ਆਪਣੇ ਗ੍ਰਾਹਕਾਂ ਨੂੰ ਮੈਡੀਬੈਂਕ ਮੋੜੇਗਾ ਹੋਰ 207 ਮਿਲੀਅਨ ਡਾਲਰਾਂ ਦੀ ਰਕਮ

ਕੁੱਲ ਮੁਆਵਜ਼ੇ ਹੋਏ ਇੱਕ ਬਿਲੀਅਨ ਡਾਲਰਾਂ ਦੇ ਕਰੀਬ

ਇੱਕ ਐਲਾਨਨਾਮੇ ਰਾਹੀਂ ਮੈਡੀਬੈਂਕ ਨੇ ਕਿਹਾ ਹੈ ਕਿ ਉਹ ਕੋਵਿਡ ਕਾਲ ਦੌਰਾਨ ਆਪਣੇ ਗ੍ਰਾਹਕਾਂ ਵੱਲੋਂ ਕੀਤੇ ਗਏ ਕਲੇਮਾਂ ਦਾ ਹੋਰ 207 ਮਿਲੀਅਨ ਡਾਲਰ ਮੋੜਨ ਜਾ ਰਿਹਾ ਹੈ ਅਤੇ ਇਹ ਰਕਮ ਹਰ ਇੱਕ ਖਾਤਾ-ਧਾਰਕ ਦੇ ਬੈਂਕ ਖਾਤੇ ਵਿੱਚ ਸਿੱਧੀ ਹੀ ਜਮ੍ਹਾਂ ਹੋ ਜਾਵੇਗੀ। ਜਦੋਂ ਦਾ ਕੋਵਿਡ ਕਾਲ ਸ਼ੁਰੂ ਹੋਇਆ ਹੈ ਅਤੇ ਮੈਡੀਬੈਂਕ ਨੇ ਮੁਆਵਜ਼ੇ ਦੀਆਂ ਰਕਮਾਂ ਦੇਣੀਆਂ ਸ਼ੁਰੂ ਕੀਤੀਆਂ ਹਨ, ਹੁਣ ਤੱਕ ਦੀ ਕੁੱਲ ਮੁਆਵਜ਼ੇ ਦੀ ਰਕਮ 950 ਮਿਲੀਅਨ ਡਾਲਰਾਂ ਤੱਕ ਪਹੁੰਚ ਚੁਕੀ ਹੈ।
ਇਸ ਮੁਆਵਜ਼ੇ ਰਾਹੀਂ 151 ਡਾਲਰਾਂ ਤੱਕ ਦੀ ਰਕਮ ਉਨ੍ਹਾਂ ਨੂੰ ਦਿੱਤੀ ਜਾਣੀ ਹੈ ਜਿਨ੍ਹਾਂ ਕੋਲ ਸਿਰਫ਼ ਵਾਧੂ ਵਾਲੀਆਂ (extras-only policies) ਪਾਲਸੀਆਂ ਹੁੰਦੀਆਂ ਹਨ ਅਤੇ 667 ਡਾਲਰ ਉਨ੍ਹਾ ਨੂੰ ਦਿੱਤੇ ਜਾਣਗੇ ਜਿਨ੍ਹਾਂ ਕੋਲ ਹਸਪਤਾਲ ਅਤੇ ਵਾਧੂ ਪਾਲਸੀਆਂ (hospital and extras policies) ਹੁੰਦਆਂ ਹਨ।
ਮੈਡੀਬੈਂਕ ਦੇ ਖਾਤਾਧਾਰਕਾਂ ਦੇ ਖਾਤਿਆਂ ਵਿੱਚ ਉਕਤ ਰਕਤ ਮਈ 2023 ਤੱਕ ਅਦਾ ਕਰ ਦਿੱਤੀ ਜਾਵੇਗੀ।