ਲੋਕਤੰਤਰ ਦੀਆਂ ਜੜ੍ਹਾਂ ਮਜਬੂਤ ਕਰਨ ਲਈ ਮੀਡੀਆ ਦਾ ਅਹਿਮ ਰੋਲ ਰਿਹਾ ਹੈ -ਸ੍ਰੀ ਪ੍ਰਨੀਤ

DC Parneet

ਬਠਿੰਡਾ/ 10 ਅਗਸਤ — ਦੇਸ਼ ਦੇ ਲੋਕਤੰਤਰ ਦੀਆਂ ਜੜ੍ਹਾਂ ਮਜਬੂਤ ਕਰਨ ਲਈ ਮੀਡੀਆ ਦਾ ਅਹਿਮ ਰੋਲ ਰਿਹਾ ਹੈ, ਭਾਵੇਂ ਕਿ ਆਪਣੀ ਜੁਮੇਵਾਰੀ ਨਿਭਾਉਂਦਿਆਂ ਪੱਤਰਕਾਰਾਂ ਨੂੰ ਕੁਰਬਾਨੀਆਂ ਵੀ ਦੇਣੀਆਂ ਪਈਆਂ ਹਨ। ਇਹ ਵਿਚਾਰ ਡਿਪਟੀ ਕਮਿਸਨਰ ਸ੍ਰੀ ਪ੍ਰਨੀਤ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਆਪਣੀ ਪਹਿਲੀ ਮਿਲਣੀ ਦੌਰਾਨ ਪ੍ਰਗਟ ਕੀਤੇ।

ਡਿਪਟੀ ਕਮਿਸਨਰ ਨੇ ਕਿਹਾ ਕਿ 1947 ਵਿੱਚ ਭਾਰਤ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਭਾਰਤ ਅਤੇ ਪਾਕਿਸਤਾਨ ਨੂੰ ਅਜ਼ਾਦ ਕੀਤਾ ਗਿਆ ਸੀੇ। ਦੁਨੀਆਂ ਭਰ ਵਿੱਚ ਅੱਜ ਭਾਰਤ ਦੇ ਲੋਕਤੰਤਰ ਦੀ ਮਿਸ਼ਾਲ ਪੇਸ ਕੀਤੀ ਜਾਂਦੀ ਹੈ, ਜਦ ਕਿ ਪਾਕਿਸਤਾਨ ਵਿੱਚ ਲੋਕਤੰਤਰ ਆਪਣੀਆਂ ਜੜ੍ਹਾਂ ਨਹੀਂ ਲਾ ਸਕਿਆ। ਉਹਨਾਂ ਕਿਹਾ ਕਿ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਮਜਬੂਤ ਕਰਨ ਅਤੇ ਦੇਸ ਦੀ ਬੇਹਤਰੀ ਲਈ ਭਾਰਤੀ ਮੀਡੀਆ ਨੇ ਜੁਮੇਵਾਰੀ ਵਾਲੀ ਭੂਮਿਕਾ ਨਿਭਾਈ ਹੈ। ਉਹਨਾਂ ਕਿਹਾ ਕਿ ਆਪਣੀ ਜੁਮੇਵਾਰੀ ਨਿਭਾਉਂਦਿਆਂ ਅਤੇ ਲੋਕਤੰਤਰ ਦੀ ਮਜਬੂਤੀ ਲਈ ਕੰਮ ਕਰਦਿਆਂ ਪੱਤਰਕਾਰਾਂ ਦੇ ਕਤਲ ਵੀ ਹੁੰਦੇ ਰਹੇ, ਮਿਸ਼ਾਲ ਦੇ ਤੌਰ ਤੇ ਸਾਲ 1992 ਤੋ 2012 ਤੱਕ ਕਰੀਬ 9 ਪੱਤਰਕਾਰਾਂ ਦੇ ਕਤਲ ਕੀਤੇ ਗਏ, ਜਦ ਕਿ 2013 ਤੋਂ 2018 ਤੱਕ ਕਰੀਬ ਡੇਢ ਦਰਜਨ ਪੱਤਰਕਾਰਾਂ ਨੂੰ ਕਤਲ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਅੱਜ ਵੀ ਸੁਹਿਰਦ ਪੱਤਰਕਾਰ ਦੇਸ਼ ਦੀ ਭਲਾਈ ਅਤੇ ਲੋਕਤੰਤਰ ਦੀ ਮਜਬੂਤੀ ਲਈ ਪੂਰੀ ਜੁਮੇਵਾਰੀ ਤੇ ਤਨਦੇਹੀ ਨਾਲ ਆਪਣੀ ਡਿਉਟੀ ਨਿਭਾ ਰਹੇ ਹਨ। ਉਹਨਾਂ ਇਹ ਵੀ ਮੰਨਿਆਂ ਕਿ ਬਾਕੀ ਹੋਰ ਅਦਾਰਿਆਂ ਵਾਂਗ ਭਾਵੇਂ ਮੀਡੀਆ ਵਿੱਚ ਵੀ ਕੁੱਝ ਮਾੜੇ ਅਨਸਰ ਹਨ, ਪਰ ਮੀਡੀਆ ਦੀ ਜੁਮੇਵਾਰੀ ਵਾਲੀ ਭੂਮਿਕਾ ਨੂੰ ਭੁਲਾਇਆ ਨਹੀਂ ਜਾ ਸਕਦਾ।

