… ਤਾਂ ਕਿ ਪੰਜਾਬੀ ਬੋਲੀ ਨੂੰ ਉਤਸ਼ਾਹ ਮਿਲਦਾ ਰਹੇ 

ਆਸਟਰੇਲੀਆ ਤੋਂ ਪੁੱਜੇ ਮੀਡੀਆ ਕਰਮੀ ਪਲਵਿੰਦਰ ਠੁੱਲੇਵਾਲ ਦਾ ਨਿਊਜ਼ੀਲੈਂਡ ਦੇ ਮੀਡੀਆ ਕਰਮੀਆਂ ਵੱਲੋਂ ਸਨਮਾਨ

( ਮੈਲਬੋਰਨ ਤੋਂ ਪੁੱਜੇ ਪਲਵਿੰਦਰ ਠੁੱਲੇਵਾਲ ਦਾ ਨਿਊਜ਼ੀਲੈਂਡ ਮੀਡੀਆ ਕਰਮੀਆਂ ਵੱਲੋਂ ਸਨਮਾਨ ਕੀਤੇ ਜਾਣ ਦਾ ਦ੍ਰਿਸ਼)
(ਮੈਲਬੋਰਨ ਤੋਂ ਪੁੱਜੇ ਪਲਵਿੰਦਰ ਠੁੱਲੇਵਾਲ ਦਾ ਨਿਊਜ਼ੀਲੈਂਡ ਮੀਡੀਆ ਕਰਮੀਆਂ ਵੱਲੋਂ ਸਨਮਾਨ ਕੀਤੇ ਜਾਣ ਦਾ ਦ੍ਰਿਸ਼)

