ਕਰੇਗੀਬਰਨ ਗੁਰੂਘਰ ਵੱਲੋਂ 550 ਵੇਂ ਪ੍ਰਕਾਸ਼ ਪੁਰਬ ਨਾਲ ਸਬੰਧਿਤ ਸਮਾਗਮਾਂ ਸਬੰਧੀ ਮੀਟਿੰਗ

ਸੰਸਾਰ ਭਰ ਵਿੱਚ ਗੁਰੂ ਨਾਨਕ ਦੇਵ ਜੀ 550 ਵੇਂ ਪ੍ਰਕਾਸ਼ ਵਰੇ ਨੂੰ ਸਮਰਪਿਤ  ਸਮਾਗਮ ਕਰਵਾੲੇ ਜਾ ਰਹੇ ਨੇ। ਮੈਲਬੌਰਨ ਦੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਕਰੇਗੀਬਰਨ ਵਿਖੇ ਵੀ  ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੱਖ ਵੱਖ ਸਮਾਗਮਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਿੱਚ ਬੀਤੇ 6 ਅਕਤੂਬਰ ਤੋਂ ਬੱਚਿਆਂ ਲਈ ਗੁਰਬਾਣੀ  ਕੀਰਤਨ ,ਸਾਖੀਆਂ, ਕੁਇਜ਼, ਕਵਿਤਾ,ਗੁਰੂ ਸਾਹਿਬ ਦੇ ਜੀਵਨ ਬਾਰੇ ਕਥਾ, ਅਤੇ ਕਵੀਸ਼ਰੀ ਨਾਲ ਸੰਬੰਧਤ ਸਮਾਗਮਾਂ ਦੀ ਲੜੀ ਆਰੰਭ ਕੀਤੀ ਗਈ, ਜਿਸਦੀ ਸਮਾਪਤੀ 3 ਨਵੰਬਰ ਨੂੰ ਹੋੲੀ।ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਗਰੇਵਾਲ, ਸਕੱਤਰ ਸ. ਗੁਰਦੀਪ ਸਿੰਘ ਮਠਾੜੂ ਅਤੇ ਉਪ ਸਕੱਤਰ ਸ. ਗੁਰਵਿੰਦਰ ਸਿੰਘ ਅਟਵਾਲ ਵਲੋਂ ਇਕ ਮੀਡੀਆ ਮੀਟਿੰਗ ਵਿੱਚ ਦਿੱਤੀ ਗਈ ਜਾਣਕਾਰੀ ਵਿੱਚ ਦੱਸਿਅਾ ਗਿਅਾ ਕਿ ਇਨ੍ਹਾਂ ਸਮਾਗਮਾਂ ਵਿੱਚ ਲਗਭਗ 300 ਸਿਖਿਅਾਰਥੀ  ਬੱਚਿਆਂ ਨੇ ਭਾਗ ਲਿਆ ਤੇ ਗੁਰਦੁਆਰਾ ਸਾਹਿਬ ਵਲੋਂ ਇਹਨਾਂ ਬੱਚਿਆਂ ਨੂੰ ਸਨਮਾਨ ਚਿੰਨ ਭੇਂਟ ਕੀਤੇ ਗਏ। ਇਸਦੇ ਨਾਲ ਹੀ ਗੁਰਦੁਆਰਾ ਸਾਹਿਬ ਅਖੰਡ ਪਾਠ ਸਾਹਿਬ ਦੀ ਅਰੰਭਤਾ 10 ਨਵੰਬਰ ਨੂੰ ਹੋਵੇਗੀ ਜਿਸਦੇ ਭੋਗ 12 ਨਵੰਬਰ ਨੂੰ ਪਾਏ ਜਾਣਗੇ। 16 ਨਵੰਬਰ ਨੂੰ ਗੁਰਦੁਆਰਾ ਸਾਹਿਬ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਕਰੇਗੀਬਰਨ ਵਿਖੇ ਨਗਰ ਕੀਰਤਨ ਵੀ ਕੱਢਿਅਾ ਜਾ ਰਿਹਾ ਹੈ।  ਇਸ ਮੌਕੇ ਕਮੇਟੀ ਵਲੋਂ ਪੱਤਰਕਾਰਾਂ  ਨੂੰ  ਸਨਮਾਨਿਤ ਵੀ ਕੀਤਾ ਗਿਆ।