(ਫ਼ਰੀਦਕੋਟ) :- ਇਲਾਕੇ ਦੀਆਂ ਜਨਤਕ ਜਥੇਬੰਦੀਆਂ ‘ਤੇ ਅਧਾਰਿਤ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਸੁਧਾਰ ਕਮੇਟੀ ਦੀ ਭਰਵੀਂ ਮੀਟਿੰਗ ਸੰਸਥਾ ਦੇ ਪ੍ਰਿੰਸੀਪਲ ਡਾ. ਰਾਜੀਵ ਸ਼ਰਮਾ ਅਤੇ ਮੈਡੀਕਲ ਸੁਪਰਡੈਂਟ ਡਾ. ਸੁਲੇਖ ਮਿੱਤਲ ਨਾਲ ਉਨਾਂ ਦੇ ਦਫਤਰ ‘ਚ ਹੋਈ। ਕਮੇਟੀ ਦੇ ਕਨਵੀਨਰ ਗੁਰਪ੍ਰੀਤ ਸਿੰਘ ਚੰਦਬਾਜਾ ਦੀ ਅਗਵਾਈ ਹੇਠ ਸੁਖਾਵੇਂ ਮਾਹੌਲ ‘ਚ ਹੋਈ ਉਕਤ ਮੀਟਿੰਗ ‘ਚ ਕਈ ਮੰਗਾਂ ‘ਤੇ ਸਹਿਮਤੀ ਬਣੀ। ਕਮੇਟੀ ਨੇ ਹਸਪਤਾਲ ਦੀ ਕਾਰਜ ਕੁਸ਼ਲਤਾ ਨੂੰ ਬਿਹਤਰ ਬਣਾਉਣ ਲਈ ਮਾਹਿਰ ਡਾਕਟਰਾਂ ਸਮੇਤ ਪੈਰਾ ਮੈਡੀਕਲ ਸਟਾਫ ਜਿਵੇਂ ਕਿ ਨਰਸਿੰਗ, ਲੈਬ ਅਤੇ ਐਕਸ ਰੇਅ ਟੈਕਨੀਸ਼ੀਅਨ, ਸਫ਼ਾਈ ਸੇਵਕ, ਸਕਿਉਰਟੀ ਸਟਾਫ ਆਦਿ ਦੀ ਘਾਟ ਦਾ ਮੁੱਦਾ ਉਠਾਇਆ, ਜਿਸ ‘ਤੇ ਅਧਿਕਾਰੀਆਂ ਨੇ ਦੱਸਿਆ ਕਿ ਕੁਝ ਵਰਗਾਂ ਦੀ ਨਵੀਂ ਭਰਤੀ ਦੀ ਪ੍ਰਕਿਰਿਆ ਸ਼ੁਰੂ ਹੈ। ਉਨਾਂ ਦੱਸਿਆ ਕਿ ਸੁਪਰ ਸਪੈਸ਼ਲਿਟੀ ਡਾਕਟਰਾਂ ਨੂੰ ਹੋਰ ਚੰਗੀਆਂ ਤਨਖ਼ਾਹਾਂ ਅਤੇ ਸਹੂਲਤਾਂ ਦੇ ਕੇ ਹੀ ਇਸ ਸੰਸਥਾ ‘ਚ ਰਹਿਣ ਲਈ ਆਕਰਸ਼ਿਤ ਕੀਤਾ ਜਾ ਸਕਦਾ ਹੈ, ਕਿਉਂਕਿ ਪ੍ਰਾਈਵੇਟ ਹਸਪਤਾਲ ਉਨਾਂ ਨੂੰ ਮੋਟੀਆਂ ਤਨਖ਼ਾਹਾਂ ਦੇ ਕੇ ਸਰਕਾਰੀ ਸੰਸਥਾਵਾਂ ‘ਚ ਟਿਕਣ ਨਹੀਂ ਦਿੰਦੇ। ਮੌਜੂਦਾ ਸਥਿੱਤੀ ਦੀ ਮਿਸਾਲ ਦਿੰਦਿਆਂ ਉਹਨਾਂ ਦੱਸਿਆ ਕਿ ਇਸ ਵੇਲੇ ਨਿਊਕਲੀਅਰ ਮੈਡੀਸਨ ਵਿਭਾਗ ‘ਚ ਸਿਰਫ਼ ਇਕ ਡਾਕਟਰ ਹੈ, ਜਦਕਿ ਗੈਸਟਰੋ ਦਾ ਕੋਈ ਮਾਹਿਰ ਡਾਕਟਰ ਨਹੀਂ ਹੈ। ਕਮੇਟੀ ਨੇ ਕੈਂਸਰ ਵਿਭਾਗ ਨਾਲ ਸਬੰਧਤ ਸੇਕੇ ਵਾਲੀ ਮਸ਼ੀਨ, ਪੈਟ ਸਕੈਨ, ਐੱਮ.ਆਰ.