ਔਕਲੈਂਡ -ਆਸਟਰੇਲੀਆ ਅਤੇ ਨਿਊਜ਼ੀਲੈਂਡ ਭਾਵੇਂ ਖੁੱਲ੍ਹੇ ਦਿਲ ਨਾਲ ਰਾਜਸੀ ਪੱਧਰ ਉਤੇ ਮਿਲਣਸਾਰ ਦੇਸ਼ ਹਨ ਉਥੇ ਇਨ੍ਹਾਂ ਦੋਹਾਂ ਮੁਲਕਾਂ ਵਿਚ ਵਸਦੇ ਪੰਜਾਬੀ ਭਾਈਚਾਰੇ ਦੇ ਲੋਕ ਵੀ ਇਕ ਦੂਜੇ ਦੇਸ਼ ਨੂੰ ਵਸੀਵੇਂ ਵਾਲਾ ਪਿੰਡ ਹੀ ਮੰਨਦੇ ਹਨ। ਦੋਹਾਂ ਮੁਲਕਾਂ ਦੇ ਪੰਜਾਬੀ ਮੀਡੀਆ ਕਰਮੀ ਜਿੱਥੇ ਆਪਣੀਆਂ ਖਬਰਾਂ ਦਾ ਆਦਾਨ-ਪ੍ਰਦਾਨ ਵੱਖ-ਵੱਖ ਅਦਾਰਿਆਂ ਰਾਹੀਂ ਕਰਦੇ ਰਹਿੰਦੇ ਹਨ ਉਥੇ ਜਦੋਂ ਕਿਤੇ ਇਕ ਦੂਜੇ ਮੁਲਕ ਜਾਣ ਦਾ ਸਬੱਬ ਬਣਦਾ ਤਾਂ ਵੀ ਸਮਾਨਅੰਤਰ ਸਨਮਾਨ ਦੇ ਕੇ ਖੁਸ਼ੀ ਪ੍ਰਗਟ ਕੀਤੀ ਜਾਂਦੀ ਹੈ। ਅੱਜ ਆਸਟਰੇਲੀਆ ਤੋਂ ਇਥੇ ਪੁੱਜੇ ਪੰਜਾਬੀ ਮੀਡੀਆ ਕਰਮੀ ਪਲਵਿੰਦਰ ਠੁੱਲੀਵਾਲ ਜੋ ਕਿ ਕੌਮੀ ਆਵਾਜ਼ ਰੇਡੀਓ ਉਤੇ ਆਪਣੇ ਪ੍ਰੋਗਰਾਮ ਪੇਸ਼ ਕਰਦੇ ਹਨ ਅਤੇ ਪੰਜਾਬ ਦੇ ਲੋਕ ਨਾਚ ਭੰਗੜੇ ਨੂੰ ਪ੍ਰੋਮੋਟ ਕਰਦੇ ਹਨ, ਨੂੰ ਨਿਊਜ਼ੀਲੈਂਡ ਪੰਜਾਬੀ ਮੀਡੀਆ ਕਰਮੀਆਂ ਵੱਲੋਂ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਠੁੱਲੀਵਾਲ ਹੋਰਾਂ ਜਿੱਥੇ ਮੌਲਬੋਰਨ ਵਸਦੇ ਪੰਜਾਬੀ ਭਾਈਚਾਰੇ ਸਬੰਧੀ ਸਾਂਝ ਪਵਾਈ ਉਥੇ ਮੀਡੀਆ ਕਰਮੀਆਂ ਵੱਲੋਂ ਪੰਜਾਬੀ ਭਾਸ਼ਾ ਦੇ ਵਿਸਥਾਰ ਵਿਚ ਪਾਏ ਜਾਂਦੇ ਯੋਗਦਾਨ ਬਾਰੇ ਵੀ ਆਪਣੇ ਵਿਚਾਰ ਰੱਖੇ। ਇਹ ਉਨ੍ਹਾਂ ਦੀ ਦੂਜੀ ਫੇਰੀ ਸੀ ਅਤੇ ਇਸ ਤੋਂ ਪਹਿਲਾਂ ਉਹ ਇਥੇ ਭੰਗੜਾ ਮੁਕਾਬਿਲਆਂ ਦੀ ਜੱਜਮੈਂਟ ਵਾਸਤੇ ਆਏ ਸਨ। ਅੱਜ ਦਾ ਸਮਾਗਮ ਐਨ. ਜ਼ੈਡ. ਇੰਡੀਅਨ ਫਲੇਮ ਰੈਸਟੋਰੈਂਟ ਵਿਖੇ ਰੱਖਿਆ ਗਿਆ ਸੀ। ਇਸ ਰਾਤਰੀ ਭੋਜ ਦੇ ਵਿਚ ਸ਼ਾਮਿਲ ਮਹਿਮਾਨਾਂ ਵਿਚ ਮਨਜਿੰਦਰ ਠੁੱਲੀਵਾਲ, ਸ੍ਰੀ ਦਲਜੀਤ ਸਿੰਘ ਜਦ ਕਿ ਨਿਊਜ਼ੀਲੈਂਡ ਮੀਡੀਆ ਕਰਮੀਆਂ ਵੱਲੋਂ ਰੇਡੀਓੱ ਸਪਾਈਸ ਤੋਂ ਸ੍ਰੀ ਨਵਤੇਜ ਰੰਧਾਵਾ, ਸ. ਪਰਮਿੰਦਰ ਸਿੰਘ ਪਾਪਾਟੋਏਟੋਏ, ਰੇਡੀਓ ਨੱਚਦਾ ਪੰਜਾਬ ਤੋਂ ਸ. ਅਮਰੀਕ ਸਿੰਘ, ਰੇਡੀਓ ਪੇਸ਼ਕਾਰ ਬਿਕਰਮਜੀਤ ਮਟਰਾਂ, ਸ. ਹਰਜਿੰਦਰ ਸਿੰਘ ਬਸਿਆਲਾ ਪੰਜਾਬੀ ਹੈਰਲਡ ਅਤੇ ਵੀਰ ਚੇਤਨ ਸੰਘੇੜੀ ਸ਼ਾਮਿਲ ਹੋਏ। ਅੰਤ ਵਿਚ ਪਲਵਿੰਦਰ ਠੁੱਲੀਵਾਲ ਹੋਰਾਂ ਇਸ ਸਨਮਾਨ ਲਈ ਨਿਊਜ਼ੀਲੈਂਡ ਮੀਡੀਆ ਕਰਮੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਕਿਹਾ ਕਿ ਜੇਕਰ ਇਸੇ ਤਰ੍ਹਾਂ ਪੰਜਾਬੀ ਬੋਲੀ ਦੇ ਪ੍ਰਸਾਰ ਵਿਚ ਲੱਗੇ ਪੰਜਾਬੀਆਂ ਨੂੰ ਉਤਸ਼ਾਹ ਮਿਲਦਾ ਰਹੇ ਤਾਂ ਇਹ ਭਾਸ਼ਾ ਇਸੇ ਤਰ੍ਹਾਂ ਵਧਦੀ ਫੁੱਲਦੀ ਰਹੇਗੀ।

Install Punjabi Akhbar App

Install
×