ਸ੍ਰੀ ਪ੍ਰਨੀਤ ਨੇ ਕਿਹਾ ਕਿ ਦੇਸ਼ ਦੇ ਲੋਕ ਮੀਡੀਆ ਤੇ ਵਿਸ਼ਵਾਸ ਕਰਦੇ ਹਨ, ਦਹਾਕਿਆਂ ਪਹਿਲਾਂ ਕੇਵਲ ਅਖ਼ਬਾਰਾਂ ਰਾਹੀਂ ਲੋਕਾਂ ਦੀ ਗੱਲ ਸਰਕਾਰਾਂ ਤੱਕ ਪਹੁੰਚਾਈ ਜਾਂਦੀ ਸੀ, ਫਿਰ ਇਲੈਕਟਰੋਨਿਕ ਮੀਡੀਆ ਨੇ ਆਪਣੇ ਚੈਨਲ ਸੁਰੂ ਕੀਤੇ ਅਤੇ ਹੁਣ ਸੋਸਲ ਮੀਡੀਆ ਵੀ ਕੰਮ ਕਰ ਰਿਹਾ ਹੈ। ਉਹਨਾਂ ਕਿਹਾ ਕਿ ਸਰਕਾਰਾਂ ਜਾਂ ਪ੍ਰਸਾਸਨ ਵੱਲੋਂ ਲੋਕਾਂ ਦੀਆਂ ਮੁਸਕਿਲਾਂ ਜਾਂ ਭਲਾਈ ਕੰਮਾਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਭਾਵੇਂ ਕਈ ਤਰੀਕੇ ਹਨ, ਪਰ ਮੀਡੀਆ ਰਾਹੀਂ ਸਹੀ ਅਤੇ ਛੇਤੀ ਜਾਣਕਾਰੀ ਹਾਸਲ ਹੋ ਜਾਂਦੀ ਹੈ। ਊਹਨਾਂ ਪੱਤਰਕਾਰਾਂ ਨੂੰ ਅਪੀਲ ਕੀਤੀ ਕਿ ਉਹ ਲੋਕਤੰਤਰ, ਦੇਸ ਦੀ ਬੇਹਤਰੀ ਅਤੇ ਲੋਕਾਂ ਦੇ ਹਿਤਾਂ ਲਈ ਆਪਣੀ ਡਿਉਟੀ ਬਾਖੂਬੀ ਨਿਭਾਉਣ।

ਡਿਪਟੀ ਕਮਿਸਨਰ ਨੇ ਸ਼ਹਿਰ ਦੀ ਹਰਿਆਲੀ ਤੇ ਤਸੱਲੀ ਪ੍ਰਗਟ ਕਰਦਿਆਂ ਸ਼ਹਿਰ ਵਾਸੀਆਂ ਨੂੰ ਹੋਰ ਦਰਖਤ ਲਗਾਉਣ ਅਤੇ ਉਹਨਾਂ ਦੀ ਸੰਭਾਲ ਕਰ૮ਨ ਦੀ ਲੋੜ ਤੇ ਜੋਰ ਦਿੱਤਾ। ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਦੱਸਿਆ ਕਿ ਸ਼ਹਿਰ ਵਿੱਚ ਖੜੇ ਸੁੱਕ ਚੁੱਕੇ ਦਰਖਤਾਂ ਨੂੰ ਹਟਾਉਣ ਲਈ ਯੋਗ ਪ੍ਰਬੰਧ ਕੀਤੇ ਜਾਣਗੇ ਤਾਂ ਜੋ ਉਹਨਾਂ ਦੇ ਡਿੱਗਣ ਨਾਲ ਹੋਣ ਵਾਲੇ ਜਾਨੀ ਮਾਲੀ ਨੁਕਸਾਨ ਨੂੰ ਰੋਕਿਆ ਜਾ ਸਕੇ। ਇੱਕ ਹੋਰ ਸਵਾਲ ਦੇ ਜਵਾਬ ਵਿੱਚ ਉਹਨਾਂ ਦੱਸਿਆ ਕਿ ਸ਼ਹਿਰ ਦੇ ਸੀਵਰੇਜ ਸਿਸਟਮ ਨੂੰ ਸਹੀ ਕਰਨ ਲਈ ਸਕੀਮਾਂ ਤਿਆਰ ਕੀਤੀਆਂ ਗਈਆਂ ਹਨ, ਕੁੱਝ ਮਹੀਨਿਆਂ ਵਿੱਚ ਸਿਸਟਮ ਸਹੀ ਹੋਣ ਦੀ ਉਮੀਦ ਹੈ। ਇਸ ਮੌਕੇ ਮੈਡਮ ਮੇਘਾ ਮਾਨ ਏ ਪੀ ਆਰ ਓ ਵੀ ਮੌਜੂਦ ਸਨ।

(ਬਲਵਿੰਦਰ ਸਿੰਘ ਭੁੱਲਰ)

bhullarbti@gmail.com

Install Punjabi Akhbar App

Install
×