ਖੇਤੀਬਾੜੀ ਮਾਹਰਾਂ ‘ਤੇ ਡੀਲਰਾਂ ਦੀ ਮੀਟਿੰਗ ਹੋਈ

02
ਮਹਿਲ ਕਲਾਂ 27 -ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਖੇਤੀਬਾੜੀ ਕਿਸਾਨ ਭਲਾਈ ਵਿਭਾਗ ਬਲਾਕ ਮਹਿਲ ਕਲਾਂ ਵੱਲੋਂ ਖੇਤੀਬਾੜੀ ਦਫ਼ਤਰ ਮਹਿਲ ਕਲਾਂ ਵਿਖੇ ਖਾਦ ‘ਤੇ ਕੀੜੇਮਾਰ ਦਵਾਈਆਂ ਦੇ ਡੀਲਰਾਂ ਨਾਲ ਮਹਿਲ ਕਲਾਂ ਦੇ ਦਫਤਰ ਵਿਖੇ ਮੀਟਿੰਗ ਕੀਤੀ ਗਈ। ਇਸ ਮੀਟਿੰਗ ‘ਚ ਏ ਈ ਓ ਚਰਨ ਰਾਮ,ਖੇਤੀਬਾੜੀ ਵਿਕਾਸ ਅਫ਼ਸਰ ਅੰਮਿਤਪਾਲ ਸਿੰਘ,ਏਐਸਆਈ ਸੁਨੀਲ ਕੁਮਾਰ,ਹਰਪਾਲ ਸਿੰਘ, ਏਟੀਐਮ ਜਸਵਿੰਦਰ ਸਿੰਘ,ਦਵਿੰਦਰ ਸਿੰਘ,ਡੀਲਰ ਜਗਜੀਤ ਸਿੰਘ,ਟੋਨੀ ਸਿੰਘ,ਗੁਰਦੀਪ ਸਿੰਘ,ਵਰਿੰਦਰ ਕੁਮਾਰ ਅਤੇ ਰਣਜੀਤ ਸਿੰਘ ਨੇ ਸ਼ਮੂਲੀਅਤ ਕੀਤੀ। ਇਸ ਮੀਟਿੰਗ ‘ਚ ਝੋਨੇ ਦੀ ਫਸਲ ਲਈ ਯੂਰੀਆ ਖਾਦ ਦੀ ਸੁਚੱਜੀ ਵਰਤੋਂ ਅਤੇ ਮਿੱਟੀ ਪਾਣੀ ਦੀ ਪਰਖ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸਮੂਹ ਡੀਲਰਾਂ ਨੇ ਕਿਹਾ ਕਿ ਖੇਤੀਬਾੜੀ ਮਾਹਰਾਂ ਵੱਲੋਂ ਮੀਟਿੰਗ ਦੌਰਾਨ ਦਿੱਤੇ ਨੁਕਤਿਆਂ ਨੂੰ ਕਿਸਾਨ ਭਰਾਵਾ ਨਾਲ ਸਾਂਝੇ ਕੀਤਾ ਜਾਵੇਗਾ।

(ਗੁਰਭਿੰਦਰ ਗੁਰੀ)

mworld8384@yahoo.com

Install Punjabi Akhbar App

Install
×