ਪੈਰਾਂ ਦੀਆਂ ਕੁਝ ਮੈਡੀਕਲ ਸਮੱਸਿਆਵਾਂ

ਪੈਰ ਸਾਡੇ ਸਰੀਰ ਦਾ ਬਹੁਤ ਹੀ ਮਹੱਤਵ-ਪੂਰਣ ਅੰਗ ਹੁੰਦੇ ਹਨ । ਮੈਡੀਕਲ ਨਜ਼ਰੀਏ ਨਾਲ ਵੇਖੀਏ ਤਾਂ ਗਿੱਟੇ ਸਮੇਤ ਪੈਰ,  ਇਕਤਾਕਤਵਰ ਤੇ ਗੁੰਝਲਦਾਰ ਮਸ਼ੀਨ ਦੇ ਹਿੱਸੇ ਵਾਂਗ ਹੁੰਦਾ ਹੈ ਜਿਹਦੇ ਵਿਚ 26 ਹੱਡੀਆਂ, 33 ਜੋੜ ਅਤੇ ਸੌ ਤੋਂ ਵਧੇਰੇ ਮਾਸ-ਪੇਸ਼ੀਆਂ, ਟੈਂਡਨ ਤੇ ਲਿਗਾਮੈਂਟਸ (ਪੱਠਿਆਂ ਨੂੰ ਹੱਡੀਆਂ ਨਾਲ ਜੋੜਨ ਵਾਲੇ ਤੰਤੂ) ਹੁੰਦੇ ਹਨ । ਪੈਰਾਂ ਨੂੰ, ਸਰੀਰ ਦਾਭਾਰ ਤਾਂ ਚੁੱਕਣ ਕਰਕੇ ਤਾਂ  ਤਕਲੀਫਾਂ ਹੋ ਹੀ ਸਕਦੀਆਂ ਹਨ, ਹੋਰ ਵੀ ਕਈ ਤਰਾ੍ਹਂ ਦੀਆਂ ਮੈਡੀਕਲ ਸਮੱਸਿਆਵਾਂ ਉਤਪੰਨ ਹੋ ਜਾਂਦੀਆਂ ਹਨ ਪੈਰਾਂ ਵਿਚ; ਜਿਵੇਂ:  ਕਈ ਤਰਾ੍ਹਂ ਦੀਆਂ ਇਨਫੈਕਸ਼ਨਾਂ, ਸੱਟਾਂ ਆਦਿ। ਪੈਰਾਂ ਦੇ ਜਮਾਂਦਰੂ ਨੁਕਸ ਇਕ ਵੱਖਰਾ ਵਿਸ਼ਾ ਹੈ । ਪੈਰਾਂ ਦੀਆਂ ਕੁਝ ਸਮੱਸਿਆਵਾਂ     ਨਿਮਨ ਅਨੁਸਾਰ ਹਨ:

ਨਹੁੰਆਂ ਦੀਆਂ – ਇਨ ਗਰੋਇੰਗ ਨੇਲ): ਦਰਦ ਵਾਲੀ ਇਹ ਸਮੱਸਿਆ, ਜੁੱਤੀ/ਬੂਟ ਪਾਉਣ ਵਾਲੇ ਲੋਕਾਂ ਵਿਚ ਹੀ ਹੁੰਦੀ ਹੈ  ਕਿਉਂਕਿ ਉਪਰੋਂ, ਬੂਟ ਦਾ ਲਗਾਤਾਰ ਦਬਾਅ ਰਹਿੰਦਾ ਹੈ; ਆਦਤਨ ਨੰਗੇ ਪੈਰੀਂ ਰਹਿਣ ਵਾਲਿਆਂ ‘ਚ ਨਹੀਂ ਹੁੰਦੀ। ਇਸ ਵਿਚ ਪੈਰ ਦੇ ਅੰਗੂਠੇ ਦਾ ਨਹੁੰ ਇਕ ਪਾਸੇ ਜਾਂ ਦੋਹਵੇਂ ਪਾਸੇ ਵਧਕੇ ਮਾਸ (ਨੇਲ ਬੈਡ)ਵਿਚ ਜਾ ਵੜ ਦਾ ਹੈ, ਤੇ ਬਾਅਦ ਵਿਚ ਮਾਸ ਵਧ ਕੇ ਨਹੁੰ ‘ਤੇ  ਚੜ੍ਹ ਜਾਂਦਾ ਹੈ । ਇਸ ਨੂੰ ਸੋਜ ਤੇ ਲਾਲਗੀ ਹੋ ਜਾਂਦੀ ਹੈ । ਜੁੱਤੀ ਪਾਉਣੀ ਔਖੀ ਹੋ ਜਾਂਦੀ ਹੈ, ਇੱਥੋਂ ਤੱਕ ਕਿ ਲੇਟਣ ਲੱਗਿਆਂ ਉਪਰ   ਲੈਣ ਵਾਲੀ ਚਾਦਰ ਦੀ ਛੋਹ ਵੀ ਦਰਦ ਕਰਦੀ ਹੈ । ਜੇ ਧਿਆਨ ਨਾ ਦਿੱਤਾ ਜਾਵੇ ਤਾਂ ਪਹਿਲਾਂ ਪਾਣੀ ਜਿਹਾ ਨਿਕਲਣ ਲਗਦਾ ਹੈ ਤੇ    ਬਾਅਦ ਵਿਚ  ਪਾਕ ਬਣ ਜਾਂਦੀ ਹੈ । ਕਾਰਣ:ਤੰਗ ਜੁੱਤੀ, ਤੰਗ ਜੁਰਾਬਾਂ ਜੋ ਲਗਾਤਾਰ ਪੈਰ ਨੂੰ ਦਬਾਅ ਕੇ ਰੱਖਣ, ਸਲਾਭੇ ਵਾਲੀ ਥਾਂ ‘ਤੇ ਰੱਖੇ ਹੋਏ ਬੂਟ ਜੁਰਾਬਾਂ, ਸੱਟ, ਕਈਆਂ ਕੇਸਾਂ ਵਿਚ ਪਰਿਵਾਰਿਕ ਕਾਰਣ ।

ਧਿਆਨ ਰੱਖਣ ਯੋਗ: ਪੈਰਾਂ ਦਾ, ਮੂੰਹ ਨਾਲੋਂ ਵੀ ਵਧੇਰੇ ਧਿਆਨ ਰੱਖਣ ਦੀ ਜ਼ਰੂਰਤ ਹੈ । ਤੰਗ ਜੁੱਤੀ ਨਾ ਪਾਓ, ਨਹੁੰ ਧਿਆਨ ਨਾਲ ਕੱਟੋ,ਪੈਰਾਂ ਦੀ ਸਾਫ ਸਫਾਈ ਰੱਖੋ, ਸੱਟ ਤੋਂ ਬਚਾਅ ਰੱਖੋ, ਤੇ ਘਰ ਵਿਚ /ਫਰਸ਼ ‘ਤੇ, ਨੰਗੇ ਪੈਰੀਂ ਰਹਿਣਾ ਚਾਹੀਦਾ ਹੈ । ਇਲਾਜ ਵਜੋਂ -ਸਾਫ਼ਤੇ ਕੋਸੇ ਪਾਣੀ ਦਾ ਸੇਕ, ਮੂੰਹ ਰਸਤੇ ਐਂਟੀ ਬਾਇਓਟਿਕ ਤੇ ਸਥਾਨਕ ਲੋਸ਼ਨ । ਜੇ ਨੁਕਸ ਵਧੇਰੇ ਵਧ ਜਾਵੇ ਤਾਂ ਸਰਜਰੀ ਨਾਲ ਨਹੁੰ ਕਟਵਾਉਣਾ ਪੈਂਦਾ ਹੈ ।

