ਮਸਲਾ ਪਾਰਕਿੰਗ ਚ ਵੱਧ ਵਸੂਲੀ ਦਾ ਸੰਘਰਸ਼ੀ ਜਥੇਬੰਦੀਆਂ ਅਤੇ ਠੇਕੇਦਾਰ ਵਿਚਕਾਰ ਮੀਟਿੰਗ

20180913_152951
ਫਰੀਦਕੋਟ 14 ਸਤੰਬਰ — ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਅਕਸਰ ਹੀ ਉੱਚ ਅਧਿਕਾਰੀਆਂ ਦੀ ਲਾਹਪਰਵਾਹੀ ਸਦਕਾ ਚਰਚਾ ਚ ਰਹਿੰਦਾਂ ਹੈ,ਵਰਤਮਾਨ ਵਿਵਾਦ ਮੈਡੀਕਲ ਵਿੱਚ ਪਾਰਕਿੰਗ ਪਰਚੀ ਦਾ ਭਖਿਆ ਹੋਇਆ ਹੈ, ਅਜੀਬ ਸ਼ਿਤਮਤਰੀਫੀ ਦੀ ਗੱਲ ਹੈ ਕਿ ਮੈਡੀਕਲ ਹਸਪਤਾਲ ਚ ਡਾਕਟਰ ਦੀ ਓ ਪੀ ਡੀ ਪਰਚੀ ਤਾਂ 10 ਰੁਪੈ ਹੈ ਪਰ ਪਾਰਕਿੰਗ ਦੀ ਪਰਚੀ ਵੀਹ ਤੇ ਚਾਲੀ ਰੁਪੈ, ਵਸੂਲ ਕਰਕੇ ਗੁਰੂ ਗੋਬਿੰਦ ਸਿੰਘ ਮੈਡੀਕਲ ਫਰੀਦਕੋਟ ਵਿਖੇ ਆ ਰਹੇ ਦੁਖੀ ਮਰੀਜਾਂ ਅਤੇ ਉਹਨਾਂ ਦੇ ਵਾਰਸਾ, ਵਿਦਿਆਰਥੀਆਂ, ਮਰੀਜਾ ਦੀ ਚਾਹ ਰੋਟੀ ਲੈਕੇ ਆਏ ਲੋਕਾਂ ਨੂੰ ਪਾਰਕਿੰਗ ਵਾਲਿਆਂ ਵੱਲੋਂ ਦਿਨ ਦਿਹਾੜੇ ਲੁੱਟਿਆ ਜਾ ਰਿਹਾ ਸੀ,ਕਈ ਸਮਾਜਿਕ ਤੇ ਮਨੁੱਖਤਾ ਦਾ ਦਰਦ ਰੱਖਣ ਵਾਲੇ ਲੋਕਾਂ ਵੱਲੋਂ ઠਯੂਨੀਵਰਸਿਟੀ ਪ੍ਰਸ਼ਾਸ਼ਨ , ਵਾਈਸ ਚਾਂਸਲਰ,ਮੈਡੀਕਲ ਸੁਪਰਡੈਂਟ ઠਦੇ ਧਿਆਨ ਵਿੱਚ ਇਹ ਮਾਮਲਾ ਇੱਕ ਵਾਰ ਨਹੀਂ,ਕਈ ਵਾਰ ਲਿਆਂਦਾ ਗਿਆ ਪਰ ਫਿਰ ਵੀ ਮਰੀਜ਼ਾਂ ਤੇ ਵਾਰਸਾਂ ਦੀ ਸ਼ਰੇਆਮ ਲੁੱਟ ਬੰਦ ਨਹੀਂ ਹੋਈ, ਅਖੀਰ ਜਿਲਾ ਫਰੀਦਕੋਟ ਦੀਆਂ ਸੰਘਰਸ਼ੀ ਜਥੇਬੰਦੀਆਂ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ, ਭਾਰਤੀ ਕਿਸਾਨ ਯੂਨੀਅਨ, ਖੇਤ ਮਜਦੂਰ ਯੂਨੀਅਨ ਨੇ ਮਸਲਾ ਆਪਣੇ ਹੱਥ ਲੈਕੇ ਲੋਕਾਂ ਦੀ ਲੁੱਟ ਬੰਦ ਕਰਵਾਣ ਲਈ ਮੋਰਚਾ ਖੋਲ ਦਿੱਤਾ ਜਿਸ ਤਹਿਤ ਅੱਜ ਉੇਪਰੋਕਤ ਜਥੇਬੰਦੀਆਂ ਅਤੇ ਸਬੰਧਿਤ ਠੇਕੇਦਾਰ ਵਿਚਕਾਰ ਲਿਖਤੀ ਇਕਰਾਰ ਨੇਪਰੇ ਚੜਿਆ ਕਿ ਯੂਨੀਵਰਿਸਿਟੀ ਵੱਲੋਂ ਅਪਰੂਵਡ ਰੇਟ ਅਨੁਸਾਰ ਜੋ ਟੈਂਡਰ ਹੋਇਆ ਹੈ ਉਸ ਮੁਤਾਬਕ 5 ਰੁਪਏ ਸਾਇਕਲ, 10 ਰੁਪਏ ਮੋਟਰਸਾਈਕਲ ਸਕੂਟਰ, 20 ਰੁਪਏ ਕਾਰ ਜੀਪ ਆਦਿ, 24 ਘੰਟਿਆਂ ਦੇ ਹਿਸਾਬ ਨਾਲ ਹੀ ਪਰਚੀ ਕੱਟੀ ਜਾਵੇਗੀ, ਅਤੇ ਪ੍ਰਤੀ ਗੇੜੇ ਵੱਖਰੀ ਪਰਚੀ ਨਹੀਂ ਕੱਟੀ ਜਾਵੇਗੀ।
ਗੁਰਪ੍ਰੀਤ ਸਿੰਘ ਚੰਦਬਾਜਾ ਪ੍ਰਧਾਨ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ, ਗੁਰਮੀਤ ਸਿੰਘ ਗੋਲੇਵਾਲਾ ਮੁੱਖ ਬੁਲਾਰਾ ਪੰਜਾਬ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਮਾਸਟਰ ਬੂਟਾ ਸਿੰਘ ਸੂਬਾ ਆਗੂ ਖੇਤ ਮਜ਼ਦੂਰ ਯੂਨੀਅਨ ਪੰਜਾਬ,ਸੁਰਿੰਦਰ ਸਿੰਘ ਮਚਾਕੀ ਮੱਘਰ ਸਿੰਘ ਜਰਨਲ ਸਕੱਤਰ ਅਮਨਦੀਪ ਸਿੰਘ ਬਾਬਾ, ਰਾਜਵੀਰ ਸਿੰਘ ਸੰਧਵਾਂ, ਸ਼੍ਰੀ ਮੁਕੇਸ਼ ਭੰਡਾਰੀ ਅਤੇ ਸਬੰਧਿਤ ਠੇਕੇਦਾਰ ਛਿੰਦਰਪਾਲ ਵਿਚਕਾਰ ਹੋਈ ਮੀਟਿੰਗ ਤਹਿਤ ਸੋਮਵਾਰ ਤੱਕ ਨਵੀਆਂ ਪਰਚੀਆਂ ਵੀ ਛਪ ਕੇ ਤਿਆਰ ਹੋ ਜਾਣਗੀਆ ਅਤੇ ਕਿਸੇ ਕੋਲੋਂ ਵੀ ਵੱਧ ਰੇਟ ਵਸੂਲੀ ਨਹੀ ਕੀਤੀ ਜਾਵੇਗੀ, ਠੇਕੇਦਾਰ ਨੇ ਵਿਸ਼ਵਾਸ਼ ਦੁਆਇਆ ਕਿ ਉਪਰੋਕਤ ਗਲਤੀ ਅੱਗੇ ਤੋਂ ਨਹੀ ਦੁਹਰਾਈ ਜਾਵੇਗੀ,ਪਰੰਤੂ ਫਿਰ ਵੀ ਅਗਰ ਕੋਈ ਸ਼ਿਕਾਇਤ ਆਈ ਤਾਂ ਜਥੇਬੰਦੀਆਂ ਅਗਲੀ ਕਾਰਵਾਈ ਲਈ ਸੁਤੰਤਰ ਹੋਣਗੀਆਂ।

Welcome to Punjabi Akhbar

Install Punjabi Akhbar
×