ਆਈ. ਆਦਿ ਮਸ਼ੀਨਾਂ ਦੇ ਪੁਰਾਣੇ ਹੋਣ ਦਾ ਮੁੱਦਾ ਉਠਾਉਂਦਿਆਂ ਮੰਗ ਕੀਤੀ ਕਿ ਵੇਲਾ ਵਿਹਾਅ ਚੁੱਕੀਆਂ ਮਸ਼ੀਨਾਂ ਦੀ ਥਾਂ ਨਵੀਆਂ ਆਧੁਨਿਕ ਮਸ਼ੀਨਾਂ ਮੰਗਵਾਈਆਂ ਜਾਣ। ਅਧਿਕਾਰੀਆਂ ਨੇ ਸਹਿਮਤੀ ਜਤਾਈ ਕਿ 80 ਕਰੋੜ ਰੁਪਏ ਦੇ ਬਜਟ ਵਾਲੀ ਇਹ ਗੱਲ ਸਰਕਾਰ ਨਾਲ ਵਿਚਾਰੀ ਜਾ ਰਹੀ ਹੈ। ਪਿਛਲੇ ਡੇਢ ਮਹੀਨੇ ਦੌਰਾਨ ਹੋਈ ਪ੍ਰਗਤੀ ਅਤੇ ਸੁਧਾਰਾਂ ਬਾਰੇ ਕਮੇਟੀ ਨੂੰ ਦੱਸਿਆ ਗਿਆ ਕਿ ਮਰੀਜ਼ਾਂ ਲਈ ਨਵੇਂ ਗੱਦਿਆਂ, ਚਾਦਰਾਂ ਅਤੇ ਹੋਰ ਸਾਜੋ ਸਮਾਨ ਲਈ ਯਤਨ ਤੇਜੀ ਨਾਲ ਜਾਰੀ ਹਨ। ਇਹ ਵੀ ਦੱਸਿਆ ਗਿਆ ਕਿ ਪਹਿਲਾਂ ਹਸਪਤਾਲ ਦੇ ਜਿੰਮੇਵਾਰ ਅਧਿਕਾਰੀਆਂ ਨੂੰ ਆਪਣੀ ਪੱਧਰ ‘ਤੇ ਖਰੀਦ ਲਈ ਸਿਰਫ਼ ਇਕ-ਦੋ ਹਜਾਰ ਰੁਪਏ ਤੱਕ ਦੇ ਮਾਮੂਲੀ ਅਧਿਕਾਰ ਸਨ, ਜਦਕਿ ਹੁਣ ਲੋੜ ਪੈਣ ‘ਤੇ ਉਹ 4 ਲੱਖ ਰੁਪਏ ਤੱਕ ਖਰਚਾ ਕਰ ਸਕਦੇ ਹਨ। ਮੀਟਿੰਗ ‘ਚ ਜਨਤਕ ਜਥੇਬੰਦੀਆਂ ਦੇ ਨੁਮਾਇੰਦੇ ਗੁਰਮੀਤ ਸਿੰਘ ਗੋਲੇਵਾਲਾ ਸੂਬਾਈ ਸੀਨੀਅਰ ਮੀਤ ਪ੍ਰਧਾਨ ਬੀਕੇਯੂ ਯੂਨੀਅਨ ਕਾਦੀਆਂ, ਅਸ਼ੋਕ ਕੌਸ਼ਲ ਸੂਬਾ ਆਗੂ ਪੰਜਾਬ ਪੈਨਸ਼ਨਰਜ ਯੂਨੀਅਨ (ਏਟਕ), ਚਰਨਜੀਤ ਸਿੰਘ ਸੁੱਖਣਵਾਲਾ ਬਲਾਕ ਪ੍ਰਧਾਨ ਬੀਕੇਯੂ ਏਕਤਾ ਸਿੱਧੂਪੁਰ, ਕੁਲਵੰਤ ਸਿੰਘ ਚੰਮੇਲੀ, ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਬੀਕੇਯੂ ਲੱਖੋਵਾਲ, ਬਖਤੌਰ ਸਿੰਘ ਢਿੱਲੋਂ ਸਾਦਿਕ ਸੂਬਾਈ ਮੀਤ ਪ੍ਰਧਾਨ ਬੀਕੇਯੂ ਏਕਤਾ ਮਾਲਵਾ, ਹਰਪਾਲ ਸਿੰਘ ਮਚਾਕੀ ਜਿਲ੍ਹਾ ਆਗੂ ਕੁੱਲ ਹਿੰਦ ਕਿਸਾਨ ਸਭਾ, ਜਸਪ੍ਰੀਤ ਸਿੰਘ ਕੋਹਾਰਵਾਲਾ ਬਲਾਕ ਪ੍ਰਧਾਨ ਬੀਕੇਯੂ ਡਕੌਂਦਾ, ਦਲਬੀਰ ਸਿੰਘ ਪ੍ਰਧਾਨ ਟੈਕਨੀਕਲ ਸਰਵਿਸ ਯੂਨੀਅਨ, ਸਬ ਡਵੀਜਨ ਫਰੀਦਕੋਟ, ਡਾ. ਮੁਕੇਸ਼ ਭੰਡਾਰੀ ਪ੍ਰਧਾਨ ਸਿੱਖਿਆ ਚੇਤਨਾ ਮੰਚ ਫਰੀਦਕੋਟ, ਮੱਘਰ ਸਿੰਘ ਪ੍ਰਧਾਨ ਫੋਟੋਗ੍ਰਾਫਰ ਯੂਨੀਅਨ ਫਰੀਦਕੋਟ, ਦਲੇਰ ਸਿੰਘ ਡੋਡ ਕੌਮੀ ਪ੍ਰਧਾਨ ਸਿੱਖ ਸਟੂਡੈਂਟਸ ਫੈਡਰੇਸ਼ਨ, ਇੰਦਰਜੀਤ ਸਿੰਘ ਖੀਵਾ ਪ੍ਰਧਾਨ ਸਿਵਲ ਪੈਨਸ਼ਨਜ ਯੂਨੀਅਨ ਫਰੀਦਕੋਟ, ਸਮਸ਼ੇਰ ਸਿੰਘ ਆਗੂ ਇੰਡੀਅਨ ਫਾਰਮਜ ਐਸੋਸੀਏਸ਼ਨ ਬਹਿਰੂ, ਸੁਖਵਿੰਦਰ ਸਿੰਘ ਬੱਬੂ ਕੋਟਕਪੂਰਾ, ਜਗਸੀਰ ਸਿੰਘ ਸੰਧਵਾਂ, ਮਨਪ੍ਰੀਤ ਸਿੰਘ ਮਨੀ ਧਾਲੀਵਾਲ ਮੈਡੀਕਲ ਸੁਧਾਰ ਕਮੇਟੀ ਮੈਂਬਰ, ਰਛਪਾਲ ਸਿੰਘ ਘੁੱਦੂਵਾਲਾ ਜਿਲ੍ਹਾ ਪ੍ਰਧਾਨ ਬੀਕੇਯੂ ਰਾਜੇਵਾਲ, ਜਗਤਾਰ ਸਿੰਘ ਗਿੱਲ ਜਨਰਲ ਸਕੱਤਰ ਸਿਵਲ ਪੈਨਸ਼ਨਰ ਯੂਨੀਅਨ, ਅਮਰਜੀਤ ਸਿੰਘ ਵਾਲੀਆ, ਗੁਰਚਰਨ ਸਿੰਘ ਆਗੂ ਪੰਜਾਬ ਪੈਨਸ਼ਨਰਜ ਯੂਨੀਅਨ ਫਰੀਦਕੋਟ, ਸੂਬਾਈ ਸਿੰਘ ਡੋਡ, ਸੁਖਪਾਲ ਸਿੰਘ ਚੰਮੇਲੀ ਬਲਾਕ ਪ੍ਰਧਾਨ ਬੀਕੇਯੂ ਲੱਖੋਵਾਲ, ਹਰਜਿੰਦਰ ਸਿੰਘ ਪ੍ਰਧਾਨ ਪੰਜਾਬ ਨਿਰਮਾਣ ਯੂਨੀਅਨ ਫਰੀਦਕੋਟ, ਸ਼ਵਿੰਦਰ ਸਿੰਘ ਸੰਧੂ ਪੰਜਾਬ ਬੈਂਕ ਇੰਪਲਾਈਜ਼ ਫੈਡਰੇਸ਼ਨ, ਗੁਰਮੀਤ ਸਿੰਘ ਵੀਰੇਵਾਲਾ, ਲਾਭ ਸਿੰਘ, ਮਨਦੀਪ ਸਿੰਘ ਪੰਜਗਰਾਈਂ ਸਮਾਜਸੇਵੀ, ਗੁਰਿੰਦਰ ਸਿੰਘ ਮਹਿੰਦੀਰੱਤਾ, ਨਛੱਤਰ ਸਿੰਘ ਕਿੰਗਰਾ, ਸ਼ਮਸ਼ੇਰ ਸਿੰਘ ਕਿਸਾਨ ਆਗੂ, ਅਜਮੇਰ ਸਿੰਘ, ਸ਼ਾਮਲ ਹੋਏ। ਬਾਅਦ ‘ਚ ਆਪਣੀ ਮੀਟਿੰਗ ਕਰਕੇ ਕਮੇਟੀ ਨੇ ਮੰਗ ਕੀਤੀ ਕਿ ਪਿਛਲੇ ਵੀ.ਸੀ. ਵੱਲੋਂ ਸਾਢੇ 4 ਕਰੋੜ ਰੁਪਏ ਦੀ ਲਾਗਤ ਨਾਲ ਸ਼ੁਰੂ ਕਰਵਾਈ ਨਵੀਂ ਕੈਫੀਟੇਰੀਅਨ ਕੰਟੀਨ ਦੀ ਉਸਾਰੀ ਦੇ ਕੰਮ ‘ਚ ਸੋਧ ਕਰਕੇ ਇਸੇ ਰਕਮ ‘ਚੋਂ ਮਰੀਜ਼ਾਂ ਦੇ ਰਿਸ਼ਤੇਦਾਰਾਂ ਦੀ ਠਹਿਰ ਲਈ ਧਰਮਸ਼ਾਲਾ ਬਣਵਾਈ ਜਾਵੇ।