ਸ਼ੂਗਰ ਰੋਗੀਆਂ ਦੇ ਪੈਰਾਂ ਦੀਆਂ ਸਮੱਸਿਆਵਾਂ: ਸੰਵੇਦਨਾ ਵਾਲੀਆਂ ਨਾੜਾਂ (ਨਰਵਜ਼) ਦਾ ਨੁਕਸਾਕਿਆਂ ਜਾਣਾ: ਕਾਫੀ ਸਮੇਂ ਤੋਂ ਸ਼ੂਗਰ   ਰੋਗ ਵਾਲੇ ਵਿਅਕਤੀਆਂ ਦੀਆਂ ਇਹ ਨਾੜੀਆਂ ਨੁਕਸਾਨੀਆਂ ਜਾਂਦੀਆਂ ਹਨ ਜਿਸ ਨੂੰ ਮੈਡੀਕਲ ਭਾਸ਼ਾ ਵਿਚ ਨਿਊਰੋਪੈਥੀ ਕਿਹਾ ਜਾਂਦਾ ਹੈ । ਸਾਧਾਰਣ ਚਿਅਕਤੀ ਨੂੰ ਜਿਵੇਂ ਪਤਾ ਹੁੰਦਾ ਹੈ ਕਿ ਜੁੱਤੀ ਤੰਗ ਹੈ ਜਾਂ ਲਗਦੀ ਹੈ…, ਐਸੇ ਸੂਗਰ ਰੋਗੀਆਂ ਨੂੰ ਪੈਰਾਂ ਵਿਚ (‘ਤੇ) ਕੁਝਮਹਿਸੂਸ ਹੀ ਨਹੀਂ ਹੁੰਦਾ । ਛੋਟੀ ਮੋਟੀ ਸੱਟ, ਛਾਲਾ ਜਾਂ ਜ਼ਖ਼ਮ ਹੋਵੇ ਜਾਂ ਜੁੱਤੀ ਵਿਚ ਕੋਈ ਕਿਣਕਾ / ਵੱਟਾ ਫਸ ਜਾਵੇ ਤਾਂ ਉਹਨੂੰ ਪਤਾ ਹੀ ਨਹੀਂ ਲਗਦਾ ਤੇ ਕੁਝ ਮਹਿਸੂਸ ਹੀ ਨਹੀਂ ਹੁੰਦਾ । ਸੋ ਰੋਗੀ ਨੂੰ ਮਹਿਸੂਸ ਹੀ ਨਹੀਂ ਹੁੰਦਾ ਤੇ ਸਮੱਸਿਆ ਵਧਦੀ ਜਾਂਦੀ ਹੈ ।

