਪੋਰਟ ਤਿਆਰ ਕਰਵਾਈ ਜਾਵੇਗੀ ਕਿ ਕਿਹੜੇ ਸਕੂਲਾਂ ਵਿੱਚ ਇਸ ਤਰ੍ਹਾਂ ਦੀ ਮਨਾਹੀ ਹੈ ।
2
ਇਸ ਮੌਕੇ ਪੰਜਾਬੀ ਭਾਸ਼ਾ ਪ੍ਰੇਮੀ ਮਹਿੰਦਰ ਸਿੰਘ ਸੇਖੋਂ ਸਰਪ੍ਰਸਤ ਮਾਂ ਬੋਲੀ ਪੰਜਾਬੀ ਸਭਾ (ਰਜਿ.), ਲੁਧਿਆਣਾ, ਗੁਰਦੀਪ ਸਿੰਘ ਸੈਂਸ ਜੁਆਇੰਟ ਸਕੱਤਰ ਮਾਂ ਬੋਲੀ ਪੰਜਾਬੀ ਸਭਾ (ਰਜਿ.), ਡਾ. ਭਗਵੰਤ ਸਿੰਘ ਪ੍ਰਧਾਨ ਪੰਜਾਬੀ ਸਾਹਿਤ ਸਭਾ ਸੰਗਰੂਰ, ਗੁਰਨਾਮ ਸਿੰਘ ਜਨਰਲ ਸਕੱਤਰ ਪੰਜਾਬੀ ਸਾਹਿਤ ਸਭਾ ਸੰਗਰੂਰ, ਗੁਰਸੇਵਕ ਸਿੰਘ ਮਦਰੱਸਾ ਸਿੰਘ ਰੌਕਸ ਸੰਗੀਤ ਗਰੁੱਪ, ਲੁਧਿਆਣਾ, ਡਾ. ਤੇਜਵੰਤ ਮਾਨ ਪ੍ਰਧਾਨ ਪੰਜਾਬੀ ਲੇਖਕ ਸਭਾ (ਸੇਖੋਂ) ਪੰਜਾਬ, ਰਾਜ ਕੁਮਾਰ ਗਰਗ ਕਨਵੀਨਰ ਨਾਵਲ ਸਕੂਲ ਕੇਂਦਰੀ  ਪੰਜਾਬੀ ਲੇਖਕ ਸਭਾ, ਕਰਤਾਰ ਸਿੰਘ ਠੁੱਲ੍ਹੀਵਾਲ ਪ੍ਰਚਾਰ ਸਕੱਤਰ ਸਾਹਿਤ ਸਭਾ ਧੂਰੀ, ਮੰਗਲ ਸਿੰਘ ਕੌਮੀ ਸੋਚ ਸੰਗਰੂਰ, ਚਰਨਜੀਤ ਸਿੰਘ ਮੰਗਵਾਲ, ਸੋਨੀ ਭਲਵਾਨ ਆਦਿ ਸ਼ਖਸ਼ੀਅਤਾਂ ਹਾਜਰ ਸਨ।

Install Punjabi Akhbar App

Install
×