ਖੂਨ ਦੀਆਂ ਨਾੜੀਆਂ ਦੇ ਨੁਕਸ (ਗੈਂਗਰੀਨ): ਸਰੀਰ ਤੇ ਕਿਸੇ ਹਿੱਸੇ ਦੀ ਨਾੜੀ ਬੰਦ ਹੋ ਜਾਣ ਨਾਲ ਖੂਨ ਦੀ ਸਪਲਾਈ ਦੀ ਅਣਹੋਂਦ    ਵਿਚ ਉਹ ਭਾਗ ਹੌਲੀ ਹੌਲੀ ਕਾਲਾ ਹੋ ਜਾਂਦਾ ਹੈ । ਸ਼ੁਗਰ ਰੋਗੀਆਂ ਵਿਚ ਜਾਂ ਨਾੜੀਆਂ ਦੇ ਰੋਗਾਂ ਵਿਚ ਪੈਰਾਂ ਦੀਆਂ ਨਾੜੀਆਂ ਬੰਦ ਹੋਣ  ਕਾਰਣ ਪੈਰ ਦਾ ਅੰਗੂਠਾ ਤੇ ਉਂਗਲੀਆਂ ਕਾਲੀਆਂ ਹੋ ਕੇ ਜਾਂ ਤਾਂ ਆਪਣੇ ਆਪ ਝੜ ਜਾਂਦੀਆਂ ਹਨ ਜਾਂ ਨਸ਼ਟ (ਡੈਡ) ਹੋਏ ਹਿੱਸੇ ਨੂੰ     ਸਰਜਰੀ ਕਰਕੇ ਕੱਟਣਾ ਪੈਂਦਾ ਹੈ । ਸ਼ੂਗਰ ਰੋਗੀਆਂ ਨੂੰ, ਪ੍ਰਹੇਜ਼ ਅਤੇ ਦਵਾਈਆਂ/ਇਲਾਜ ਨਾਲ, ਬਲੱਡ ਸ਼ੂਗਰ ਨੂੰ ਕੰਟਰੋਲ ਵਿਚ ਰੱਖਣਾਚਾਹੀਦਾ ਹੈ । ‘ਬਰਜਰ ਡਿਸਈਜ਼’, ਸਿਗਰਟ-ਨੋਸ਼ਾਂ ਵਿਚ ਹੁੰਦੀ ਹੈ ਇਸ ਲਈ ਸਿਗਰਿਟ-ਨੋਸ਼ੀ ਤਾਂ ਕਦੀ ਸ਼ੁਰੂ ਹੀ ਨਾ ਕਰੋ, ਜੇ ਕਰ ਚੁਕੇ ਹੋ ਤਾਂ ਬੰਦ ਕਰ ਦਿਓ । ਇਹ ਸੋਚ ਲਓ ਕਿ ਤੁਹਾਨੂੰ ਆਪਣੇ ਲੱਤਾਂ ਪੈਰ ਪਿਆਰੇ ਹਨ ਜਾਂ ਸਿਗਰਿਟ ।

ਫਲੈਟ ਫੁੱਟ: ਪੈਰ ਦੀ ਤਲੀ ਵਿਚ ਕੁਦਰਤੀ ਤੌਰ ‘ਤੇ ਡੂੰਘ (ਆਰਚ) ਹੁੰਦਾ ਹੈ । ਜੇ ਕੁਦਰਤੀ ਤੌਰ ‘ਤੇ ਹੋਣ ਵਾਲਾ ਇਹ ਡੂੰਘ ਨਾ ਹੋਵੇ  ਉਸਨੂੰ ਫਲੈਟਫੁੱਟ ਕਿਹਾ ਜਾਂਦਾ ਹੈ । ਪੁਲਿਸ ਤੇ ਸੁਰੱਖਿਆ ਦਸਤਿਆਂ ਦੀਆਂ ਨੌਕਰੀਆਂ ਵਾਸਤੇ ਇਹ ਓਨਫਿੱਟਨੈਸ ਹੁੰਦੀ ਹੈ ।

ਪੈਰਾਂ ‘ਚੋਂ ਬੋਅ: ਮੁੜ੍ਹਕੇ ਕਾਰਣ ਗਿੱਲੇ ਰਹਿਣ ਨਾਲ, ਪੈਰਾਂ ਵਿਚ ਕਈ ਤਰਾ੍ਹਂ ਦੇ ਜਰਮ ਪੈਦਾ ਹੋ ਜਾਂਦੇ ਹਨ ਜੋ ਬਦਬੋ ਪੈਦਾ ਕਰਦੇ ਹਨ ।

ਉਚੀ ਅੱਡੀ ਵਾਲੀਆਂ ਜੁੱਤੀਆਂ ਦੀ ਸਮੱਸਿਆ:ਸਰੀਰ ਦੇ ਭਾਰ ਨੂੰ ਅਸੰਤੁਲਿਤ ਕਰ ਦਿੰਦੀਆਂ ਹਨ ਜਿਹਦੇ ਨਾਲ ਪਿੱਠ ਵਿਚ ਤਕਲੀਫ ਹੋ ਜਾਂਦੀ ਹੈ । ਉਚੀ ਅੱਡੀ ਪਾਉਣ ਵਾਲੇ ਆਪ ਹੀ ਮੁਸੀਬਤ ਸਹੇੜਦੇ ਹਨ । ਫਲੈਟ ਜੁੱਤੀ ਪਾਉਣ ਨਾਲ ਇਸ ਤਰ੍ਹਾਂ ਦੀ ਮੁਸੀਬਤ ਤੋਂ   ਬਚਿਆ ਜਾ ਸਕਦਾ ਹੈ ।

ਬੈਕਟੀਰੀਆ ਜਾਂ ਫੰਗਸ ਦੀ ਇਮਫੈਕਸ਼ਨ: ਖਿਡਾਰੀਆਂ ਦੇ ਪੈਰ ਕਿਉਂਕਿ ਕਾਫੀ ਸਮਾਂ ਬੂਟਾਂ ਅੰਦਰ ਰਹਿੰਦੇ ਹਨ ਤੇ ਸਿੱਲ਼੍ਹਾ, ਗਰਮ ਤੇ ਰੌਸ਼ਨੀ-ਰਹਿਤ ਮਾਹੌਲ ਇਹਨਾਂ ਜਰਮਾਂ ਦੇ ਵਧਣ ਫੁਲਣ ਲਈ ਢੁਕਵਾਂ ਹੁੰਦਾ ਹੈ । ਇਹਦੇ ਨਾਲ ਚਮੜੀ ‘ਤੇ ਲਾਲਗੀ, ਖਾਰਸ਼ ਤੇ ਛਾਲੇ ਵੀ ਪੈ ਜਾਂਦੇ ਹਨ ਤੇ ਚਮੜੀ ਵੀ ਉਧੜਨੀ ਸ਼ੁਰੂ ਹੋ ਜਾਂਦੀ ਹੈ । ਜੇ ਧਿਆਨ ਨਾ ਰੱਖਿਆ ਜਾਵੇ ਤਾਂ ਛੇਤੀ ਕੀਤੇ ਇਹ ਇਨਫੈਕਸ਼ਨ ਜਾਂਦੀ ਨਹੀਂ ਤੇ ਦੁਬਾਰਾ ਦੁਬਾਰਾ ਤਕਲੀਫ ਹੁੰਦੀ ਰਹਿੰਦੀ ਹੈ । ਇਹਦੇ ਵਾਸਤੇ ਪੈਰਾਂ ਨੂੰ ਸਾਫ ਤੇ ਸੁਕੇ ਰੱਖਣ ਦੀ ਲੋੜ ਹੈ, ਖ਼ਾਸ ਕਰਕੇ ਉਂਗਲਾਂਦਾ ਵਿਚਕਾਰਲਾ ਹਿੱਸਾ । ਜੁਰਾਬਾਂ ਨੂੰ ਬਦਲਦੇ ਰਹਿਣਾਂ ਚਾਹੀਦਾ ਹੈ । ਉਂਗਲਾਂ ਦੇ ਵਿਚਕਾਰ ਪਾਊਡਰ ਪਾਉਣਾ ਚਾਹੀਦਾ ਹੈ । ਜੇਕਰ  ਠੀਕ ਨਾ ਹੋ ਰਿਹਾ ਹੋਵੇ ਤਾਂ ਡਾਕਟਰ ਦੀ ਸਲਾਹ ਲੈ ਲੈਣੀ ਚਾਹੀਦੀ ਹੈ । ਵਧੇਰੇ ਖੁਸ਼ਕ ਚਮੜੀ ਹੋਵੇ ਤਾਂ ਨਿਯਮਤ ਮੋਇਸਚਰਾਇਜ਼ਰ ਵਰਤਣਾ ਚਾਹੀਦਾ ਹੈ ।

ਭੌਰੀਆਂ: ਪੈਰ ਦੇ ਹੇਠਲੇ ਪਾਸੇ ਜਿੱਥੇ ਜ਼ਿਆਦਾ ਪ੍ਰੈਸ਼ਰ ਪੈਂਦਾ ਹੈ ਉਥੇ ਹੱਡੀ ਵਾਲੇ ਭਾਗਾਂ ‘ਤੇ ਭੌਰੀਆਂ ਬਣ ਜਾਂਦੀਆਂ ਹਨ । ਇਹਨਾਂ ਤੋਂ  ਬਚਣ ਲਈ ਮ੍ਹੋਕਲ਼ੇ ਬੂਟ ਪਾਉਣੇ ਚਾਹੀਦੇ ਹਨ। ਇਲਾਜ ਵਾਸਤੇ “ਕੌਰਨ ਕੈਪ” ਹੈ ਪਰ ਕਈ ਵਾਰ ਛੋਟੇ ਓਪ੍ਰੇਸ਼ਨ ਨਾਲ ਭੌਰੀ ਕਢਵਾਉਣੀ ਪੈਂਦੀ ਹੈ।

ਮੋਹਕੇ : ਵਾਇਰਸ ਦੀ ਇਨਫੈਕਸ਼ਨ ਕਰਕੇ, ਛੋਟੇ ਛੋਟੇ ਮੋਹਕੇ ਹੋ ਸਕਦੇ ਹਨ ਜੋ ਕਈ ਵਾਰ ਦਰਦ ਵੀ ਕਰਦੇ ਹਨ । ਜੇ ਇਹਨਾਂ ਨੂੰ  ਅਣਗੌਲ਼ਿਆਂ ਕੀਤਾ ਜਾਵੇ ਤਾਂ ਵਧੇਰੇ ਹਿੱਸੇ ਵਿਚ ਫੈਲ ਸਕਦੇ ਹਨ । ਕੁਝ ਸਥਾਈ (ਲੋਕਲ ਅਪਲੀਕੇਸ਼ਨ) ਦਵਾਈਆਂ ਨਾਲ ਇਲਾਜ  ਕੀਤਾ ਜਾਂਦਾ ਹੈ, ਤੇ ਕਈ ਵਾਰ ਸਰਜਰੀ ਦੀ ਲੋੜ ਪੈਂਦੀ ਹੈ ।

ਇਹਨਾਂ ਤੋਂ ਇਲਾਵਾ ਕਈ ਤਰ੍ਹਾਂ ਦੇ ਚਮੜੀ ਰੋਗ, ਹੱਡੀਆਂ ਤੇ ਜੋੜਾਂ ਦੀਆਂ ਬੀਮਾਰੀਆਂ, ਫੰਗਸ ਵਾਲੀਆਂ ਇਨਫੈਕਸ਼ਨਾਂ ਆਦਿ ਪੈਰਾਂ  ਦੀਆਂ ਸਮੱਸਿਆਵਾਂ ਪੈਦਾ ਕਰਦੀਆਂ ਹਨ ਜੋ ਸਬੰਧਤ ਮਾਹਿਰ ਦੀ ਸਲਾਹ ਨਾਲ ਸੁਲਝਈਆਂ ਜਾ ਸਕਦੀਆਂ ਹਨ ।

ਜਿਵੇਂ ਹਰੇਕ ਅੰਗ ਦੀਆਂ ਡਾਕਟਰੀ ਸਮੱਸਿਆਵਾਂ ਵਾਸਤੇ ਸੁਪਰ ਸਪੈਸ਼ਲਿਸਟ ਡਾਕਟਰ ਹੁੰਦੇ ਹਨ ਇਵੇਂ ਹੀ ਪੈਰਾਂ ਦਾ ਇਲਾਜ ਕਰਨ ਵਾਲੇ ਡਾਕਟਰ ਨੂੰ ਪੌਡੀਐਟਰਿਸਟ ਕਿਹਾ ਜਾਂਦਾ ਹੈ ਤੇ ਇਸ ਦੀ ਸਪੈਸ਼ਿਲਟੀ ਨੂੰ ਪੋਡੀਐਟਰੀ ਕਹਿੰਦੇ ਹਨ ।

(ਡਾ. ਮਨਜੀਤ ਸਿੰਘ ਬੱਲ) balmanjit1953@yahoo.co.in +91 83508 00237

Install Punjabi Akhbar App

Install
×